ਮੁਟਿਆਰਾਂ ਨੂੰ ਮਾਡਰਨ ਲੁੱਕ ਦੇ ਰਹੀ ਹੈ ‘ਸੀਕੁਇਨ ਵਰਕ’ ਡਰੈੱਸ
Sunday, Mar 22, 2026 - 09:31 AM (IST)
ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਫੈਸ਼ਨ ’ਚ ਮਾਡਰਨ ਅਤੇ ਗਲੈਮਰਸ ਲੁੱਕ ਵੱਲ ਤੇਜ਼ੀ ਨਾਲ ਆਕਰਸ਼ਿਤ ਹੋ ਰਹੀਆਂ ਹਨ ਅਤੇ ਇਸ ’ਚ ਸੀਕੁਇਨ ਵਰਕ ਵਾਲੀ ਡਰੈੱਸ ਸਭ ਤੋਂ ਅੱਗੇ ਹੈ। ਵੈਸਟਰਨ ਸਟਾਈਲ ’ਚ ਜੀਨਸ ਟਾਪ, ਫਰਾਕ, ਮਿੱਡੀ ਡਰੈੱਸ, ਮੈਕਸੀ ਗਾਊਨ ਅਤੇ ਪਾਰਟੀ ਵਿਅਰ ਆਊਟਫਿੱਟਸ ’ਚ ਸੀਕੁਇਨ ਦਾ ਜਾਦੂ ਮੁਟਿਆਰਾਂ ਨੂੰ ਵੱਖਰਾ ਅਤੇ ਆਕਰਸ਼ਕ ਬਣਾਉਂਦਾ ਹੈ। ਖਾਸ ਕਰ ਕੇ ਪਾਰਟੀ, ਵਿਆਹ, ਰਿਸੈਪਸ਼ਨ ਜਾਂ ਕਿਸੇ ਸਪੈਸ਼ਲ ਇਵੈਂਟ ਲਈ ਸੀਕੁਇਨ ਵਰਕ ਡਰੈੱਸ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਈ ਹੈ।
ਸੀਕੁਇਨ ਵਰਕ ਵਾਲੀ ਡਰੈੱਸ ਵੱਖ-ਵੱਖ ਲੰਬਾਈ ਅਤੇ ਸਟਾਈਲ ’ਚ ਉਪਲਬਧ ਹੈ। ਸ਼ਾਰਟ ਮਿੰਨੀ ਡਰੈੱਸ ਤੋਂ ਲੈ ਕੇ ਫਲੋਰ ਲੈਂਥ ਮੈਕਸੀ ਗਾਊਨ, ਮਿੱਡੀ ਲੈਂਥ ਅਤੇ ਆਫ-ਸ਼ੋਲਡਰ ਗਾਊਨ ਤੱਕ ਹਰ ਤਰ੍ਹਾਂ ਦੀ ਵੈਰਾਇਟੀ ਮਿਲਦੀ ਹੈ। ਇਨ੍ਹਾਂ ’ਚ ਫੁੱਲ ਸੀਕੁਇਨ ਵਰਕ ਵਾਲੀ ਡਰੈੱਸ ਜਿੱਥੇ ਪੂਰੀ ਤਰ੍ਹਾਂ ਚਮਕਦਾਰ ਹੁੰਦੀ ਹੈ, ਉੱਥੇ ਹੀ ਕੁਝ ’ਚ ਵਰਟੀਕਲ ਸਟ੍ਰਿਪਸ, ਪੈਟਰਨ ਜਾਂ ਸਿਰਫ਼ ਸਲੀਵਜ਼, ਕਮਰ ਜਾਂ ਹੇਮਲਾਈਨ ’ਤੇ ਸੀਕੁਇਨ ਦਾ ਕੰਮ ਕੀਤਾ ਜਾਂਦਾ ਹੈ।

ਕਟਸ ਦੇ ਮਾਮਲੇ ’ਚ ਸਾਈਡ ਕੱਟ, ਹਾਈ ਸਲਿਟ, ਮਿਡ-ਰਿਫ ਕੱਟ ਜਾਂ ਫਲੇਅਰ ਕੱਟ ਮੁਟਿਆਰਾਂ ਨੂੰ ਸਲਿਮ ਅਤੇ ਗ੍ਰੇਸਫੁੱਲ ਲੁੱਕ ਦਿੰਦੇ ਹਨ। ਸਲੀਵਜ਼ ’ਚ ਲਾਂਗ ਸਲੀਵ, ਹਾਫ ਸਲੀਵ, ਪਫ ਸਲੀਵ, ਵਨ-ਸ਼ੋਲਡਰ ਜਾਂ ਸਟ੍ਰੈਪਲੈੱਸ ਆਪਸ਼ਨ ਉਪਲਬਧ ਹਨ। ਨੈੱਕਲਾਈਨ ਵੀ ਵੈਰਾਇਟੀ ਨਾਲ ਭਰੀ ਹੈ। ਸਵੀਟ ਹਾਰਟ, ਰਾਊਂਡ, ਹਾਈ ਨੈੱਕ, ਬੀ-ਨੈੱਕ, ਡੀਪ ਵੀ ਜਾਂ ਆਫ-ਸ਼ੋਲਡਰ, ਹਰ ਕਿਸੇ ’ਚ ਸੀਕੁਇਨ ਦਾ ਕੰਮ ਵੱਖ-ਵੱਖ ਪੈਟਰਨ ’ਚ ਕੀਤਾ ਜਾਂਦਾ ਹੈ। ਰੰਗ ਚੁਣਦੇ ਸਮੇਂ ਮੁਟਿਆਰਾਂ ਡਾਰਕ ਅਤੇ ਬੋਲਡ ਸ਼ੇਡਸ ਨੂੰ ਜ਼ਿਆਦਾ ਤਰਜੀਹ ਦੇ ਰਹੀਆਂ ਹਨ। ਰੈੱਡ, ਮੈਰੂਨ, ਪਰਪਲ, ਬਲੈਕ, ਡੀਪ ਬਲੂ ਅਤੇ ਗੋਲਡਨ ਵਰਗੇ ਰੰਗ ਪਾਰਟੀ ’ਚ ਸਭ ਤੋਂ ਜ਼ਿਆਦਾ ਚਮਕਦੇ ਹਨ ਅਤੇ ਸੀਕੁਇਨ ਦੇ ਨਾਲ ਇਨ੍ਹਾਂ ਦੀ ਚਮਕ ਦੁੱਗਣੀ ਹੋ ਜਾਂਦੀ ਹੈ। ਲਾਈਟ ਸ਼ੇਡਸ ’ਚ ਪਿੰਕ, ਵ੍ਹਾਈਟ, ਸਿਲਵਰ ਜਾਂ ਪੇਸਟਲ ਟੋਨਸ ਵੀ ਪਾਪੂਲਰ ਹਨ। ਇਹ ਡਰੈੱਸ ਬਿਨਾਂ ਜ਼ਿਆਦਾ ਮਿਹਨਤ ਦੇ ਆਸਾਨੀ ਨਾਲ ਸਟਾਈਲ ਕੀਤੀ ਜਾ ਸਕਦੀ ਹੈ। ਲਾਂਗ ਲੈਂਥ ਵਾਲੀ ਮੈਕਸੀ ਡਰੈੱਸ ’ਚ ਸੀਕੁਇਨ ਦੇ ਨਾਲ ਐਂਬ੍ਰਾਇਡਰੀ, ਕੱਟਵਰਕ ਜਾਂ ਜੈਮਸਟੋਨ ਦਾ ਕੰਬੀਨੇਸ਼ਨ ਮੁਟਿਆਰਾਂ ਨੂੰ ਪ੍ਰਿੰਸੈੱਸ ਵਰਗਾ ਫੀਲ ਦਿੰਦਾ ਹੈ।
ਹੇਅਰ ਸਟਾਈਲਿੰਗ ’ਚ ਮੁਟਿਆਰਾਂ ਵਾਲਾਂ ਨੂੰ ਓਪਨ ਵੇਵਸ, ਹਾਈ ਪੋਨੀਟੇਲ, ਸਲੀਕ ਬੰਨ ਜਾਂ ਲੂਜ਼ ਕਰਲਸ ’ਚ ਰੱਖਣਾ ਪਸੰਦ ਕਰਦੀਆਂ ਹਨ। ਮੇਕਅੱਪ ’ਚ ਐੱਚ. ਡੀ. ਬੇਸ, ਸਮੋਕੀ ਆਈਜ਼, ਕੰਟੂਰਿੰਗ ਅਤੇ ਡਾਰਕ ਲਿਪਸ (ਰੈੱਡ ਜਾਂ ਬੈਰੀ ਸ਼ੇਡਸ) ਸਭ ਤੋਂ ਜ਼ਿਆਦਾ ਚਲਨ ’ਚ ਹਨ। ਫੁੱਟਵੀਅਰ ’ਚ ਹਾਈ ਹੀਲਸ, ਸਟ੍ਰੈਪੀ ਸੈਂਡਲਸ ਜਾਂ ਸਟਾਈਲੈਟੋਸ ਇਨ੍ਹਾਂ ਡਰੈੱਸਾਂ ਨੂੰ ਪੂਰਾ ਕਰਦੇ ਹਨ। ਇਹ ਟ੍ਰੈਂਡ ਨਾ ਸਿਰਫ਼ ਪਾਰਟੀ ’ਚ ਸਗੋਂ ਰੋਜ਼ਾਨਾ ਦੇ ਸਪੈਸ਼ਲ ਮੋਮੈਂਟਸ ’ਚ ਵੀ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਵੱਖਰਾ ਬਣਾਈ ਰੱਖਦਾ ਹੈ।
