ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸ਼ਾਰਟ ਕੁੜਤੀ ਫਲੇਅਰ ਸੈੱਟ

Sunday, May 24, 2026 - 09:19 AM (IST)

ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸ਼ਾਰਟ ਕੁੜਤੀ ਫਲੇਅਰ ਸੈੱਟ

ਵੈੱਬ ਡੈਸਕ- ਇੰਡੀਅਨ ਵੀਅਰ ’ਚ ਮੁਟਿਆਰਾਂ ਅਤੇ ਔਰਤਾਂ ਕੋਲ ਆਪਸ਼ਨਜ਼ ਦੀ ਕਮੀ ਨਹੀਂ ਹੈ। ਲਹਿੰਗਾ-ਚੋਲੀ, ਸਾੜ੍ਹੀ ਤੋਂ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸੂਟ ਸੈੱਟ ਤੱਕ ਸਭ ਕੁਝ ਟ੍ਰੈਂਡ ’ਚ ਰਹਿੰਦਾ ਹੈ ਪਰ ਇਨ੍ਹੀਂ ਦਿਨੀਂ ਸ਼ਾਰਟ ਕੁੜਤੀ ਫਲੇਅਰ ਸੈੱਟ ਨੇ ਮਾਰਕੀਟ ’ਚ ਧੁੰਮਾਂ ਪਾਈਆਂ ਹੋਈਆਂ ਹਨ। ਪਹਿਲਾਂ ਸਿਰਫ ਵਿਆਹਾਂ ਜਾਂ ਫੰਕਸ਼ਨਾਂ ’ਚ ਪਹਿਨੀ ਜਾਣ ਵਾਲੀ ਇਹ ਡਰੈੱਸ ਹੁਣ ਕੈਜ਼ੂਅਲ ਵੀਅਰ ਵੀ ਬਣ ਚੁੱਕੀ ਹੈ। ਆਮ ਮੁਟਿਆਰਾਂ ਤੋਂ ਲੈ ਕੇ ਸੈਲੇਬਸ ਤੱਕ ਹਰ ਕੋਈ ਇਸ ਨੂੰ ਕੈਰੀ ਕਰ ਰਿਹਾ ਹੈ।

ਸ਼ਾਰਟ ਕੁੜਤੀ ਫਲੇਅਰ ਸੈੱਟ ’ਚ ਤਿੰਨ ਪੀਸ ਸ਼ਾਰਟ ਕੁੜਤੀ, ਫਲੇਅਰਡ ਪਲਾਜ਼ੋ ਜਾਂ ਸ਼ਰਾਰਾ ਅਤੇ ਦੁਪੱਟਾ ਹੁੰਦੇ ਹਨ। ਕੁੜਤੀ ਸ਼ਾਰਟ ਹੋਣ ਕਾਰਨ ਪਲਾਜ਼ੋ ਦਾ ਫਲੇਅਰ ਅਤੇ ਘੇਰ ਜ਼ਿਆਦਾ ਦਿਸਦਾ ਹੈ, ਜੋ ਪੂਰੀ ਲੁੱਕ ਨੂੰ ਰਾਇਲ ਅਤੇ ਗ੍ਰੇਸਫੁਲ ਬਣਾਉਂਦਾ ਹੈ। ਇਸੇ ਖ਼ਾਸੀਅਤ ਕਾਰਨ ਇਹ ਸੈੱਟ ਬਾਕੀ ਸੂਟ ਸੈੱਟਾਂ ਤੋਂ ਵੱਖ ਅਤੇ ਜ਼ਿਆਦਾ ਖੂਬਸੂਰਤ ਲੱਗਦਾ ਹੈ। ਮਾਰਕੀਟ ’ਚ ਇਸ ਦੀ ਜ਼ਬਰਦਸਤ ਵੈਰਾਇਟੀ ਮੌਜੂਦ ਹੈ। ਕਾਲਰ ਵਾਲੀ ਕੁੜਤੀ, ਵੀ-ਨੈੱਕ, ਬੋਟ ਨੈੱਕ, ਸਕੇਅਰ ਨੈੱਕ ਵਰਗੀਆਂ ਨੈੱਕਲਾਈਨਜ਼ ਟ੍ਰੈਂਡ ’ਚ ਹਨ। ਕੁੜਤੀ ਸਟ੍ਰੇਟ, ਏ-ਲਾਈਨ ਤੋਂ ਲੈ ਕੇ ਫ੍ਰਾਕ ਸਟਾਈਲ ਤੱਕ ਮਿਲ ਰਹੀ ਹੈ। ਸਲੀਵਜ਼ ’ਚ ਵੀ ਆਪਸ਼ਨ ਭਰਪੂਰ ਹਨ। ਸਲੀਵਲੈੱਸ, ਥ੍ਰੀ-ਫੋਰਥ, ਫੁੱਲ ਸਲੀਵਜ਼, ਬੈੱਲ ਸਲੀਵਜ਼ ਅਤੇ ਕੋਲਡ ਸ਼ੋਲਡਰ ਡਿਜ਼ਾਈਨ ਵਾਲੀ ਕੁੜਤੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ।

