ਨਸ਼ਾ ਸਮੱਗਲਰਾਂ ਨੇ ਕਾਲੇ ਧੰਦੇ ਲਈ ਲੱਭਿਆ ਨਵਾਂ ਰਾਹ, ਕੋਰੀਅਰ ਕਰਵਾਈ ਨਸ਼ੇ ਦੀ ਖੇਪ
Tuesday, Oct 25, 2022 - 01:54 PM (IST)

ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਦੀ ਪੁਲਸ ਵੱਲੋਂ ਨਸ਼ੇ ਦੀ ਵੱਡੀ ਖੇਪ 25 ਹਜ਼ਾਰ ਨਸ਼ੀਲੀਆਂ ਗੋਲੀਆਂ ਫੜੇ ਜਾਣ ਦਾ ਕੇਸ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 27 ਸਤੰਬਰ ਨੂੰ ਨਰੇਸ਼ ਭਾਈ ਨਿਵਾਸੀ ਸੂਰਤ, ਗੁਜਰਾਤ ਨਾਮੀ ਸਮੱਗਲਰ ਵੱਲੋਂ ਟ੍ਰੇਕਕੋਨ ਕੋਰੀਅਰ ਕੰਪਨੀ ਰਾਹੀਂ ਮਨਪ੍ਰੀਤ ਸਿੰਘ ਨਿਵਾਸੀ ਫੇਸ-1, ਦੁੱਗਰੀ, ਲੁਧਿਆਣਾ ਨੂੰ ਇਕ ਕੋਰੀਅਰ ਭੇਜਿਆ ਗਿਆ। ਕੋਰੀਅਰ ਲੁਧਿਆਣਾ ਪੁੱਜਣ ਤੋਂ ਪਹਿਲਾਂ ਮਨਪ੍ਰੀਤ ਸਿੰਘ ਅਤੇ ਉਸ ਨਾਲ ਇਕ ਕੁੜੀ ਕੋਰੀਅਰ ਕੰਪਨੀ ’ਚ ਉਕਤ ਪਾਰਸਲ ਦੀ ਡਿਲਿਵਰੀ ਲੈਣ ਆਏ ਤਾਂ ਕੋਰੀਅਰ ਮੁਲਾਜ਼ਮ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਅਜੇ ਤੁਹਾਡਾ ਪਾਰਸਲ ਆਇਆ ਨਹੀਂ ਹੈ। ਤੁਸੀਂ ਆਪਣੇ ਫੋਨ ’ਤੇ ਪਾਰਸਲ ਟ੍ਰੇਸ ਕਰਦੇ ਰਹੋ,ਜਦੋਂ ਤੁਹਾਨੂੰ ਪਾਰਸਲ ਲੁਧਿਆਣਾ ਟ੍ਰੇਸ ਹੋ ਜਾਵੇ ਤਾਂ ਆ ਕੇ ਲੈ ਜਾਓ।
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਸਬੰਧੀ ਅਜੇ ਨਹੀਂ ਖੋਲ੍ਹਣਗੇ ਪੱਤੇ, ਸੰਤ ਘੁੰਨਸ ਨਾਲ ਕੀਤੀ ਬੰਦ ਕਮਰਾ ਮੀਟਿੰਗ
ਕੁਝ ਦਿਨ ਬਾਅਦ ਪਾਰਸਲ ਸੂਰਤ ਤੋਂ ਲੁਧਿਆਣਾ ਸਾਡੇ ਦਫ਼ਤਰ ਪੁੱਜ ਗਿਆ। ਮਨਪ੍ਰੀਤ ਸਿੰਘ ਨੂੰ ਫੋਨ ਕਾਲ ਕੀਤੀ ਗਈ ਤਾਂ ਉਸ ਦਾ ਨੰਬਰ ਬੰਦ ਆਇਆ, ਜਿਸ ਤੋਂ ਬਾਅਦ ਕਾਫ਼ੀ ਦਿਨ ਤੱਕ ਪਾਰਸਲ ਕੋਈ ਨਹੀਂ ਲੈਣ ਆਇਆ ਤਾਂ ਕੋਰੀਅਰ ਕੰਪਨੀ ਨੂੰ ਪਾਰਸਲ ਸ਼ੱਕੀ ਲੱਗਾ, ਜਿਸ ਤੋਂ ਬਾਅਦ ਕੋਰੀਅਰ ਕੰਪਨੀ ਵੱਲੋਂ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਆਂਗਣਵਾੜੀ ਕੇਂਦਰਾਂ ਨੂੰ ਨਜ਼ਦੀਕੀ ਸਰਕਾਰੀ ਸਕੂਲਾਂ ’ਚ ਸਿਫ਼ਟ ਕਰਨ ਦੀ ਤਿਆਰੀ, ਸਿੱਖਿਆ ਵਿਭਾਗ ਤੋਂ ਮੰਗੀ ਇਜਾਜ਼ਤ
ਮਨਪ੍ਰੀਤ ਸਿੰਘ ’ਤੇ ਪਹਿਲਾਂ ਵੀ ਦਰਜ ਹਨ ਮੁਕੱਦਮੇ : ਇੰਸ. ਸੰਜੀਵ ਕਪੂਰ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਥਾਣਾ ਪੁਲਸ ਨੂੰ ਟ੍ਰੈਕਕੋਨ ਕੋਰੀਅਰ ਕੰਪਨੀ ਇੰਡਸਟ੍ਰੀਅਲ ਏਰੀਆ-ਏ ਤੋਂ ਸ਼ੱਕੀ ਪਾਰਸਲ ਦੀ ਸੂਚਨਾ ਮਿਲੀ ਸੀ, ਜਿਸ ਨੂੰ ਜਾ ਕੇ ਚੈੱਕ ਕੀਤਾ ਗਿਆ ਤਾਂ ਉਸ ’ਚੋਂ 25 ਹਜ਼ਾਰ ਟ੍ਰਾਮਾਡੋਲ ਗੋਲੀਆਂ ਨਿਕਲੀਆਂ, ਜੋ ਪੁਲਸ ਵੱਲੋਂ ਕਬਜ਼ੇ ਵਿਚ ਲੈ ਕੇ ਮੁਲਜ਼ਮ ਮਨਪੀਤ ਸਿੰਘ ਅਤੇ ਨਰੇਸ਼ ਭਾਈ ਨਿਵਾਸੀ ਸੂਰਤ, ਗੁਜਰਾਤ ’ਤੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ’ਤੇ ਇਕ ਅਪਰਾਧਕ ਕੇਸ ਥਾਣਾ ਸਿਟੀ ਜਗਰਾਓਂ ਵਿਚ ਵੀ ਦਰਜ ਹੈ।
ਇਹ ਖ਼ਬਰ ਵੀ ਪੜ੍ਹੋ : ਰਾਮ ਰਹੀਮ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ SGPC ਪ੍ਰਧਾਨ ਧਾਮੀ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