ਸਰਦੀਆਂ ’ਚ ਵੈਸਟਰਨ ਡ੍ਰੈੱਸ ਦੇ ਨਾਲ ਮੁਟਿਆਰਾਂ ਨੂੰ ਪਸੰਦ ਆ ਰਹੇ ਲਾਂਗ ਕੋਟ
Sunday, Dec 08, 2024 - 01:50 PM (IST)
ਫੈਸ਼ਨ - ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ’ਚ ਹਰ ਮੁਟਿਆਰ ਅਤੇ ਔਰਤ ਨੂੰ ਵੱਖ-ਵੱਖ ਤਰ੍ਹਾਂ ਦੀਆਂ ਵਿੰਟਰ ਡ੍ਰੈਸਿਜ਼ ਪਹਿਨੇ ਵੇਖਿਆ ਜਾ ਸਕਦਾ ਹੈ। ਵਿੰਟਰ ਡ੍ਰੈੱਸ ’ਚ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਲਾਂਗ ਕੋਟ ਰਹਿੰਦੇ ਹਨ, ਕਿਉਂਕਿ ਇਹ ਮੁਟਿਆਰਾਂ ਅਤੇ ਔਰਤਾਂ ਨੂੰ ਕਾਫ਼ੀ ਕਲਾਸੀ ਅਤੇ ਰਾਇਲ ਲੁਕ ਦਿੰਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਠੰਢ ਤੋਂ ਬਚਾਉਣ ਦੇ ਨਾਲ-ਨਾਲ ਮੁਟਿਆਰਾਂ ਨੂੰ ਅਟਰੈਕਟਿਵ ਲੁਕ ਵੀ ਦਿੰਦੇ ਹਨ। ਖਾਸ ਕਰ ਕੇ ਮੁਟਿਆਰਾਂ ਨੂੰ ਵੈਸਟਰਨ ਡ੍ਰੈੱਸ ਦੇ ਨਾਲ ਲਾਂਗ ਕੋਟ ਜ਼ਿਆਦਾ ਪਹਿਨੇ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਹੁਣ ਇਸ ਪ੍ਰਸਿੱਧ ਅਦਾਕਾਰਾ ਦੀ ਵਿਗੜੀ ਸਿਹਤ, ਤੁਰਨਾ ਵੀ ਹੋਇਆ ਔਖਾ
ਕੁਝ ਮੁਟਿਆਰਾਂ ਲਾਂਗ ਕੋਟ ਨੂੰ ਇੰਡੀਅਨ ਡ੍ਰੈੱਸ ਦੇ ਨਾਲ ਵੀ ਪਹਿਨ ਰਹੀਆਂ ਹਨ ਪਰ ਵੈਸਟਰਨ ਡ੍ਰੈੱਸ ’ਚ ਵੂਲਨ ਮਿੱਡੀ ਤੋਂ ਲੈ ਕੇ ਫ੍ਰਾਕ, ਜੀਨਸ-ਟਾਪ ਅਤੇ ਹੋਰ ਵੈਸਟਰਨ ਡ੍ਰੈਸਿਜ਼ ਦੇ ਨਾਲ ਮੁਟਿਆਰਾਂ ਨੂੰ ਲਾਂਗ ਕੋਟ ਕਾਫ਼ੀ ਪਸੰਦ ਆ ਰਹੇ ਹਨ। ਉੱਥੇ ਹੀ, ਮਾਰਕੀਟ ’ਚ ਇਨ੍ਹੀਂ ਦਿਨੀਂ ਕਈ ਡਿਜ਼ਾਈਨਾਂ, ਕਲਰ ਅਤੇ ਸਾਈਜ਼ ’ਚ ਲਾਂਗ ਕੋਟ ਉਪਲੱਬਧ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਵ੍ਹਾਈਟ, ਬਲੈਕ, ਚੈੱਕ ਪੈਟਰਨ, ਲਾਈਨਿੰਗ ਪੈਟਰਨ ਦੇ ਲਾਂਗ ਕੋਟ ਜ਼ਿਆਦਾ ਪਸੰਦ ਆ ਰਹੇ ਹਨ।
ਇਹ ਵੀ ਪੜ੍ਹੋ- ਮਰਹੂਮ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ, ਦੋਸਤ 'ਤੇ ਹੀ ਦਰਜ ਕਰਵਾ 'ਤੀ FIR
ਮੁਟਿਆਰਾਂ ਨੂੰ ਚੌੜੀ ਕਾਲਰ, ਡਿਜ਼ਾਈਨਰ ਬਟਨ ਅਤੇ ਵੱਡੀ ਪਾਕੇਟ ਵਾਲੇ ਕੋਟ ਜ਼ਿਆਦਾ ਪਹਿਨੇ ਵੇਖਿਆ ਜਾ ਸਕਦਾ ਹੈ। ਲਾਂਗ ਕੋਟ ਜ਼ਿਆਦਾਤਰ ਮੁਟਿਆਰਾਂ ਆਊਟਿੰਗ, ਪਿਕਨਿਕ ਅਤੇ ਟਰੈਵਲਿੰਗ ਦੌਰਾਨ ਪਹਿਨਣਾ ਪਸੰਦ ਕਰ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e