ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀਆਂ ਹਨ ਸੀਕੁਵੈਂਸ ਸਾੜ੍ਹੀਆਂ
Thursday, May 08, 2025 - 04:11 PM (IST)

ਮੁੰਬਈ- ਸਾੜ੍ਹੀ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦਾ ਪਸੰਦੀਦਾ ਪਹਿਰਾਵਾ ਰਿਹਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਸਾੜ੍ਹੀ ਵਿਚ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਟਰੈਂਡ ਦੀਆਂ ਸਾੜ੍ਹੀਆਂ ਪਹਿਨਣਾ ਪਸੰਦ ਕਰ ਰਹੀਆਂ ਹਨ। ਅੱਜਕਲ ਸੀਕੁਵੈਂਸ ਵਰਕ ਵਾਲੀਆਂ ਸਾੜ੍ਹੀਆਂ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਇਹ ਸਾੜ੍ਹੀਆਂ ਮੁਟਿਆਰਾਂ ਨੂੰ ਗਲੈਮਰਸ ਲੁਕ ਦਿੰਦੀਆਂ ਹਨ।
ਸੀਕੁਵੈਂਸ ਸਾੜ੍ਹੀਆਂ ਨੂੰ ਮੁਟਿਆਰਾਂ ਖਾਸ ਕਰ ਕੇ ਵਿਆਹਾਂ ਅਤੇ ਵਿਸ਼ੇਸ਼ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਦੀ ਚਮਕਦਾਰ ਅਤੇ ਗਿਲਟਰੀ ਲੁਕ ਕਾਰਨ ਇਹ ਸਾੜ੍ਹੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਇਹ ਸਾੜ੍ਹੀਆਂ ਵੱਖ-ਵੱਖ ਫੈਬ੍ਰਿਕ ਜਿਵੇਂ ਸ਼ਿਫਾਨ, ਜਾਰਜੈੱਟ, ਨੈੱਟ ਆਦਿ ਵਿਚ ਆਉਂਦੀਆਂ ਹਨ। ਇਹ ਕਈ ਰੰਗਾਂ ਵਿਚ ਉਪਲਬੱਧ ਹਨ। ਮੁਟਿਆਰਾਂ ਨੂੰ ਸਭ ਤੋਂ ਵੱਧ ਬਲੈਕ, ਵ੍ਹਾਈਟ, ਬਲਿਊ ਕਲਰ ਦੀ ਸੀਕੁਵੈਂਸ ਸਾੜ੍ਹੀ ਵਿਚ ਦੇਖਿਆ ਜਾ ਸਕਦਾ ਹੈ।
ਦੂਜੇ ਪਾਸੇ ਨਿਊ ਬ੍ਰਾਈਡਲਸ ਨੂੰ ਰੈੱਡ, ਮੈਰੂਨ ਅਤੇ ਹੋਰ ਬ੍ਰਾਈਟ ਕਲਰ ਦੀ ਸੀਕੁਵੈਂਸ ਸਾੜ੍ਹੀਆਂ ਪਸੰਦ ਆ ਰਹੀਆਂ ਹਨ। ਇਹ ਸਾੜ੍ਹੀਆਂ ਪਾਰਟੀ ਵੀਅਰ ਲਈ ਸਭ ਤੋਂ ਚੰਗਾ ਬਦਲ ਹਨ ਕਿਉਂਕਿ ਇਹ ਮੁਟਿਆਰਾਂ ਦੀ ਲੁਕ ਨੂੰ ਆਕਰਸ਼ਕ ਅਤੇ ਸਪਾਰਕਲਿੰਗ ਬਣਾਉਂਦੀਆਂ ਹਨ। ਕੁਝ ਸੀਕੁਵੈਂਸ ਸਾੜ੍ਹੀਆਂ ਦੇ ਮੈਚਿੰਗ ਬਲਾਊਜ਼ ਪੀਸ ਵੀ ਮਿਲਦੇ ਹਨ ਜੋ ਇਸਨੂੰ ਹੋਰ ਵੀ ਬਿਹਤਰ ਬਣਾਉਂਦੇ ਹਨ।
ਕਈ ਮੁਟਿਆਰਾਂ ਨੂੰ ਸੀਕੁਵੈਂਸ ਸਾੜ੍ਹੀਆਂ ਪਾਰਟੀ ਅਤੇ ਸੈਲੀਬ੍ਰੇਸ਼ਨ ਵਰਗੇ ਫੰਕਸ਼ਨਾਂ ਵਿਚ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਵਿਆਹਾਂ ਅਤੇ ਫੰਕਸ਼ਨਾਂ ਜਿਵੇਂ ਕਿ ਰਿਸੈਪਸ਼ਨ, ਮੰਗਣੀ ਆਦਿ ਲਈ ਇਹ ਸਾੜ੍ਹੀਆਂ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ।
ਸੀਕੁਵੈਂਸ ਸਾੜ੍ਹੀਆਂ ਨਾਲ ਜਿਊਲਰੀ ਅਤੇ ਅਸੈਸਰੀਜ਼ ਦੀ ਚੋਣ ਕਰਨਾ ਇਕ ਅਹਿਮ ਹਿੱਸਾ ਹੈ ਜੋ ਮੁਟਿਆਰਾਂ ਦੀ ਲੁਕ ਨੂੰ ਪੂਰਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ। ਅਸੈਸਰੀਜ਼ ਵਿਚ ਮੁਟਿਆਰਾਂ ਇਨ੍ਹਾਂ ਨਾਲ ਕਲੱਚ, ਬ੍ਰੈਸਲੇਟ ਅਤੇ ਮੈਚਿੰਗ ਹੇਅਰ ਅਸੈਸਰੀਜ਼ ਕੈਰੀ ਕਰ ਕੇ ਖੁਦ ਨੂੰ ਸਟਾਈਲਿਸ਼ ਬਣਾ ਰਹੀਆਂ ਹਨ। ਜੁੱਤੀ ਵਿਚ ਮੁਟਿਆਰਾਂ ਨੂੰ ਇਨ੍ਹਾਂ ਨਾਲ ਹਾਈ ਹੀਲਸ ਬਹੁਤ ਪਹਿਨੇ ਦੇਖਿਆ ਜਾ ਸਕਦਾ ਹੈ।