ਕੰਫਰਟ ਦੇ ਨਾਲ ਟ੍ਰੈਂਡੀ ਲੁੱਕ ਦਾ ਰਾਜ਼ ਬਣੀ ਚਿਕਨਕਾਰੀ ਸ਼ਾਰਟ ਕੁੜਤੀ

Wednesday, May 20, 2026 - 09:40 AM (IST)

ਕੰਫਰਟ ਦੇ ਨਾਲ ਟ੍ਰੈਂਡੀ ਲੁੱਕ ਦਾ ਰਾਜ਼ ਬਣੀ ਚਿਕਨਕਾਰੀ ਸ਼ਾਰਟ ਕੁੜਤੀ

ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਖ਼ੂਬਸੂਰਤ ਦਿਖਾਉਣ ਦੇ ਨਾਲ-ਨਾਲ ਆਰਾਮ (ਕੰਫਰਟ) ਵੀ ਦੇਵੇ। ਇਹੀ ਵਜ੍ਹਾ ਹੈ ਕਿ ਵੈਸਟਰਨ ਵੀਅਰ ਦੇ ਨਾਲ-ਨਾਲ ਐਥਨਿਕ ਵੀਅਰ ਵਿਚ ਵੀ ਕੰਫਰਟੇਬਲ ਅਤੇ ਸਟਾਈਲਿਸ਼ ਆਪਸ਼ਨ ਦੀ ਮੰਗ ਵਧੀ ਹੈ। ਇਨ੍ਹਾਂ ਦਿਨਾਂ ਵਿਚ ਚਿਕਨਕਾਰੀ ਸ਼ਾਰਟ ਕੁੜਤੀ ਮੁਟਿਆਰਾਂ ਵਿਚ ਕਾਫ਼ੀ ਟ੍ਰੈਂਡ ਵਿਚ ਹੈ। ਬੀਤੇ ਕੁੱਝ ਸਮੇਂ ਤੋਂ ਇਹ ਕੁੜਤੀਆਂ ਫੈਸ਼ਨ ਵਿਚ ਹਨ ਅਤੇ ਇਨ੍ਹਾਂ ਦਾ ਕਰੇਜ਼ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ।
ਹਲਕੀਆਂ-ਫੁਲਕੀਆਂ ਇਹ ਕੁੜਤੀਆਂ ਮੁਟਿਆਰਾਂ ਨੂੰ ਖ਼ੂਬ ਪਸੰਦ ਆ ਰਹੀਆਂ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਬਾਟਮ ਦੇ ਨਾਲ ਆਸਾਨੀ ਨਾਲ ਮੈਚ ਹੋ ਜਾਂਦੀਆਂ ਹਨ। ਜੀਨਸ, ਪਲਾਜ਼ੋ, ਸ਼ਰਾਰਾ, ਸਕਰਟ ਜਾਂ ਫਲੇਅਰ, ਹਰ ਲੁੱਕ ਦੇ ਨਾਲ ਚਿਕਨਕਾਰੀ ਸ਼ਾਰਟ ਕੁੜਤੀ ਮੁਟਿਆਰਾਂ ਨੂੰ ਟ੍ਰੈਂਡੀ ਅਤੇ ਮਾਡਰਨ ਲੁੱਕ ਦਿੰਦੀ ਹੈ। ਕਾਲਜ ਜਾਣ ਵਾਲੀਆਂ ਕੁੜੀਆਂ ਤੋਂ ਲੈ ਕੇ ਆਫ਼ਿਸ ਜਾਣ ਵਾਲੀਆਂ ਔਰਤਾਂ ਤੱਕ, ਹਰ ਕੋਈ ਇਸ ਨੂੰ ਕੈਰੀ ਕਰ ਰਹੀ ਹੈ। ਚਿਕਨਕਾਰੀ ਕੁੜਤੀਆਂ ਦੀ ਜਾਨ ਇਨ੍ਹਾਂ ’ਤੇ ਕੀਤਾ ਗਿਆ ਬਾਰੀਕ ਚਿਕਨਕਾਰੀ ਵਰਕ ਹੈ। ਇਹ ਹੱਥ ਨਾਲ ਧਾਗੇ ਦੀ ਕਢਾਈ ਹੁੰਦੀ ਹੈ ਜਿਸ ਵਿਚ ਫੁੱਲ-ਪੱਤੀ, ਵੇਲ-ਬੂਟੇ ਵਰਗੇ ਡਿਜ਼ਾਈਨ ਉਕਰੇ ਜਾਂਦੇ ਹਨ। ਕਈ ਡਿਜ਼ਾਈਨਾਂ ਵਿੱਚ ਕਢਾਈ ਦੇ ਨਾਲ ਛੋਟੇ-ਛੋਟੇ ਸ਼ੀਸ਼ਿਆਂ (ਮਿਰਰ) ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕੁੜਤੀ ਨੂੰ ਹੋਰ ਖ਼ੂਬਸੂਰਤ ਬਣਾ ਦਿੰਦਾ ਹੈ। ਇਹੀ ਵਰਕ ਇਨ੍ਹਾਂ ਕੁੜਤੀਆਂ ਨੂੰ ਭੀੜ ਤੋਂ ਅਲੱਗ ਅਤੇ ਖ਼ਾਸ ਬਣਾਉਂਦਾ ਹੈ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਬਾਜ਼ਾਰ ਵਿਚ ਚਿਕਨਕਾਰੀ ਸ਼ਾਰਟ ਕੁੜਤੀ ਫੁੱਲ ਸਲੀਵਜ਼, ਹਾਫ਼ ਸਲੀਵਜ਼, ਸਲੀਵਲੇਸ ਅਤੇ ਸਟ੍ਰੈਪੀ ਪੈਟਰਨ ਵਿਚ ਉਪਲਬਧ ਹੈ। ਨੈੱਕਲਾਈਨ ਵਿਚ ਵੀ ਵੈਰਾਇਟੀ ਦੇਖਣ ਨੂੰ ਮਿਲਦੀ ਹੈ। ਰਾਊਂਡ ਨੈੱਕ, ਵੀ-ਨੈੱਕ, ਸਕੁਏਅਰ ਨੈੱਕ ਅਤੇ ਬੋਟ ਨੈੱਕ ਵਰਗੇ ਕਈ ਆਪਸ਼ਨ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਕੁੱਝ ਕੁੜਤੀਆਂ ਦੇ ਨੈੱਕਲਾਈਨ, ਹੈੱਮਲਾਈਨ ਅਤੇ ਸਲੀਵਜ਼ ’ਤੇ ਹਲਕਾ ਵਰਕ ਹੁੰਦਾ ਹੈ, ਜਦਕਿ ਕੁੱਝ ਕੁੜਤੀਆਂ ’ਤੇ ਆਲ ਓਵਰ ਹੈਵੀ ਵਰਕ ਕੀਤਾ ਜਾਂਦਾ ਹੈ ਜੋ ਪਾਰਟੀ ਵੀਅਰ ਲਈ ਪਰਫੈਕਟ ਰਹਿੰਦਾ ਹੈ। ਰੰਗਾਂ ਦੀ ਗੱਲ ਕਰੀਏ ਤਾਂ ਇਹ ਕੁੜਤੀਆਂ ਡਾਰਕ ਤੋਂ ਲੈ ਕੇ ਲਾਈਟ ਹਰ ਸ਼ੇਡ ਵਿਚ ਮਿਲ ਰਹੀਆਂ ਹਨ।

