ਮੁਟਿਆਰਾਂ ਦਾ ਟ੍ਰੈਂਡੀ ਸਟਾਈਲ ਸਟੇਟਮੈਂਟ ਬਣੀ ਡਿਸਟ੍ਰੈੱਸਡ ਜੀਨਸ
Saturday, Mar 28, 2026 - 09:36 AM (IST)
ਵੈੱਬ ਡੈਸਕ- ਅੱਜ ਦੀਆਂ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਫੈਸ਼ਨ ਨੂੰ ਫਾਲੋ ਕਰ ਰਹੀਆਂ ਹਨ। ਵੈਸਟਰਨ ਡ੍ਰੈਸਿੰਗ ’ਚ ਜੀਨਸ ਹਮੇਸ਼ਾ ਤੋਂ ਉਨ੍ਹਾਂ ਦੀ ਪਹਿਲੀ ਪਸੰਦ ਰਹੀ ਹੈ। ਜੀਨਸ ਨੂੰ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਟਾਪ, ਟੀ-ਸ਼ਰਟ ਅਤੇ ਸ਼ਰਟ ਆਦਿ ਦੇ ਨਾਲ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਬਾਟਮਸ ’ਚ ਢੇਰੋਂ ਬਦਲ ਹੋਣ ਦੇ ਬਾਵਜੂਦ ਮੁਟਿਆਰਾਂ ਜੀਨਸ ਨੂੰ ਵਿਸ਼ੇਸ਼ ਪਹਿਲ ਦਿੰਦੀਆਂ ਹਨ। ਹਾਈ ਵੇਸਟ ਜੀਨਸ, ਬੁਆਏਫ੍ਰੈਂਡ ਜੀਨਸ, ਸਕਿਨੀ, ਫਲੇਅਰਡ, ਲੈਗਿੰਗ ਸਟਾਈਲ ਅਤੇ ਵਾਈਡ ਲੈਗ ਜੀਨਸ ਤੋਂ ਇਲਾਵਾ ਡਿਸਟ੍ਰੈੱਸਡ ਜੀਨਸ ਵੀ ਮੁਟਿਆਰਾਂ ਦੇ ਵਿਚਕਾਰ ਕਾਫੀ ਲੋਕਪ੍ਰਿਯ ਹੋ ਗਈ ਹੈ। ਇਹ ਜੀਨਸ ਯੂਨੀਕ, ਮਾਡਰਨ ਲੁੱਕ ਦਿੰਦੀ ਹੈ, ਜੋ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ’ਤੇ ਆਕਰਸ਼ਿਤ ਕਰਦੀ ਹੈ।
