ਮੁਟਿਆਰਾਂ ਨੂੰ ਭਾਅ ਰਹੇ ਫੁੱਲਕਾਰੀ ਦੁਪੱਟਾ ਸੂਟ

Wednesday, Mar 18, 2026 - 09:59 AM (IST)

ਮੁਟਿਆਰਾਂ ਨੂੰ ਭਾਅ ਰਹੇ ਫੁੱਲਕਾਰੀ ਦੁਪੱਟਾ ਸੂਟ

ਵੈੱਬ ਡੈਸਕ- ਇੰਡੀਅਨ ਡਰੈੱਸਾਂ ’ਚ ਸੂਟ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਭਾਵੇਂ ਸਿੰਪਲ ਸੂਟ ਹੋਵੇ ਜਾਂ ਡਿਜ਼ਾਈਨਰ, ਇਹ ਹਰ ਮੌਕੇ ’ਤੇ ਗ੍ਰੇਸਫੁੱਲ ਲੁੱਕ ਦਿੰਦੇ ਹਨ। ਇਨ੍ਹੀਂ ਦਿਨੀਂ ਮੁਟਿਆਰਾਂ ਵਿਚ ਫੁੱਲਕਾਰੀ ਦੁਪੱਟਾ ਸੂਟ ਖ਼ੂਬ ਪਾਪੂਲਰ ਹੋ ਰਹੇ ਹਨ। ਇਹ ਰਵਾਇਤੀ ਪੰਜਾਬੀ ਕਢਾਈ ਦਾ ਜਾਦੂ ਹੈ ਜੋ ਪਲੇਨ ਜਾਂ ਸਿੰਪਲ ਸੂਟ ਨੂੰ ਵੀ ਬੇਹੱਦ ਆਕਰਸ਼ਕ ਅਤੇ ਸੋਬਰ ਬਣਾ ਦਿੰਦਾ ਹੈ। ਫੁਲਕਾਰੀ ਦੁਪੱਟਾ ਸੂਟ ਨਾ ਸਿਰਫ ਐਥਨਿਕ ਲੁੱਕ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਮਾਡਰਨ ਟੱਚ ਦੇ ਨਾਲ ਕਲਾਸਿਕ ਐਲੀਗੈਂਸ ਵੀ ਦਿੰਦਾ ਹੈ।ਫੁੱਲਕਾਰੀ ਦੁਪੱਟੇ ’ਚ ਜ਼ਿਆਦਾਤਰ ਗੂੜ੍ਹੇ ਰੰਗ ਜਿਵੇਂ ਲਾਲ, ਪੀਲਾ, ਹਰਾ, ਨੀਲਾ ਅਤੇ ਮਲਟੀਕਲਰ ਇਸਤੇਮਾਲ ਹੁੰਦੇ ਹਨ, ਜੋ ਇਸ ਨੂੰ ਜਿਊਂਦਾ ਅਤੇ ਤਿਉਹਾਰੀ ਬਣਾਉਂਦੇ ਹਨ। ਮੁਟਿਆਰਾਂ ਇਸ ਨੂੰ ਪਲੇਨ ਸੂਟ ਨਾਲ ਪਹਿਨ ਕੇ ਟ੍ਰੈਂਡੀ ਅਤੇ ਕਲਚਰਲ ਦੋਵੇਂ ਲੁੱਕ ਪਾ ਰਹੀਆਂ ਹਨ।

