ਸੂਟ ਨੂੰ ਸਟਾਈਲਿਸ਼ ਬਣਾ ਰਹੀਆਂ ‘ਡਿਜ਼ਾਈਨਰ ਸਲੀਵਜ਼’
Monday, Mar 23, 2026 - 09:20 AM (IST)
ਵੈੱਬ ਡੈਸਕ- ਅੱਜਕਲ੍ਹ ਭਾਰਤੀ ਫੈਸ਼ਨ ’ਚ ਡਿਜ਼ਾਈਨਰ ਸਲੀਵਜ਼ ਵਾਲੇ ਸੂਟ ਔਰਤਾਂ ਅਤੇ ਮੁਟਿਆਰਾਂ ਵਿਚ ਸਭ ਤੋਂ ਜ਼ਿਆਦਾ ਪਾਪੂਲਰ ਹੋ ਰਹੇ ਹਨ। ਸਿੰਪਲ ਸੂਟ ਤੋਂ ਹਟ ਕੇ ਇਹ ਖਾਸ ਡਿਜ਼ਾਈਨਰ ਸਲੀਵਜ਼ ਸੂਟ ਨੂੰ ਇੰਨਾ ਸਟਾਈਲਿਸ਼ ਅਤੇ ਆਕਰਸ਼ਕ ਬਣਾ ਦਿੰਦੀਆਂ ਹਨ ਕਿ ਪਹਿਨਣ ਵਾਲੀ ਔਰਤ ਭੀੜ ’ਚ ਵੱਖਰੀ ਨਜ਼ਰ ਆਉਂਦੀ ਹੈ। ਔਰਤਾਂ ਹੁਣ ਕੈਜ਼ੂਅਲ ਤੋਂ ਲੈ ਕੇ ਪਾਰਟੀ ਵੀਅਰ, ਵਿਆਹਾਂ ਜਾਂ ਫੈਸਟੀਵਲ ਲੁੱਕ ਤੱਕ ’ਚ ਡਿਜ਼ਾਈਨਰ ਸਲੀਵਜ਼ ਵਾਲੇ ਸੂਟ ਚੁਣ ਰਹੀਆਂ ਹਨ। ਡਿਜ਼ਾਈਨਰ ਸਲੀਵਜ਼ ਦੀ ਵੈਰਾਇਟੀ ਕਾਫੀ ਵਿਸਥਾਰ ਵਾਲੀ ਹੈ। ਫੁੱਲ ਸਲੀਵਜ਼, ਹਾਫ ਸਲੀਵਜ਼, ਸ਼ਾਰਟ ਸਲੀਵਜ਼ ਤੋਂ ਲੈ ਕੇ ਅੰਬਰੇਲਾ ਸਲੀਵਜ਼, ਬੈੱਲ ਸਲੀਵਜ਼, ਫਲੇਅਰਡ ਸਲੀਵਜ਼, ਰਫਲ ਸਲੀਵਜ਼, ਪਫ ਸਲੀਵਜ਼, ਕੱਪ ਸਲੀਵਜ਼ ਅਤੇ ਬਿਸ਼ਪ ਸਲੀਵਜ਼ ਵਰਗੀ ਸਟਾਈਲਿਸ਼ ਕਟਿੰਗ ਟ੍ਰੈਂਡ ’ਚ ਹਨ।

ਇਨ੍ਹਾਂ ’ਚ ਕੱਟ ਜਿਵੇਂ ਸਰਕਲ, ਸਕੇਅਰ, ਸਟੈੱਪ ਕੱਟ, ਓਪਨ ਕੱਟ ਜਾਂ ਲੈਸ ਵਰਕ, ਪੋਮ-ਪੋਮ, ਘੁੰਗਰੂ, ਸਟੋਨ ਵਰਕ, ਮਿਰਰ ਵਰਕ, ਐਂਬ੍ਰਾਇਡਰੀ, ਲੈਸ ਅਤੇ ਪਰਲਜ਼ ਨਾਲ ਸਜਾਵਟ ਕੀਤੀ ਜਾਂਦੀ ਹੈ। ਇਹ ਡਿਜ਼ਾਈਨ ਸੂਟ ਨੂੰ ਸਿੰਪਲ ਤੋਂ ਡਰਾਮੈਟਿਕ ਅਤੇ ਐਲੀਗੈਂਟ ਲੁੱਕ ਦਿੰਦੇ ਹਨ। ਡਿਜ਼ਾਈਨਰ ਸਲੀਵਜ਼ ਸਿਰਫ ਸੂਟ ਤੱਕ ਸੀਮਤ ਨਹੀਂ ਹਨ, ਸਗੋਂ, ਅਨਾਰਕਲੀ, ਫਰਾਕ ਸੂਟ, ਪਟਿਆਲਾ, ਪਲਾਜ਼ੋ, ਸ਼ਰਾਰਾ, ਇੰਡੋ-ਵੈਸਟਰਨ ਕੁੜਤਾ ਸੈੱਟਸ, ਚੋਲੀ-ਬਲਾਊਜ਼ ਅਤੇ ਇੱਥੋਂ ਤੱਕ ਕਿ ਵੈਸਟਰਨ ਟਾਪਸ-ਡਰੈੱਸ ’ਚ ਵੀ ਦੇਖਣ ਨੂੰ ਮਿਲ ਰਹੀਆਂ ਹਨ।