PunjabKesari

ਇਸ ਸੈੱਟ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਨੂੰ ਮੌਕੇ ਦੇ ਹਿਸਾਬ ਨਾਲ ਕੈਰੀ ਕੀਤਾ ਜਾ ਸਕਦਾ ਹੈ। ਪ੍ਰਿੰਟਿਡ ਜਾਂ ਹਲਕੀ ਐਂਬ੍ਰਾਇਡਰੀ ਵਾਲੇ ਲਾਈਟ ਵਰਕ ਸੈੱਟ ਆਊਟਿੰਗ, ਕਾਲਜ, ਪਿਕਨਿਕ ਅਤੇ ਸ਼ਾਪਿੰਗ ਲਈ ਬੈਸਟ ਹਨ। ਕਾਟਨ ਅਤੇ ਰੇਯਾਨ ਫੈਬ੍ਰਿਕ ਗਰਮੀਆਂ ’ਚ ਕੰਫਰਟ ਦਿੰਦੇ ਹਨ ਅਤੇ ਪੂਰੇ ਦਿਨ ਫ੍ਰੈੱਸ਼ ਫੀਲ ਕਰਾਉਂਦੇ ਹਨ। ਉੱਥੇ ਹੀ ਜ਼ਰੀ, ਗੋਟਾ, ਸੀਕੁਇਨਜ਼ ਅਤੇ ਮਿਰਰ ਵਰਕ ਵਾਲੇ ਹੈਵੀ ਫਲੇਅਰ ਸੈੱਟ ਮਹਿੰਦੀ, ਸੰਗੀਤ, ਹਲਦੀ ਅਤੇ ਵਿਆਹਾਂ ਦੇ ਫੰਕਸ਼ਨ ’ਚ ਚਾਰ ਚੰਨ ਲਗਾ ਦਿੰਦੇ ਹਨ। ਜਾਰਜੈੱਟ, ਚਿਨਾਨ ਅਤੇ ਸਿਲਕ ਫੈਬ੍ਰਿਕ ਇਨ੍ਹਾਂ ਨੂੰ ਰਿੱਚ ਅਤੇ ਕਲਾਸੀ ਲੁੱਕ ਦਿੰਦੇ ਹਨ।

ਗਰਮੀਆਂ ਦੇ ਮੌਸਮ ’ਚ ਇਨ੍ਹਾਂ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ। ਲਾਈਟਵੇਟ ਅਤੇ ਹਵਾਦਾਰ ਹੋਣ ਕਾਰਨ ਇਹ ਪਸੀਨੇ ਅਤੇ ਚਿਪਚਿਪਾਹਟ ਤੋਂ ਬਚਾਉਂਦੇ ਹਨ। ਪਲੇਨ, ਪ੍ਰਿੰਟਿਡ ਅਤੇ ਹੈਵੀ ਐਂਬ੍ਰਾਇਡਰੀ ਤਿੰਨੇ ਆਪਸ਼ਨ ’ਚ ਉਪਲਬਧ ਹੋਣ ਕਾਰਨ ਮੁਟਿਆਰਾਂ ਆਪਣੀ ਪਸੰਦ ਅਤੇ ਬਜਟ ਦੇ ਹਿਸਾਬ ਨਾਲ ਇਨ੍ਹਾਂ ਨੂੰ ਖਰੀਦ ਰਹੀਆਂ ਹਨ। ਸਟਾਈਲਿੰਗ ਦੀ ਗੱਲ ਕਰੀਏ ਤਾਂ ਕੈਜ਼ੂਅਲ ਲੁੱਕ ਲਈ ਆਕਸੀਡਾਈਜ਼ਡ ਈਅਰਰਿੰਗਸ ਅਤੇ ਸਲਿੰਗ ਬੈਗ ਕਾਫੀ ਹਨ, ਜਦਕਿ ਹੈਵੀ ਲੁੱਕ ਲਈ ਝੁਮਕੇ, ਚੋਕਰ ਸੈੱਟ, ਪੋਟਲੀ ਬੈਗ ਅਤੇ ਜੁੱਤੀ ਜਾਂ ਬਲਾਕ ਹੀਲਸ ਨਾਲ ਲੁੱਕ ਕੰਪਲੀਟ ਕੀਤੀ ਜਾ ਸਕਦੀ ਹੈ। ਸਮਾਰਟ ਵਾਚ ਅਤੇ ਬ੍ਰੈਸਲੇਟ ਵੀ ਯੰਗਸਟਰਜ਼ ਖੂਬ ਕੈਰੀ ਕਰ ਰਹੀਆਂ ਹਨ। ਲੋਕਲ ਮਾਰਕੀਟ ’ਚ ਸ਼ਾਰਟ ਕੁੜਤੀ ਫਲੇਅਰ ਸੈੱਟ 500 ਰੁਪਏ ਤੋਂ ਸ਼ੁਰੂ ਹੋ ਜਾਂਦੇ ਹਨ। ਹੈਵੀ ਅਤੇ ਡਿਜ਼ਾਈਨਰ ਸੈੱਟ 1500 ਤੋਂ 5000 ਰੁਪਏ ਤੱਕ ਮਿਲ ਜਾਂਦੇ ਹਨ। ਕੁੱਲ ਮਿਲਾ ਕੇ ਸਟਾਈਲ, ਕੰਫਰਟ ਅਤੇ ਬਜਟ ਦਾ ਪਰਫੈਕਟ ਕੋਂਬੋ ਹੋਣ ਕਾਰਨ ਸ਼ਾਰਟ ਕੁੜਤੀ ਫਲੇਅਰ ਸੈੱਟ ਮੁਟਿਆਰਾਂ ਦੀ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ।


author

DIsha

Content Editor

Related News