PunjabKesari

ਮਾਰਕੀਟ ’ਚ ਫੁੱਲਕਾਰੀ ਦੁਪੱਟਾ ਸੂਟ ਤੋਂ ਇਲਾਵਾ ਫੁੱਲਕਾਰੀ ਦੁਪੱਟੇ ਵੀ ਉਪਲਬਧ ਹਨ। ਇਕ ਪਲੇਨ ਚਿੱਟੇ, ਕਰੀਮ, ਪਿੰਕ ਜਾਂ ਬਲੈਕ ਸੂਟ ਦੇ ਨਾਲ ਮਲਟੀਕਲਰ ਫੁੱਲਕਾਰੀ ਦੁਪੱਟਾ ਪਹਿਨਣ ਨਾਲ ਪੂਰਾ ਆਊਟਫਿੱਟ ਟ੍ਰਾਂਸਫਾਰਮ ਹੋ ਜਾਂਦਾ ਹੈ। ਸਿੰਪਲ ਸੂਟ ’ਚ ਫੁੱਲਕਾਰੀ ਦੁਪੱਟੇ ਦਾ ਕੰਟਰਾਸਟ ਇੰਨਾ ਖ਼ੂਬਸੂਰਤ ਹੁੰਦਾ ਹੈ ਕਿ ਬਿਨਾਂ ਜ਼ਿਆਦਾ ਅਸੈਸਰੀਜ਼ ਦੇ ਵੀ ਲੁੱਕ ਪਾਰਟੀ ਵੀਅਰ ਵਰਗਾ ਲੱਗਦਾ ਹੈ। ਫੁਲਕਾਰੀ ਦੁਪੱਟਾ ਸੂਟ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਇਹ ਟ੍ਰੈਡੀਸ਼ਨਲ ਵੈਲਿਊ ਨੂੰ ਬਣਾਈ ਰੱਖਦੇ ਹੋਏ ਮਾਡਰਨ ਫੈਸ਼ਨ ਨਾਲ ਮੈਚ ਕਰਦਾ ਹੈ। ਮੁਟਿਆਰਾਂ ਇਨ੍ਹਾਂ ’ਚ ਪਟਿਆਲਾ ਸਲਵਾਰ ਸੂਟ, ਅਨਾਰਕਲੀ ਜਾਂ ਸਟ੍ਰੇਟ ਕੁੜਤੀ ਸੈੱਟ ਨੂੰ ਸਟਾਈਲ ਕਰ ਰਹੀਆਂ ਹਨ। ਇਸ ’ਚ ਮੁਟਿਆਰਾਂ ਦੁਪੱਟੇ ਨੂੰ ਵੱਖ-ਵੱਖ ਤਰੀਕਿਆਂ ਨਾਲ ਡ੍ਰੈਪ ਕਰ ਕੇ ਲੁੱਕ ਨੂੰ ਬਦਲ ਰਹੀਆਂ ਹਨ। ਕਦੇ ਮੋਢੇ ’ਤੇ ਕੈਜ਼ੂਅਲੀ, ਕਦੇ ਸਟਾਈਲਿਸ਼ ਪਲੇਟਸ ਬਣਾ ਕੇ ਜਾਂ ਫਿਰ ਹੈੱਡ ਕਵਰ ਵਾਂਗ। ਇਹ ਨਾ ਸਿਰਫ ਐਲੀਗੈਂਟ ਦਿਸਦਾ ਹੈ, ਸਗੋਂ ਪੰਜਾਬੀ ਕਲਚਰ ਦੀ ਝਲਕ ਵੀ ਦਿੰਦਾ ਹੈ। ਖ਼ਾਸ ਕਰ ਕੇ ਵਿਆਹਾਂ ’ਚ ਫੁੱਲਕਾਰੀ ਦੁਪੱਟਾ ਸੂਟ ਕਾਫ਼ੀ ਪਸੰਦ ਕੀਤੇ ਜਾਂਦੇ ਹਨ।

ਇਨ੍ਹਾਂ ਦੇ ਨਾਲ ਮੁਟਿਆਰਾਂ ਅਸੈਸਰੀਜ਼ ’ਚ ਬੈਗ, ਕਲੱਚ, ਪਰਸ, ਗੌਗਲਸ, ਵਾਚ ਆਦਿ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਜਿਊਲਰੀ ’ਚ ਇਨ੍ਹਾਂ ਦੇ ਨਾਲ ਲਾਈਟ ਈਅਰਰਿੰਗਸ, ਬ੍ਰੈਸਲੇਟ, ਚੇਨ, ਚੂੜੀਆਂ ਆਦਿ ਲੁੱਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਸੁੰਦਰ ਬਣਾਉਂਦੀਆਂ ਹਨ। ਇਹ ਟ੍ਰੈਂਡ ਮੁਟਿਆਰਾਂ ਨੂੰ ਇਸ ਲਈ ਵੀ ਪਸੰਦ ਆ ਰਿਹਾ ਹੈ, ਕਿਉਂਕਿ ਇਹ ਉਨ੍ਹਾਂ ਨੂੰ ਸਿੰਪਲ ਰਹਿੰਦੇ ਹੋਏ ਵੀ ਸਟਾਈਲਿਸ਼ ਅਤੇ ਕਲਚਰਲੀ ਰਿੱਚ ਦਿਖਾਉਂਦਾ ਹੈ। ਫੁੱਲਕਾਰੀ ਦੁਪੱਟਾ ਸੂਟ ਪਹਿਨ ਕੇ ਕੋਈ ਵੀ ਮੁਟਿਆਰ ਆਸਾਨੀ ਨਾਲ ਟ੍ਰੈਡੀਸ਼ਨਲ ਅਤੇ ਮਾਡਰਨ ਦੋਵੇਂ ਵਾਈਬਸ ਕੈਰੀ ਕਰ ਸਕਦੀ ਹੈ। 


author

DIsha

Content Editor

Related News