ਪਾਰਟੀ ਵੀਅਰ ’ਚ ਬੈੱਲ ਸਲੀਵਜ਼ ਜਾਂ ਰਫਲ ਸਲੀਵਜ਼ ਵਾਲੀਆਂ ਡਰੈੱਸਾਂ ਕਾਫੀ ਟ੍ਰੈਂਡੀ ਹਨ, ਜਦਕਿ ਕੈਜ਼ੂਅਲ ਲੁੱਕ ਲਈ 3/4 ਲੈਂਥ ਵਾਲੀਆਂ ਐਂਬ੍ਰਾਇਡਰੀ ਵਾਲੀਆਂ ਜਾਂ ਲੈਸ ਵਾਲੀਆਂ ਸਲੀਵਜ਼ ਪਸੰਦ ਕੀਤੀਆਂ ਜਾ ਰਹੀਆਂ ਹਨ। ਕਈ ਔਰਤਾਂ ਹੁਣ ਸੂਟ ਦਾ ਫੈਬ੍ਰਿਕ ਖੁਦ ਚੁਣ ਕੇ ਆਪਣੀ ਪਸੰਦ ਦੀਆਂ ਸਲੀਵਜ਼ ਡਿਜ਼ਾਈਨ ਕਰਵਾਉਂਦੀਆਂ ਹਨ, ਜਿਵੇਂ ਡੋਰੀ ਵਰਕ, ਸਟੋਨ ਵਰਕ ਜਾਂ ਬੀਡਜ਼ ਵਰਕ ਵਾਲੀਆਂ ਕਸਟਮ ਸਲੀਵਜ਼, ਜੋ ਸੂਟ ਨੂੰ ਯੂਨੀਕ ਅਤੇ ਪਰਸਨਲਾਈਜ਼ਡ ਬਣਾਉਂਦੀਆਂ ਹਨ।
ਇਨ੍ਹਾਂ ਸਲੀਵਜ਼ ਦੇ ਨਾਲ ਅਸੈਸਰੀਜ਼ ਦਾ ਕੰਬੀਨੇਸ਼ਨ ਵੀ ਅਹਿਮ ਹੈ। ਜਿਊਲਰੀ ’ਚ ਬ੍ਰੈਸਲੇਟ, ਚੂੜੀਆਂ, ਈਅਰਰਿੰਗਸ, ਨੈੱਕਲੇਸ ਜਾਂ ਸਟੇਟਮੈਂਟ ਪੀਸ ਚੰਗੇ ਲੱਗਦੇ ਹਨ। ਫੁੱਟਵੀਅਰ ’ਚ ਸੈਂਡਲ, ਜੁੱਤੀ, ਕੋਲ੍ਹਾਪੁਰੀ ਚੱਪਲ ਤੋਂ ਲੈ ਕੇ ਹਾਈ ਹੀਲਜ਼ ਜਾਂ ਬੈਲੀ ਤੱਕ ਆਪਸ਼ਨਜ਼ ਉਪਲਬਧ ਹਨ। ਬੈਗ, ਕਲੱਚ, ਪਰਸ ਜਾਂ ਗੌਗਲਜ਼ ਨਾਲ ਪੂਰੀ ਲੁੱਕ ਪਰਫੈਕਟ ਹੋ ਜਾਂਦੀ ਹੈ। ਡਿਜ਼ਾਈਨਰ ਸਲੀਵਜ਼ ਸੂਟ ਪਹਿਨ ਕੇ ਔਰਤਾਂ ਨਾ ਸਿਰਫ ਫੈਸ਼ਨੇਬਲ ਦਿਸਦੀਆਂ ਹਨ, ਸਗੋਂ ਆਤਮਵਿਸ਼ਵਾਸ ਨਾਲ ਭਰੀਆਂ ਨਜ਼ਰ ਆਉਂਦੀਆਂ ਹਨ। ਜਿਹੜੀਆਂ ਮੁਟਿਆਰਾਂ ਕੁਝ ਨਵਾਂ ਟਰਾਈ ਕਰਨਾ ਚਾਹੁੰਦੀਆਂ ਹਨ, ਉਹ ਡਿਜ਼ਾਈਨਰ ਸਲੀਵਜ਼ ਵਾਲੇ ਸੂਟ ਨੂੰ ਜ਼ਰੂਰ ਅਪਣਾ ਰਹੀਆਂ ਹਨ ਅਤੇ ਆਪਣੀ ਲੁੱਕ ਨੂੰ ਚਾਰ ਚੰਨ ਲਾ ਰਹੀਆਂ ਹਨ।