ਡਿਸਟ੍ਰੈੱਸਡ ਜੀਨਸ ਆਮ ਜੀਨਸ ਤੋਂ ਅਲੱਗ ਹੁੰਦੀ ਹੈ। ਇਸ ’ਚ ਕੱਟ, ਰਿਪਸ, ਫ੍ਰੇ, ਵਾਰਨ-ਆਊਟ ਇਫੈਕਟ ਅਤੇ ਹਲਕੇ-ਹਲਕੇ ਛੇਦ ਬਣਾਏ ਜਾਂਦੇ ਹਨ। ਇਹੋ ਡਿਜ਼ਾਈਨ ਇਸ ਨੂੰ ਕੈਜ਼ੂਅਲ ਪਰ ਸਟਾਈਲਿਸ਼ ਬਣਾਉਂਦਾ ਹੈ। ਟਾਈਟ ਫਿਟਿੰਗ ਤੋਂ ਲੈ ਕੇ ਲੂਜ਼ ਓਵਰਸਾਈਜ਼ਡ, ਬੁਆਏਫ੍ਰੈਂਡ ਜਾਂ ਫਲੇਅਰਡ ਸਿਲਹੂਟ ’ਚ ਵੀ ਡਿਸਟ੍ਰੈੱਸਡ ਡਿਟੇਲਸ ਮੁਟਿਆਰਾਂ ਨੂੰ ਮਾਡਰਨ ਅਤੇ ਟ੍ਰੈਂਡੀ ਲੁੱਕ ਪ੍ਰਦਾਨ ਕਰਦੀਆਂ ਹਨ। ਮੁਟਿਆਰਾਂ ਇਸ ਨੂੰ ਸਕੂਲ-ਕਾਲਜ, ਆਫਿਸ, ਆਊਟਿੰਗ, ਪਿਕਨਿਕ, ਸ਼ਾਪਿੰਗ ਜਾਂ ਗੈੱਟ-ਟੂਗੈੱਦਰ ਵਰਗੇ ਵੱਖ-ਵੱਖ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਇਹ ਲੁੱਕ ਨਾ ਸਿਰਫ ਸਹਿਜ ਅਤੇ ਆਰਾਮਦਾਇਕ ਹੈ ਸਗੋਂ ਹਰ ਵਾਰ ਅਲੱਗ-ਅਲੱਗ ਟੌਪ ਦੇ ਨਾਲ ਸਟਾਈਲ ਕਰਨ ’ਤੇ ਨਵਾਂ ਆਕਰਸ਼ਣ ਵੀ ਪੈਦਾ ਕਰਦਾ ਹੈ। ਮਾਰਕੀਟ ’ਚ ਲਾਈਟ ਬਲੂ, ਡਾਰਕ ਬਲੂ, ਬਲੈਕ ਅਤੇ ਵ੍ਹਾਈਟ ਸ਼ੇਡਸ ’ਚ ਉਪਲਬਧ ਇਹ ਜੀਨਸ ਹਰ ਉਮਰ ਦੀਆਂ ਮੁਟਿਆਰਾਂ ਨੂੰ ਸੂਟ ਕਰਦੀ ਹੈ। ਮੁਟਿਆਰਾਂ ਇਸ ਨੂੰ ਤਰ੍ਹਾਂ-ਤਰ੍ਹਾਂ ਦੇ ਟਾਪਸ ਦੇ ਨਾਲ ਸਟਾਈਲ ਕਰਕੇ ਆਪਣੇ ਲੁੱਕ ਨੂੰ ਹਰ ਵਾਰ ਫ੍ਰੈਸ਼ ਅਤੇ ਨਵਾਂ ਬਣਾਉਂਦੀਆਂ ਹਨ।
ਕੈਜ਼ੂਅਲ ਲੁੱਕ ਲਈ ਕ੍ਰੌਪਡ ਟੀ-ਸ਼ਰਟ, ਓਵਰਸਾਈਜ਼ਡ ਸ਼ਰਟ ਜਾਂ ਸਿੰਪਲ ਟੈਂਕ ਟਾਪ ਦੇ ਨਾਲ ਇਸ ਨੂੰ ਪੇਅਰ ਕੀਤਾ ਜਾ ਸਕਦਾ ਹੈ। ਸਮਾਰਟ ਕੈਜ਼ੂਅਲ ਲੁੱਕ ਲਈ ਕ੍ਰੌਪ ਟੌਪ ਦੇ ਨਾਲ ਅਤੇ ਪਾਰਟੀ ਜਾਂ ਆਊਟਿੰਗ ਲਈ ਲੈਦਰ ਜੈਕਟ, ਡੈਨਿਮ ਜੈਕਟ ਜਾਂ ਓਵਰਸਾਈਜ਼ਡ ਨਿੱਟ ਦੇ ਨਾਲ ਇਸ ਨੂੰ ਸਟਾਈਲ ਕੀਤਾ ਜਾ ਸਕਦਾ ਹੈ। ਐਕਸੈਸਰੀਜ਼ ਡਿਸਟ੍ਰੈੱਸਡ ਜੀਨਸ ਦੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਹਨ। ਸਨਗਲਾਸਿਜ਼, ਸਟਾਈਲਿਸ਼ ਸਕਾਰਫ ਜਾਂ ਸਟਾਲ, ਟ੍ਰੈਂਡੀ ਪਰਸ ਜਾਂ ਬੈਗ ਮੁਟਿਆਰਾਂ ਦੀ ਲੁੱਕ ਨੂੰ ਹੋਰ ਸਟਾਈਲ ਬਣਾਉਂਦੇ ਹਨ। ਜਿਊਲਰੀ ’ਚ ਮੁਟਿਆਰਾਂ ਚੇਨ ਨੈੱਕਲੈੱਸ, ਲੌਂਗ ਈਅਰਰਿੰਗਸ, ਰਿੰਗਸ ਅਤੇ ਬ੍ਰੇਸਲੇਟਸ ਦਾ ਇਸਤੇਮਾਲ ਕਰ ਰਹੀਆਂ ਹਨ। ਫੁੱਟਵੀਅਰ ’ਚ ਸਨੀਕਰਸ, ਲੋਫਰਸ, ਸੈਂਡਲਸ, ਹਾਈ ਹੀਲਸ ਜਾਂ ਬੈਲੀ ਸ਼ੂਜ਼ ਦੇ ਨਾਲ ਲੁੱਕ ਨੂੰ ਪੂਰਾ ਕੀਤਾ ਜਾਂਦਾ ਹੈ। ਹਲਕੇ ਡਿਸਟ੍ਰੈੱਸਡ ਜੀਨਸ ਨੂੰ ਡਾਰਕ ਟੌਪ ਦੇ ਨਾਲ ਅਤੇ ਭਾਰੀ ਡਿਸਟ੍ਰੈੱਸਡ ਨੂੰ ਸਿੰਪਲ ਟਾਪ ਦੇ ਨਾਲ ਬੈਲੈਂਸ ਕੀਤਾ ਜਾ ਰਿਹਾ ਹੈ। 2025-26 ’ਚ ਵੀ ਡਿਸਟ੍ਰੈੱਸਡ ਜੀਨਸ ਦਾ ਟ੍ਰੈਂਡ ਜਾਰੀ ਹੈ। ਮੁਟਿਆਰਾਂ ਇਸ ਨੂੰ ਸੈਲਫ-ਐਕਸਪ੍ਰੈਸ਼ਨ ਦਾ ਹਿੱਸਾ ਮੰਨਦੀਆਂ ਹਨ। ਡਿਸਟ੍ਰੈੱਸਡ ਜੀਨਸ ਨਾ ਸਿਰਫ ਆਰਾਮਦਾਇਕ ਹੈ ਸਗੋਂ ਕਾਨਫੀਡੈਂਸ ਵੀ ਵਧਾਉਂਦੀ ਹੈ। ਇਹ ਮੁਟਿਆਰਾਂ ਨੂੰ ਹਰ ਮੌਕੇ ’ਤੇ ਸਟਾਈਲਿਸ਼ ਅਤੇ ਯੂਨੀਕ ਬਣਾਉਂਦੀ ਹੈ। ਅੱਜਕੱਲ ਮਾਰਕੀਟ ਅਤੇ ਆਨਲਾਈਨ ਪਲੇਟਫਾਰਮਸ ’ਤੇ ਇਨ੍ਹਾਂ ’ਚ ਵੱਖ-ਵੱਖ ਡਿਜ਼ਾਈਨ ਉਪਲਬਧ ਹਨ। ਸਹੀ ਫਿਟ ਅਤੇ ਕਲਰ ਚੁਣ ਕੇ ਮੁਟਿਆਰਾਂ ਆਪਣੇ ਲੁੱਕ ਨੂੰ ਵਾਰ-ਵਾਰ ਨਵਾਂ ਬਣਾ ਰਹੀਆਂ ਹਨ।