ਡਾਰਕ ਸ਼ੇਡਜ਼ ਵਿਚ ਰੈੱਡ, ਰਾਇਲ ਬਲੂ, ਬਾਟਲ ਗ੍ਰੀਨ, ਮੈਰੂਨ ਅਤੇ ਬਲੈਕ ਮੁਟਿਆਰਾਂ ਨੂੰ ਖ਼ੂਬ ਭਾਅ ਰਹੇ ਹਨ। ਉੱਥੇ ਹੀ ਲਾਈਟ ਸ਼ੇਡਜ਼ ਵਿਚ ਯੈਲੋ, ਬੇਬੀ ਪਿੰਕ, ਕਰੀਮ, ਵ੍ਹਾਈਟ ਅਤੇ ਪੇਸਟਲ ਗ੍ਰੀਨ ਦੀ ਡਿਮਾਂਡ ਜ਼ਿਆਦਾ ਹੈ। ਗਰਮੀਆਂ ਲਈ ਲਾਈਟ ਕਲਰ ਦੀ ਕਾਟਨ ਚਿਕਨ ਕੁੜਤੀ ਸਭ ਤੋਂ ਜ਼ਿਆਦਾ ਕੰਫਰਟੇਬਲ ਮੰਨੀ ਜਾ ਰਹੀ ਹੈ। ਸਟਾਈਲਿੰਗ ਵਿਚ ਵੀ ਮੁਟਿਆਰਾਂ ਐਕਸਪੈਰੀਮੈਂਟ ਕਰ ਰਹੀਆਂ ਹਨ। ਕੁੱਝ ਮੁਟਿਆਰਾਂ ਇਸ ਨੂੰ ਜੀਨਸ ਦੇ ਨਾਲ ਪੇਅਰ ਕਰ ਕੇ ਕੈਜ਼ੂਅਲ ਟ੍ਰੈਂਡੀ ਲੁੱਕ ਕ੍ਰਿਏਟ ਕਰ ਰਹੀਆਂ ਹਨ, ਤਾਂ ਕੁੱਝ ਪਲਾਜ਼ੋ ਜਾਂ ਸ਼ਰਾਰੇ ਦੇ ਨਾਲ ਸਟਾਈਲ ਕਰ ਕੇ ਐਥਨਿਕ ਟੱਚ ਦੇ ਰਹੀਆਂ ਹਨ। ਲਾਂਗ ਸਕਰਟ ਦੇ ਨਾਲ ਪਹਿਨਣ ’ਤੇ ਇਹ ਸਿੰਪਲ ਅਤੇ ਸੋਬਰ ਲੁੱਕ ਦਿੰਦੀ ਹੈ। ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਸਲਿੰਗ ਬੈਗ, ਟੋਟ ਬੈਗ ਅਤੇ ਸਟਾਈਲਿਸ਼ ਸਨਗਲਾਸੇਸ ਕੈਰੀ ਕਰ ਰਹੀਆਂ ਹਨ। ਫੁਟਵੀਅਰ ਵਿਚ ਵੀ ਵੈਰਾਇਟੀ ਦਿਖ ਰਹੀ ਹੈ। ਹੀਲਜ਼ ਵਾਲੀ ਸੈਂਡਲ ਤੋਂ ਲੈ ਕੇ ਜੁੱਤੀ, ਕੋਲ੍ਹਾਪੁਰੀ ਚੱਪਲ ਅਤੇ ਸਨੀਕਰਸ ਤੱਕ, ਹਰ ਤਰ੍ਹਾਂ ਦੇ ਫੁਟਵੀਅਰ ਦੇ ਨਾਲ ਚਿਕਨਕਾਰੀ ਸ਼ਾਰਟ ਕੁੜਤੀ ਜਚ ਰਹੀ ਹੈ। ਹੇਅਰ ਸਟਾਈਲ ਵਿਚ ਹਾਈ ਪੋਨੀ, ਹਾਫ਼ ਪੋਨੀ ਅਤੇ ਓਪਨ ਹੇਅਰ ਲੁੱਕ ਮੁਟਿਆਰਾਂ ਨੂੰ ਹੋਰ ਵੀ ਗ੍ਰੇਸਫੁਲ ਬਣਾ ਰਿਹਾ ਹੈ। ਕੁੱਲ ਮਿਲਾ ਕੇ ਚਿਕਨਕਾਰੀ ਸ਼ਾਰਟ ਕੁੜਤੀ ਕੰਫਰਟ, ਐਲੀਗੈਂਸ ਅਤੇ ਟ੍ਰੈਂਡ ਦਾ ਪਰਫੈਕਟ ਮਿਕਸ ਹੈ। ਇਹੀ ਵਜ੍ਹਾ ਹੈ ਕਿ ਇਹ ਹਰ ਉਮਰ ਦੀਆਂ ਮੁਟਿਆਰਾਂ ਦੀ ਵਾਰਡਰੋਬ ਦਾ ਅਹਿਮ ਹਿੱਸਾ ਬਣਦੀ ਜਾ ਰਹੀ ਹੈ।


author

DIsha

Content Editor

Related News