ਕੈਨੇਡਾ ''ਚ ਹਿੰਦੂ ਮੰਦਰਾਂ ''ਤੇ ਹਮਲੇ ਨੂੰ ਲੈ ਕੇ ਖਾਲਿਸਤਾਨੀਆਂ ''ਤੇ ਵਰ੍ਹੇ ਗੁਰਸਿਮਰਨ ਮੰਡ
Tuesday, Nov 05, 2024 - 08:02 PM (IST)
ਲੁਧਿਆਣਾ, (ਗਣੇਸ਼)- ਐਂਟੀ ਟੈਰਰਿਸਟ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੇ ਹਾਲ ਹੀ ਵਿੱਚ ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਹਿੰਦੂ ਮੰਦਰ ਉੱਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।
ਗੁਰਸਿਮਰਨ ਮੰਡ ਨੇ ਖਾਲਿਸਤਾਨੀਆਂ 'ਤੇ ਵਰ੍ਹਦਿਆਂ ਕਿਹਾ ਕਿ ਉਹ ਅਸਲੀ ਸਿੱਖ ਨਹੀਂ ਹਨ ਕਿਉਂਕਿ ਅਸਲ ਗੁਰੂ ਦੇ ਸਿੱਖ ਹਿੰਦੂਆਂ ਦੀ ਰੱਖਿਆ ਕਰਦੇ ਹਨ ਅਤੇ ਇਹ ਖਾਲਿਸਤਾਨੀ ਹਿੰਦੂ ਮੰਦਰਾਂ 'ਤੇ ਹਮਲੇ ਕਰਦੇ ਹਨ, ਪੁਜਾਰੀਆਂ ਅਤੇ ਸ਼ਰਧਾਲੂਆਂ ਨੂੰ ਕੁੱਟਦੇ ਹਨ, ਇਸ ਤਰ੍ਹਾਂ ਦੇ ਲੋਕ ਸਿੱਖ ਨਹੀਂ ਹੋ ਸਕਦੇ।
ਮੰਡ ਨੇ ਕਿਹਾ ਕਿ ਭਾਰਤ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਹੋਰ ਕਈ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ। ਖਾਲਿਸਤਾਨੀਆਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ ਤਾਂ ਉਹ ਪਾਕਿਸਤਾਨ ਜਾ ਕੇ ਖਾਲਿਸਤਾਨ ਬਣਾ ਲੈਣ, ਭਾਰਤ 'ਚ ਖਾਲਿਸਤਾਨ ਨਹੀਂ ਬਣ ਸਦਾ ਅਤੇ ਨਾ ਹੀ ਬਣਨ ਦੇਵਾਂਗੇ।
ਗੁਰਸਿਮਰਨ ਮੰਡ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖਾਲਿਸਤਾਨੀਆਂ ਨੂੰ ਪਨਾਹ ਨਾ ਦੇਣ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਆਪਣੇ ਦੇਸ਼ ਭਾਰਤ ਦੇ ਸਕੇ ਨਹੀਂ ਹੋਏ ਤਾਂ ਉਹ ਕੈਨੇਡਾ ਦੇ ਸਕੇ ਕਿੱਥੋਂ ਹੋਣਗੇ।
ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਵਰਗੇ ਕੁਝ ਸ਼ਰਾਰਤੀ ਅਨਸਰਾਂ ਨੇ ਮਾਹੌਲ ਖ਼ਰਾਬ ਕੀਤਾ ਹੈ ਅਤੇ ਉਹ ਆਈ.ਐੱਸ.ਆਈ. ਦੇ ਪਾਲਤੂ ਕੁੱਤੇ ਹਨ, ਉਨ੍ਹਾਂ ਨੂੰ ਆਈ.ਐੱਸ.ਆਈ. ਤੋਂ ਫੰਡ ਮਿਲ ਰਹੇ ਹਨ। ਗੁਰਸਿਮਰਨ ਮੰਡ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਦੇਸ਼ ਵਿਰੋਧੀ ਅਨਸਰਾਂ ਨੂੰ ਵਿਦੇਸ਼ਾਂ ਵਿੱਚੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਉਮਰ ਭਰ ਜੇਲ੍ਹਾਂ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ।