ਮੁਟਿਆਰਾਂ ਨੂੰ ਸਿੰਪਲ-ਸੋਬਰ ਲੁੱਕ ਦੇ ਰਹੇ ਕਲਰਫੁੱਲ ਐਂਬ੍ਰਾਇਡਰੀ ਵਾਲੇ ਵ੍ਹਾਈਟ ਸੂਟ
Friday, May 22, 2026 - 10:21 AM (IST)
ਵੈੱਬ ਡੈਸਕ- ਗਰਮੀਆਂ ਦੇ ਮੌਸਮ ’ਚ ਇੰਡੀਅਨ ਹੋਵੇ ਜਾਂ ਵੈਸਟਰਨ ਲੁੱਕ, ਔਰਤਾਂ ਅਤੇ ਮੁਟਿਆਰਾਂ ਲਾਈਟ ਸ਼ੇਡ ਵਾਲੇ ਆਊਟਫਿੱਟਸ ਪਹਿਨਣਾ ਪਸੰਦ ਕਰਦੀਆਂ ਹਨ। ਇੰਡੀਅਨ ਵੀਅਰ ’ਚ ਸੂਟ ਦੀ ਗੱਲ ਕਰੀਏ ਤਾਂ ਗਰਮੀਆਂ ’ਚ ਵ੍ਹਾਈਟ, ਆਫ-ਵ੍ਹਾਈਟ, ਲਾਈਟ ਪਿੰਕ, ਲੈਮਨ ਯੈਲੋ ਵਰਗੇ ਹਲਕੇ ਰੰਗਾਂ ਦੀ ਡਿਮਾਂਡ ਸਭ ਤੋਂ ਜ਼ਿਆਦਾ ਰਹਿੰਦੀ ਹੈ। ਇਨ੍ਹਾਂ ’ਚ ਵੀ ਵ੍ਹਾਈਟ ਸੂਟ ਹਮੇਸ਼ਾ ਤੋਂ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਰਹੇ ਹਨ। ਇਹੀ ਵਜ੍ਹਾ ਹੈ ਕਿ ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਵਰਕ ਵਾਲੇ ਵ੍ਹਾਈਟ ਸੂਟ ਦੇਖਣ ਨੂੰ ਮਿਲਦੇ ਹਨ। ਇਨ੍ਹੀਂ ਦਿਨੀਂ ’ਚ ਵ੍ਹਾਈਟ ਸੂਟ ’ਤੇ ਕੀਤੀ ਗਈ ਕਲਰਫੁੱਲ ਐਂਬ੍ਰਾਇਡਰੀ ਕਾਫ਼ੀ ਟ੍ਰੈਂਡ ’ਚ ਹੈ। ਚਿੱਟੇ ਰੰਗ ’ਤੇ ਰੰਗ-ਬਿਰੰਗੇ ਧਾਗਿਆਂ ਦਾ ਵਰਕ ਸੂਟ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਦਿੰਦਾ ਹੈ। ਇਸੇ ਲਈ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਵਰਕਿੰਗ ਵੂਮੈਨ ਤੱਕ ਹਰ ਉਮਰ ਦੀਆਂ ਔਰਤਾਂ ਇਸ ਨੂੰ ਅਪਣਾ ਰਹੀਆਂ ਹਨ।
ਇਹ ਸੂਟ ਸਿੰਪਲ-ਸੋਬਰ ਲੁੱਕ ਦੇਣ ਦੇ ਨਾਲ-ਨਾਲ ਸਟਾਈਲਿਸ਼ ਵੀ ਲੱਗਦੇ ਹਨ। ਕਲਰਫੁੱਲ ਐਂਬ੍ਰਾਇਡਰੀ ਵਾਲੇ ਵ੍ਹਾਈਟ ਸੂਟ ਕਈ ਵੈਰਾਇਟੀ ’ਚ ਮਿਲ ਰਹੇ ਹਨ। ਸਿੰਪਲ ਸਲਵਾਰ-ਸੂਟ ਤੋਂ ਲੈ ਕੇ ਪਲਾਜ਼ੋ ਸੂਟ, ਸ਼ਰਾਰਾ ਸੂਟ, ਨਾਇਰਾ ਕੱਟ, ਅਨਾਰਕਲੀ ਸੂਟ ਅਤੇ ਫ੍ਰਾਕ ਸਟਾਈਲ ਸੂਟ ਤੱਕ ਹਰ ਡਿਜ਼ਾਈਨ ’ਚ ਇਹ ਵਰਕ ਦੇਖਣ ਨੂੰ ਮਿਲ ਰਿਹਾ ਹੈ। ਐਂਬ੍ਰਾਇਡਰੀ ਦੀ ਗੱਲ ਕਰੀਏ ਤਾਂ ਕਿਤੇ ਪੂਰੇ ਸੂਟ ’ਤੇ ਹੈਵੀ ਵਰਕ ਹੁੰਦਾ ਹੈ ਤਾਂ ਕਿਤੇ ਸਿਰਫ਼ ਕੁੜਤੇ ’ਤੇ। ਕਈ ਡਿਜ਼ਾਈਨਜ਼ ’ਚ ਨੈੱਕਲਾਈਨ, ਸਲੀਵਜ਼ ਅਤੇ ਘੇਰੇ ’ਤੇ ਹੀ ਬਾਰੀਕ ਕਢਾਈ ਕੀਤੀ ਗਈ ਹੁੰਦੀ ਹੈ। ਕੁਝ ਸੂਟਾਂ ’ਚ ਕਾਰਨਰ ’ਤੇ ਜਾਂ ਇਕ ਸਾਈਡ ’ਤੇ ਯੂਨੀਕ ਪੈਟਰਨ ’ਚ ਕਢਾਈ ਕੀਤੀ ਹੁੰਦੀ ਹੈ ਜੋ ਕਾਫ਼ੀ ਅਟ੍ਰੈਕਟਿਵ ਲੱਗਦੀ ਹੈ।

ਇਸ ’ਚ ਤਰ੍ਹਾਂ-ਤਰ੍ਹਾਂ ਦੇ ਰੰਗੀਨ ਰੇਸ਼ਮੀ ਧਾਗਿਆਂ ਦੀ ਵਰਤੋਂ ਹੁੰਦੀ ਹੈ। ਫੁੱਲ-ਪੱਤੀਆਂ ਤੋਂ ਲੈ ਕੇ ਜਿਓਮੈਟ੍ਰਿਕ ਡਿਜ਼ਾਈਨ ਤੱਕ ਸਭ ਕੁਝ ਬਣਾਇਆ ਜਾਂਦਾ ਹੈ। ਕੁਝ ਸੂਟਾਂ ’ਤੇ ਵੱਡੇ-ਵੱਡੇ ਗੁਲਾਬ ਦੇ ਪੈਟਰਨ ਹੁੰਦੇ ਹਨ ਤੇ ਕੁਝ ’ਤੇ ਬਾਰੀਕ ਵੇਲ-ਬੂਟੇ। ਕਈ ਵਾਰ ਐਂਬ੍ਰਾਇਡਰੀ ਦੇ ਨਾਲ ਮਿਰਰ, ਸਟੋਨ ਜਾਂ ਸੀਕੁਐਂਸ ਵੀ ਲਗਾਏ ਜਾਂਦੇ ਹਨ ਜੋ ਲੁੱਕ ਨੂੰ ਹੋਰ ਰਿਚ ਬਣਾ ਦਿੰਦੇ ਹਨ। ਇਸ ਤਰ੍ਹਾਂ ਦੇ ਸੂਟਾਂ ਨਾਲ ਮੁਟਿਆਰਾਂ ਐਂਬ੍ਰਾਇਡਰੀ ਨਾਲ ਮੈਚ ਕਰਦਾ ਰੰਗੀਨ ਦੁਪੱਟਾ ਕੈਰੀ ਕਰਦੀਆਂ ਹਨ, ਤਾਂ ਕਈ ਵਾਰ ਪਲੇਨ ਵ੍ਹਾਈਟ ਜਾਂ ਆਫ-ਵ੍ਹਾਈਟ ਚੁੰਨੀ ਵੀ ਸਟਾਈਲ ਕਰਦੀਆਂ ਹਨ।
ਇਹ ਕੰਬੀਨੇਸ਼ਨ ਗਰਮੀਆਂ ਲਈ ਪਰਫੈਕਟ ਹੈ ਅਤੇ ਹਰ ਮੌਕੇ ’ਤੇ ਡਿਫਰੈਂਟ ਤੇ ਯੂਨੀਕ ਲੁੱਕ ਦਿੰਦਾ ਹੈ। ਸਿਰਫ਼ ਆਮ ਮੁਟਿਆਰਾਂ ਹੀ ਨਹੀਂ, ਬਾਲੀਵੁੱਡ ਅਭਿਨੇਤਰੀਆਂ ਵੀ ਇਸ ਤਰ੍ਹਾਂ ਦੇ ਸੂਟਾਂ ਦੀਆਂ ਦੀਵਾਨੀਆਂ ਹਨ। ਜਿਊਲਰੀ ’ਚ ਇਸ ਦੇ ਨਾਲ ਸਿਲਵਰ, ਆਕਸੀਡਾਈਜ਼ਡ, ਪਰਲ ਜਾਂ ਕਲਰਫੁੱਲ ਬੀਡਸ ਦੀ ਜਿਊਲਰੀ ਖ਼ੂਬ ਜੱਚਦੀ ਹੈ। ਫੁੱਟਵੀਅਰ ’ਚ ਕੋਲ੍ਹਾਪੁਰੀ ਚੱਪਲ, ਮੈਚਿੰਗ ਸੈਂਡਲ, ਪਲੇਟਫਾਰਮ ਹੀਲਜ਼ ਜਾਂ ਪੰਜਾਬੀ ਜੁੱਤੀ ਸਟਾਈਲ ਕੀਤੀ ਜਾ ਰਹੀ ਹੈ। ਨਾਲ ’ਚ ਕਲਰਫੁੱਲ ਪੋਟਲੀ ਬੈਗ ਜਾਂ ਸਿਲਵਰ ਸਲਿੰਗ ਬੈਗ ਲੁੱਕ ਨੂੰ ਕੰਪਲੀਟ ਕਰ ਦਿੰਦੇ ਹਨ। ਕੁੱਲ ਮਿਲਾ ਕੇ ਕਲਰਫੁੱਲ ਐਂਬ੍ਰਾਇਡਰੀ ਵਾਲੇ ਵ੍ਹਾਈਟ ਸੂਟ ਗਰਮੀਆਂ ’ਚ ਮੁਟਿਆਰਾਂ ਨੂੰ ਕੰਫਰਟ ਦੇ ਨਾਲ-ਨਾਲ ਐਲੀਗੈਂਟ ਲੁੱਕ ਵੀ ਦਿੰਦੇ ਹਨ।
