ਆਈਸ ਕਿਊਬ ਦੀ ਮਦਦ ਨਾਲ ਕਰ ਸਕਦੇ ਹੋ ਤੁਸੀਂ ਇਹ ਕੰਮ

03/28/2017 2:05:22 PM

ਨਵੀਂ ਦਿੱਲੀ— ਗਰਮੀਆਂ ''ਚ ਆਈਸ ਕਿਊਬ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਠੰਡੇ ਪੀਣ ''ਚ ਇਸ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਇਸ ਨੂੰ ਹੋਰ ਕੰਮਾਂ ''ਚ ਵੀ ਵਰਤਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਈਸ ਕਿਊਬ ਦੇ ਕੁਝ ਅਜਿਹੇ ਫਾਇਦੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ।

1. ਬੋਤਲ ਅਤੇ ਫੁੱਲਦਾਨ ਨੂੰ ਚਮਕਾਓ
ਛੋਟੇ ਮੂੰਹ ਵਾਲੀ ਬੋਤਲ ਜਾਂ ਫੁੱਲਦਾਨ ਨੂੰ ਸਾਫ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਛੋਟੇ ਮੂੰਹ ਵਾਲੀ ਬੋਤਲ ਨੂੰ ਸਾਫ ਕਰਨ ਲਈ ਇਸ ''ਚ ਨਿੰਬੂ, ਨਮਕ ਅਤੇ ਆਈਸ ਕਿਊਬ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ। ਬੋਤਲ ਆਸਾਨੀ ਨਾਲ ਸਾਫ ਹੋ ਜਾਵੇਗੀ।
2. ਚਿਪਕੀ ਹੋਈ ਬਬਲਗਮ ਹਟਾਓ
ਕਿਸੇ ਚੀਜ਼ ਜਾਂ ਕੱਪੜੇ ''ਤੇ  ਲੱਗੀ ਬਬਲਗਮ ਹਟਾਉਣ ਲਈ ਆਈਸ ਕਿਊਬ ਦੀ ਵਰਤੋਂ ਕਰੋ। ਜਿਸ ਜਗ੍ਹਾ ''ਤੇ ਬਬਲਗਮ ਲੱਗੀ ਹੈ, ਉੱਥੇ ਆਈਸ ਕਿਊਬ ਲਗਾ ਕੇ ਥੋੜ੍ਹੀ ਦੇਰ ਇਸ ਤਰ੍ਹਾਂ ਹੀ ਰਹਿਣ ਦਿਓ। ਬਾਅਦ ''ਚ ਚਮਚ ਦੀ ਮਦਦ ਨਾਲ ਬਬਲਗਮ ਹਟਾ ਲਓ।
3. ਕੱਪੜੇ ''ਤੇ ਪਏ ਵੱਟਾਂ ਨੂੰ ਕੱਢੋ
ਕੱਪੜਿਆਂ ''ਤੇ ਪਏ ਵੱਟਾਂ ਨੂੰ ਕੱਢਣਾ ਸੌਖਾ ਨਹੀਂ ਹੁੰਦਾ। ਇਸ ਲਈ ਇਕ ਕੱਪੜੇ ''ਚ ਆਈਸ ਕਿਊਬ ਨੂੰ ਲਪੇਟ ਕੇ ਵੱਟਾਂ ''ਤੇ ਲਗਾਓ। ਇਸ ਦੇ ਬਾਅਦ ਕੱਪੜੇ ਨੂੰ ਪ੍ਰੈਸ ਕਰ ਲਓ।
4.  ਘਰੇਲੂ ਏ. ਸੀ. ਦਾ ਮਜ਼ਾ ਲਓ
ਤੁਸੀਂ ਆਈਸ ਕਿਊਬ ਦੀ ਮਦਦ ਨਾਲ ਘਰ ''ਚ ਏ. ਸੀ. ਦਾ ਮਜ਼ਾ ਲੈ ਸਕਦੇ ਹੋ। ਇਸ ਦੇ ਲਈ ਇਕ ਕਟੋਰੀ ''ਚ ਆਈਸ ਕਿਊਬ ਪਾਕੇ ਟੇਬਲ ਫੈਨ ਅੱਗੇ ਰੱਖ ਦਿਓ। ਪੱਖਾ ਚਲਾਉਣ ''ਤੇ ਤੁਹਾਨੂੰ ਠੰਡੀ ਹਵਾ ਮਿਲੇਗੀ।
5. ਦਾਗਾਂ ਨੂੰ ਹਟਾਓ
ਕੱਪੜਿਆਂ ''ਤੇ ਲੱਗੇ ਜਿੱਦੀ ਦਾਗਾਂ ਨੂੰ ਦੂਰ ਕਰਨ ਲਈ ਤੁਸੀਂ ਆਈਸ ਕਿਊਬ ਦੀ ਵਰਤੋਂ ਕਰ ਸਕਦੇ ਹੋ।
 

Related News