ਤੁਹਾਡੀਆਂ ਇਹ ਗਲਤ ਆਦਤਾਂ ਬਣ ਸਕਦੀਆਂ ਹਨ ਦਿਲ ਦੇ ਦੌਰੇ ਦਾ ਕਾਰਨ

Friday, Apr 07, 2017 - 01:03 PM (IST)

ਤੁਹਾਡੀਆਂ ਇਹ ਗਲਤ ਆਦਤਾਂ ਬਣ ਸਕਦੀਆਂ ਹਨ ਦਿਲ ਦੇ ਦੌਰੇ ਦਾ ਕਾਰਨ

ਮੁੰਬਈ— ਗਲਤ ਲਾਈਫ ਸਟਾਈਲ ਦੀ ਵਜ੍ਹਾ ਨਾਲ ਲੋਕਾਂ ਨੂੰ ਕਈ ਤਰਾ ਦੀਆਂ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਅਜਿਹੀ ਹਾਲਤ ਚ ਸਰੀਰ ਚ ਕੋਲੈਸਟਰੋਲ ਦੀ ਮਾਤਰਾ ਦਾ ਖਤਰਾ ਵੱਧ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਦਿਲ ਦੀ ਬੀਮਾਰੀ ਅਤੇ ਮੋਟੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਪਰ ਇਸ ਤੋਂ ਇਲਾਵਾ ਵੀ ਹੋਰ ਕਈ ਕਾਰਨ ਹਨ। ਜਿਸ ਨਾਲ ਦਿਲ ਦੇ ਦੌਰੇ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ।
1. ਨੋਨਸਟਿਕ ਬਰਤਨ 
ਇਕ ਖੋਜ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਨੋਨਸਟਿਕ ਬਰਤਨ ਅਤੇ ਦਾਗ ਹਟਾਉਣ ਵਾਲੇ ਕੈਮੀਕਲਸ ਅਤੇ ਪਰਫਲੂਓਰੁਕਟੋਨਿਕ ਐਸਿਡ ਹੁੰਦਾ ਹੈ ਜੋ ਦਿਲ ਦੀ ਬੀਮਾਰੀ ਦੀ ਵਜਾ ਬਣ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਥਾਏਰਡ, ਲੀਵਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।
2. ਲਬੇ ਸਮੇਂ ਤੋ ਕਬਜ਼ ਦੀ ਪਰੇਸ਼ਾਨੀ 
ਜਿਨਾਂ ਲੋਕਾਂ ਨੂੰ ਲਬੇ ਸਮੇਂ ਤੋਂ ਕਬਜ਼ ਦੀ ਸਮੱਸਿਆ ਹੈ ਉਨ੍ਹਾਂ ''ਚ ਅਟੈਕ ਦੀ ਸੰਭਾਵਨਾ ਵੱਧ ਜਾਂਦੀ ਹੈ। ਕਬਜ਼ ਦੀ ਪਰੇਸ਼ਾਨੀ ਨਾਲ ਖੂਨ ਦਾ ਦੌਰਾ ਘੱਟ ਹੋ ਜਾਂਦਾ ਹੈ। ਜਿਸ ਕਰਕੇ ਦਿਲ ਦੇ ਦੌਰੇ ਦੀ ਪਰੇਸ਼ਾਨੀ ਹੋ ਜਾਂਦੀ ਹੈ। 
3. ਬਦਲਦਾ ਮੌਸਮ
ੱਦਿਲ ਦਾ ਦੌਰਾ ਪੈਣ ਦਾ ਇਕ ਕਾਰਨ ਬਦਲਦਾ ਹੋਇਆ ਮੌਸਮ ਵੀ ਹੈ। ਸਰਦੀਆਂ ਦੇ ਮੌਸਮ ''ਚ ਇਸ ਦਾ ਖਤਰਾ ਹੋ ਵੀ ਜ਼ਿਆਦਾ ਹੋ ਜਾਂਦਾ ਹੈ। 
4. ਐਂਟੀ ਬੈਕਟੀਰੀਆ ਸਾਬਣ
ਐਂਟੀ ਬੈਕਟੀਰੀਆ ਸਾਬਣ ਅਤੇ ਟੁੱਥਪੇਸਟ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਵੀ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਦਰਅਸਲ ਇਸ ''ਚ ਟ੍ਰਾਈਕਲੋਸਨ ਨਾਮ ਦਾ ਕੈਮੀਕਲ ਹੁੰਦਾ ਹੈ। ਜਿਸ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ। ਇਕ ਖੋਜ ਦੇ ਅਨੁਸਾਰ, ਇਹ ਦਿਲ ਅਤੇ ਮਾਸਪੇਸ਼ੀਆਂ ਦੀਆਂ ਕੋਸ਼ੀਕਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਨਾਲ ਹੀ ਲੀਵਰ ਦੀ ਪਰੇਸ਼ਾਨੀ ਅਤੇ ਕੈਂਸਰ  ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।


Related News