ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਕੋ-ਆਰਡ ਸੈੱਟ

Monday, May 25, 2026 - 09:26 AM (IST)

ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਕੋ-ਆਰਡ ਸੈੱਟ

ਜੰਮੂ : ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਅਤੇ ਔਰਤਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਖੂਬਸੂਰਤ ਦਿਖਾਉਣ ਦੇ ਨਾਲ-ਨਾਲ ਭਿਆਨਕ ਗਰਮੀ ਤੋਂ ਵੀ ਰਾਹਤ ਦੇਵੇ। ਹਲਕੇ-ਫੁਲਕੇ ਅਤੇ ਲਾਈਟਵੇਟ ਆਊਟਫਿਟਸ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਇਹੀ ਵਜ੍ਹਾ ਹੈ ਕਿ ਗਰਮੀਆਂ ’ਚ ਤਰ੍ਹਾਂ-ਤਰ੍ਹਾਂ ਦੀ ਫਰਾਕ ਸੂਟ, ਮਿਡੀ ਡਰੈੱਸ ਅਤੇ ਕੋ-ਆਰਡ ਸੈੱਟ ਮੁਟਿਆਰਾਂ ਦੀ ਵਾਰਡਰੋਬ ਦਾ ਹਿੱਸਾ ਬਣ ਗਏ ਹਨ।

ਕੁਝ ਸਮੇਂ ਤੋਂ ਕੋ-ਆਰਡ ਸੈੱਟ ਫੈਸ਼ਨ ਦੀ ਦੁਨੀਆ ’ਚ ਛਾਏ ਹੋਏ ਹਨ ਪਰ ਗਰਮੀਆਂ ’ਚ ਲਾਈਟਵੇਟ ਫੈਬਰਿਕ ਵਾਲੇ ਕੋ-ਆਰਡ ਸੈੱਟ ਮੁਟਿਆਰਾਂ ਅਤੇ ਔਰਤਾਂ ਦੇ ਫੇਵਰੇਟ ਬਣ ਗਏ ਹਨ। ਕਾਟਨ, ਲਿਨਨ, ਰੇਯਾਨ ਅਤੇ ਕ੍ਰੇਪ ਵਰਗੇ ਹਲਕੇ ਫੈਬਰਿਕ ਨਾਲ ਬਣੇ ਇਹ ਸੈੱਟ ਗਰਮੀ ’ਚ ਕੰਫਰਟ ਤਾਂ ਦਿੰਦੇ ਹੀ ਹਨ, ਨਾਲ ਹੀ ਕੂਲ ਅਤੇ ਸਟਾਈਲਿਸ਼ ਲੁੱਕ ਵੀ ਦਿੰਦੇ ਹਨ। ਇਨ੍ਹਾਂ ਨੂੰ ਪਹਿਨਣਾ ਅਤੇ ਕੈਰੀ ਕਰਨਾ ਬੇਹੱਦ ਆਸਾਨ ਹੁੰਦਾ ਹੈ, ਇਸ ਲਈ ਕਾਲਜ ਗੋਇੰਗ ਗਰਲਜ਼ ਤੋਂ ਲੈ ਕੇ ਵਰਕਿੰਗ ਵੂਮਨ ਤੱਕ ਸਭ ਇਨ੍ਹਾਂ ਨੂੰ ਪਸੰਦ ਕਰ ਰਹੀਆਂ ਹਨ।

ਕੋ-ਆਰਡ ਸੈੱਟ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਨ੍ਹਾਂ ’ਚ ਮਿਲਣ ਵਾਲੇ ਢੇਰ ਸਾਰੇ ਆਪਸ਼ਨਜ਼ ਹਨ। ਇਹ ਸਿੰਗਲ ਕਲਰ, ਡਬਲ ਕਲਰ ਅਤੇ ਮਲਟੀ ਕਲਰ ਪੈਟਰਨ ’ਚ ਉਪਲਬਧ ਹਨ। ਕੁਝ ਸੈੱਟ ਪਲੇਨ ਹੁੰਦੇ ਹਨ ਤੇ ਕੁਝ ਪ੍ਰਿੰਟਿਡ। ਉੱਥੇ ਹੀ, ਐਂਬ੍ਰਾਇਡਰੀ ਵਰਕ ਵਾਲੇ ਕੋ-ਆਰਡ ਸੈੱਟ ਵੀ ਬਾਜ਼ਾਰ ’ਚ ਖੂਬ ਦਿਸ ਰਹੇ ਹਨ। ਆਊਟਿੰਗ, ਪਿਕਨਿਕ ਜਾਂ ਦੋਸਤਾਂ ਨੂੰ ਮਿਲਣ ਲਈ ਮੁਟਿਆਰਾਂ ਫਲੋਰਲ ਪ੍ਰਿੰਟ, ਸਟ੍ਰਾਈਪਸ ਜਾਂ ਐਬਸਟ੍ਰੈਕਟ ਪ੍ਰਿੰਟ ਵਾਲੇ ਕੋ-ਆਰਡ ਸੈੱਟ ਚੁਣ ਰਹੀਆਂ ਹਨ।

ਉੱਥੇ ਹੀ, ਆਫਿਸ ਮੀਟਿੰਗ ਜਾਂ ਇੰਟਰਵਿਊ ਲਈ ਸਾਲਿਡ ਸਿੰਗਲ ਕਲਰ ਵਾਲੇ ਕਾਲਰ ਡਿਜ਼ਾਈਨ ਕੋ-ਆਰਡ ਸੈੱਟ ਬੈਸਟ ਹਨ, ਕਿਉਂਕਿ ਇਹ ਫਾਰਮਲ ਅਤੇ ਕੰਫਰਟੇਬਲ ਦੋਵੇਂ ਲੁੱਕ ਦਿੰਦੇ ਹਨ। ਬਰਥਡੇ ਪਾਰਟੀ ਜਾਂ ਖਾਸ ਮੌਕਿਆਂ ਲਈ ਐਂਬ੍ਰਾਇਡਰੀ, ਸੀਕੁਐਂਸ ਜਾਂ ਮਿਰਰ ਵਰਕ ਵਾਲੇ ਕੋ-ਆਰਡ ਸੈੱਟ ਟ੍ਰੈਂਡ ’ਚ ਹਨ। ਡਿਜ਼ਾਈਨ ਦੀ ਗੱਲ ਕਰੀਏ ਤਾਂ ਕੁਝ ਸੈੱਟ ’ਤੇ ਫੁੱਲ ਪ੍ਰਿੰਟ ਹੁੰਦਾ ਹੈ ਤੇ ਕੁਝ ’ਚ ਸਿਰਫ ਨੈੱਕਲਾਈਨ, ਹੇਮਲਾਈਨ ਅਤੇ ਸਲੀਵਜ਼ ’ਤੇ ਪ੍ਰਿੰਟ ਜਾਂ ਵਰਕ ਕੀਤਾ ਗਿਆ ਹੁੰਦਾ ਹੈ। ਕੋ-ਆਰਡ ਸੈੱਟ ਨੂੰ ਸਟਾਈਲ ਕਰਨਾ ਬੇਹੱਦ ਆਸਾਨ ਹੈ। ਇਸ ਦੇ ਨਾਲ ਅਸੈਸਰੀਜ਼ ’ਚ ਸਲਿੰਗ ਬੈਗ ਜਾਂ ਟੋਟ ਬੈਗ, ਸਨਗਲਾਸਿਜ਼, ਮਿਨੀਮਲ ਵਾਚ, ਬ੍ਰੈਸਲੇਟ ਅਤੇ ਡੈਂਟੀ ਚੇਨ ਪਹਿਨੀ ਜਾ ਸਕਦੀ ਹੈ।

ਫੁੱਟਵੀਅਰ ’ਚ ਫਲੈਟ ਸੈਂਡਲ, ਸਲਾਈਡਰਸ, ਬੈਲੇਰੀਨਾ ਜਾਂ ਵ੍ਹਾਈਟ ਸਨੀਕਰਸ ਬੈਸਟ ਲੱਗਦੇ ਹਨ। ਹੇਅਰ ਸਟਾਈਲ ’ਚ ਪੋਨੀਟੇਲ, ਮੈਸੀ ਬਨ, ਓਪਨ ਹੇਅਰ ਜਾਂ ਹਾਫ ਕਲੱਚ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਫੈਸ਼ਨ ਐਕਸਪਰਟਸ ਦਾ ਮੰਨਣਾ ਹੈ ਕਿ ਕੋ-ਆਰਡ ਸੈੱਟ ਮਿਨੀਮਲ ਐਫਰਟ ’ਚ ਮੈਕਸੀਮਮ ਸਟਾਈਲ ਦਿੰਦੇ ਹਨ। ਇਹੀ ਵਜ੍ਹਾ ਹੈ ਕਿ ਗਰਮੀਆਂ ’ਚ ਇਹ ਹਰ ਉਮਰ ਦੀਆਂ ਔਰਤਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਬਾਜ਼ਾਰ ’ਚ 800 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦੀ ਰੇਂਜ ’ਚ ਬਿਹਤਰੀਨ ਕੋ-ਆਰਡ ਸੈੱਟ ਉਪਲਬਧ ਹਨ।


author

cherry

Content Editor

Related News