ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਘਪਲੇ ਦੀ ਜਾਂਚ ਵਿਚਾਲੇ ਲਟਕੀ, ਮਹੀਨੇ ਬਾਅਦ ਵੀ ਨਹੀਂ ਸ਼ੁਰੂ ਹੋਈ ਕਾਰਵਾਈ

03/15/2023 1:40:52 PM

ਲੁਧਿਆਣਾ : ਲੁਧਿਆਣਾ ਨਗਰ ਨਿਗਮ ਤਹਿਤ ਸੜਤਾਂ ਦੀ ਕਆਲਿਟੀ ਨੂੰ ਲੈ ਕੇ ਪਿਛਲ਼ੇ ਮਹੀਨੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਅਡੀਸ਼ਨਲ ਕਮਿਸ਼ਨਰ ਨੇ ਤਿੰਨ ਅਫ਼ਸਰਾਂ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਇਕ ਮਹੀਨੇ ਬਾਅਦ ਵੀ ਜਾਂਚ ਸ਼ੁਰੂ ਨਹੀਂ ਕੀਤੀ ਗਈ। ਦੱਸ ਦੇਈਏ ਕਿ ਇਹ ਪਹਿਲਾਂ ਅਜਿਹਾ ਮਾਮਲਾ ਨਹੀਂ ਹੈ ਜਦੋਂ ਨਗਰ ਨਿਗਮ ਵੱਲੋਂ ਜਾਂਚ ਸ਼ੁਰੂ ਕੀਤੀ ਹੋਵੇ ਤੇ ਉਹ ਸਮੇਂ ਸਿਰ ਪੂਰੀ ਹੋ ਜਾਵੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਸ਼ਹਿਰੀ ਯੋਜਨਾ ਘਪਲਾ, ਸਮਾਰਟ ਸਿਟੀ ਮਿਸ਼ਨ ਦੇ ਫੰਡ ਤੋਂ ਤਿਆਰ ਹੋਏ ਸੰਧਵਾਂ ਵਾਟਰ ਫਰੰਟ 'ਤੇ ਜੰਗਲਾਤ ਵਿਭਾਗ ਦੀ ਕਾਰਵਾਈ 'ਤੇ ਜਾਂਚ 'ਚ ਵੀ ਹੁਣ ਤੱਕ ਕੋਈ ਰਿਪੋਰਟ ਨਹੀਂ ਪੇਸ਼ ਕੀਤੀ ਗਈ। 

ਇਹ ਵੀ ਪੜ੍ਹੋ- ਨਸ਼ੇ ਨੇ ਪੁਆਏ ਇਕ ਹੋਰ ਘਰ 'ਚ ਵੈਣ, ਮਾਨਸਾ 'ਚ ਓਵਰਡੋਜ਼ ਕਾਰਨ 35 ਸਾਲਾ ਵਿਅਕਤੀ ਦੀ ਮੌਤ

ਇਨ੍ਹਾਂ ਮਾਮਲਿਆਂ ਤੋਂ ਇਲਾਵਾ ਹੋਰ ਵੀ ਕਈ ਵਿਭਾਗੀ ਜਾਂਚ ਜਾਰੀ ਹਨ, ਜੋ ਪੂਰੀਆਂ ਨਹੀਂ ਹੋ ਸਕੀਆਂ। ਸਬੂਤ ਹੋਣ ਦੇ ਬਾਵਜੂਦ ਨਗਰ ਨਿਗਮ 'ਚ ਮੁੜ ਤੋਂ ਜਾਂਚ ਸ਼ੁਰੂ ਕਰਵਾਈ ਜਾਂਦੀ ਹੈ ਅਤੇ ਮਹੀਨਿਆਂ ਤੱਕ ਮਾਮਲੇ ਨੂੰ ਲਟਕਾ ਕੇ ਦੱਬ ਦਿੱਤਾ ਜਾਂਦਾ ਹੈ। ਅਜਿਹਾ ਦੀ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਜ਼ੋਨ-ਸੀ ਤਹਿਤ 3 ਸੜਕਾਂ 'ਚ ਹੋਏ ਘਪਲੇ ਦੀ ਸ਼ਿਕਾਇਤ 'ਤੇ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਹ ਮਾਮਲਾ ਪੈਂਡਿੰਗ ਹੀ ਹੈ। ਸੂਤਰਾਂ ਮੁਤਾਬਕ ਜਿਨ੍ਹਾਂ ਸੜਕਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਉਨ੍ਹਾਂ ਸੜਕਾਂ ਦਾ ਰਿਕਾਰਡ ਹੀ ਜਾਂਚ ਅਫ਼ਸਰਾਂ ਨੂੰ ਸੌਂਪਿਆ ਨਹੀਂ ਜਾ ਰਿਹਾ। 

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ 'ਚ ਕੈਦੀ ਦੀ ਖ਼ੁਦਕੁਸ਼ੀ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਨੇ ਤਲਬ ਕੀਤੀ ਰਿਪੋਰਟ

ਜਾਣਕਾਰੀ ਮੁਤਾਬਕ ਹਲਤਾ ਸਾਊਥ 'ਚ ਆਉਂਦੇ 3 ਇਲਾਕੇ ਬਾਪੂ ਮਾਰਕਿਟ ਤੋਂ ਜਸਪਾਲ ਬਾਂਗੜ, 33 ਫੁੱਟਾ ਰੋਡ ਤੋਂ ਈਸਟਮੈਨ ਚੌਂਕ ਅਤੇ ਜੀ. ਟੀ. ਰੋਡ ਗਿਆਸਪੁਰਾ ਚੌਂਕ ਤੋਂ ਗਿਆਸਪੁਰਾ ਪਾਰਕ ਤੱਕ ਬਣੀ ਸੀਮੇਂਟ ਵਾਲੀਆਂ ਨਵੀਂ ਸੜਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐਡੀਸ਼ਨਲ ਕਮਿਸ਼ਨਰ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਦੋ ਸੜਕਾਂ ਦੀ ਜਾਂਚ ਉਨ੍ਹਾਂ ਨੇ ਖ਼ੁਦ ਕੀਤੀ ਸੀ ਜਦਕਿ ਕਮੇਟੀ ਦੇ ਜਾਂਚ ਰਿਪੋਰਟ ਪੇਸ਼ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਕਮੇਟੀ ਨੂੰ 7 ਦਿਨਾਂ 'ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਕ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਲਟਕਿਆ ਹੋਇਆ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨ੍ਹਾਂ ਲੋਕਾਂ ਨੂੰ ਲਾਭ ਦਿੱਤਾ ਜਾਂਦਾ ਹੈ , ਜਿਨ੍ਹਾਂ ਕੋਲ ਆਪਣੀ ਜ਼ਮੀਨ ਤਾਂ ਹੈ ਪਰ ਛੱਤ ਨਹੀਂ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News