ਥਾਣੇ ’ਚ ਕੁਰਸੀ ਨਾਲ ਹੱਥਕੜੀ ਸਮੇਤ ਬੰਨ੍ਹਿਆ ਮੁਲਜ਼ਮ ਕੰਡਿਆਲੀ ਕੰਧ ਟੱਪ ਕੇ ਫ਼ਰਾਰ,ਜਾਣੋ ਅੱਗੇ ਕੀ ਹੋਇਆ

02/18/2023 10:11:22 PM

ਲੁਧਿਆਣਾ (ਤਰੁਣ) : ਅੱਜ ਲੁਧਿਆਣਾ ਵਿਖੇ ਥਾਣਾ ਡਵੀਜ਼ਨ ਨੰਬਰ-4 ’ਚੋਂ ਇਕ ਮੁਲਜ਼ਮ ਫ਼ਰਾਰ ਹੋ ਗਿਆ। ਗਨੀਮਤ ਰਹੀ ਕਿ ਕੁਰਸੀ ਨਾਲ ਹੱਥਕੜੀ ਸਮੇਤ ਬੰਨ੍ਹਿਆ ਹੋਣ ਕਾਰਨ ਮੁਲਜ਼ਮ ਜ਼ਿਆਦਾ ਦੂਰ ਤੱਕ ਨਹੀਂ ਭੱਜ ਸਕਿਆ ਅਤੇ ਪੁਲਸ ਦੇ ਹੱਥੇ ਚੜ੍ਹ ਗਿਆ। ਮੁਲਜ਼ਮ ਦੇ ਫ਼ਰਾਰ ਹੋਣ ਅਤੇ ਹੱਥਕੜੀ ਅਤੇ ਕੁਰਸੀ ਸਮੇਤ ਰੇਹੜੇ ’ਤੇ ਬੈਠਣ ਦੀ ਵੀਡੀਓ ਵਾਇਰਲ ਹੋਈ ਹੈ ਜੋ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੈ।

ਇਹ ਵੀ ਪੜ੍ਹੋ : ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਪੁਲਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ

ਮਿਲੀ ਜਾਣਕਾਰੀ ਮੁਤਾਬਕ ਇਕ ਨਸ਼ੇੜੀ ਸ਼ਨੀਵਾਰ ਨੂੰ ਥਾਣਾ ਡਵੀਜ਼ਨ ਨੰਬਰ-4 ਵਿਚ ਕੁਰਸੀ ਦੇ ਨਾਲ ਹੱਥਕੜੀ ਨਾਲ ਬੰਨ੍ਹਿਆ ਹੋਇਆ ਸੀ। ਕੁਝ ਦੇਰ ਲਈ ਮੁਲਾਜ਼ਮ ਆਪਣੇ ਕੰਮ ਵਿਚ ਬਿਜ਼ੀ ਹੋ ਗਏ। ਮੌਕਾ ਵੇਖਦਿਆਂ ਮੁਲਜ਼ਮ ਜਿਸ ਕੁਰਸੀ ਨਾਲ ਹੱਥਕੜੀ ਨਾਲ ਬੰਨ੍ਹਿਆ ਹੋਇਆ ਬੈਠਾ ਸੀ, ਉਸੇ ਕੁਰਸੀ ਸਮੇਤ ਥਾਣੇ ਦੀ ਕਈ ਫੁੱਟ ਉੱਚੀ ਕੰਡਿਆਲੀ ਕੰਧ ਟੱਪ ਕੇ ਫ਼ਰਾਰ ਹੋ ਗਿਆ। ਕੰਧ ਟੱਪਣ ਤੋਂ ਬਾਅਦ ਮੁਲਜ਼ਮ ਤੇਜ਼ੀ ਨਾਲ ਦੌੜਿਆ ਪਰ ਮੁਲਜ਼ਮ ਦੇ ਫ਼ਰਾਰ ਹੋਣ ਦੀ ਜਾਣਕਾਰੀ ਜਿਵੇਂ ਹੀ ਪੁਲਸ ਨੂੰ ਮਿਲੀ ਤਾਂ ਪੁਲਸ ਵੀ ਫੌਰਨ ਦੌੜੀ ਅਤੇ ਕੁਝ ਦੂਰ ਜਾ ਕੇ ਮੁਲਜ਼ਮ ਨੂੰ ਧਰ ਦਬੋਚਿਆ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮੌਤ ਦੀ ਖ਼ਬਰ ਨੇ ਘਰ 'ਚ ਪੁਆਏ ਵੈਣ

ਕੁਰਸੀ ਦੇ ਨਾਲ ਬੰਨ੍ਹਿਆ ਹੋਣ ਕਾਰਨ ਮੁਲਜ਼ਮ ਜ਼ਿਆਦਾ ਦੂਰ ਤੱਕ ਨਹੀਂ ਭੱਜ ਸਕਿਆ। ਕਾਬੂ ਕਰਨ ਤੋਂ ਬਾਅਦ ਮੁਲਜ਼ਮ ਨੂੰ ਰੇਹੜੇ ’ਤੇ ਬਿਠਾ ਕੇ ਕੁਰਸੀ ਸਮੇਤ ਥਾਣੇ ਲਿਆਂਦਾ ਗਿਆ। ਮੁਲਜ਼ਮ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਨਾਲ ਸਬੰਧਿਤ ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ, ਮੁਖੀ ਗੁਰਜੀਤ ਸਿੰਘ ਸਮੇਤ ਜਾਂਚ ਅਧਿਕਾਰੀ ਹਰਦੀਪ ਸਿੰਘ ਨੂੰ ਕਾਲ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਥਾਣੇ ਵਿਚ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਸਾਰੇ ਅਫਸਰ ਸ਼ਿਵਰਾਤਰੀ ਮਹਾਉਤਸਵ ਦੀ ਡਿਊਟੀ ਵਿਚ ਰੁੱਝੇ ਸਨ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਮੰਤਰੀ ਨੇ ਕੀਤਾ ਇਹ ਐਲਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


Harnek Seechewal

Content Editor

Related News