ਸਰੀਰ ਦੇ ਲੋਸ਼ਨ ਦੀ ਵਰਤੋਂ ਇਨ੍ਹਾਂ ਤਰੀਕਿਆਂ ਨਾਲ ਵੀ ਕਰ ਸਕਦੇ ਹੋ

03/24/2017 11:07:36 AM

ਮੁੰਬਈ— ਮੌਸਮ ਦੇ ਬਦਲਣ ਨਾਲ ਚਮੜੀ ਨੂੰ ਬਹੁਤ ਪਰੇਸ਼ਾਨੀ ਹੋ ਸਕਦੀ ਹੈ। ਸਰਦੀਆਂ ''ਚ ਚਮੜੀ ਸੁੱਕੀ ਅਤੇ ਖੁਸ਼ਕ ਹੋ ਜਾਂਦੀ ਹੈ ਜਦਕਿ ਗਰਮੀਆਂ ''ਚ ਚਿਪਚਿਪੀ, ਜਿਸ ਕਾਰਨ ਵੱਖ-ਵੱਖ ਲੋਸ਼ਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਚੰਗੀ ਖੁਰਾਕ ਅਤੇ ਵਧੀਆ ਕਿਸਮ ਦੀ ਮੋਸਚਰਾਈਜ਼ਰਾਂ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ। ਚਮਕਦਾਰ ਚਮੜੀ ਦੇ ਇਲਾਵਾ ਇਹ ਲੋਸ਼ਨ ਹੋਰ ਵੀ ਕਈ ਕੰਮਾਂ ''ਚ ਵਰਤੇ ਜਾ ਸਕਦੇ ਹਨ।ਆਓ ਜਾਣੀਓ ਹੋਰ ਕਿਹੜੇ ਤਰੀਕਿਆਂ ਨਾਲ ਲੋਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

1. ਫਾਊਂਡੇਸ਼ਨ ਬਨਾਉਣ ਚ 
ਮੋਸਚਰਾਈਜ਼ਰ ਦੀ ਵਰਤੋਂ ਫਾਊਂਡੇਸ਼ਨ ਬਨਾਉਣ ''ਚ ਕਰ ਸਕਦੇ ਹੋ। ਕੁਝ ਔਰਤਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ, ਜਿਸ ਕਾਰਨ ਉਹ ਜ਼ਿਆਦਾ ਸੁੰਦਰਤਾ ਉਤਪਾਦਾਂ ਦੀ ਵਰਤੋਂ ਨਹੀਂ ਕਰ ਪਾਉਂਦੀਆਂ। ਇਸ ਸਥਿਤੀ ''ਚ ਆਪਣੀ ਚਮੜੀ ਦੇ ਹਿਸਾਬ ਨਾਲ ਘਰ ''ਚ ਹੀ ਫਾਊਂਡੇਸ਼ਨ ਬਣਾ ਸਕਦੇ ਹੋ। ਇਸ ਨੂੰ ਬਨਾਉਣ ਲਈ ਚਮੜੀ ਦੇ ਰੰਗ ਦੇ ਮੁਤਾਬਕ ਮੋਸਚਰਾਈਜ਼ਰ ''ਚ ਦਾਲਚੀਨੀ, ਕੋਕੋ ਪਾਊਡਰ ਅਤੇ ਮਾਵਾ ਮਿਲਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਕੇ ਇਕ ਸ਼ੀਸ਼ੀ ''ਚ ਪਾ ਲਓ ਅਤੇ ਫਾਊਂਡੇਸ਼ਨ ਵਾਂਗ ਵਰਤੋ।
2. ਛੋਟੇ ਵਾਲਾਂ ਲਈ
ਵਾਲਾਂ ਦਾ ਵਧੀਆ ਸਟਾਈਲ ਬਨਾਉਣ ਦੇ ਬਾਅਦ ਵੀ ਅੱਗੇ ਕੁਝ ਛੋਟੇ ਵਾਲ ਰਹਿ ਜਾਂਦੇ ਹਨ, ਜੋ ਪਕੜ ''ਚ ਨਹੀਂ ਆਉਂਦੇ। ਇਸ ਲਈ ਤੁਹਾਡੀ ਲੁਕ ਸਹੀ ਨਹੀਂ ਲੱਗਦੀ । ਕਈ ਵਾਰੀ ਔਰਤਾਂ ਵਾਲਾਂ ਦੇ ਸਪਰੇਅ ਦੀ ਵਰਤੋਂ ਕਰਦੀਆਂ ਹਨ, ਜਿਸ ਕਾਰਨ ਵਾਲ ਸਖਤ ਹੋ ਜਾਂਦੇ ਹਨ। ਅਜਿਹੀ ਹਾਲਤ ''ਚ ਸਰੀਰਕ ਲੋਸ਼ਨ ਬਹੁਤ ਕੰਮ ਆਉਂਦਾ ਹੈ। ਇਸ ਲੋਸ਼ਨ ਨੂੰ ਅੱਗੇ ਛੋਟੇ ਵਾਲਾਂ ''ਤੇ ਲਗਾਓ, ਜਿਸ ਨਾਲ ਉਹ ਸੈੱਟ ਹੋ ਜਾਣਗੇ।
3. ਸਕਰਬਿੰਗ ਦੇ ਨਾਲ
ਚਿਹਰੇ ਨੂੰ ਚਮਕਦਾਰ ਬਨਾਉਣ ਲਈ ਕੁਝ ਔਰਤਾਂ ਕਈ ਤਰ੍ਹਾਂ ਦੇ ਸਕਰਬ ਵਰਤਦੀਆਂ ਹਨ। ਇਸ ਨਾਲ ਮੋਸਚਰਾਈਜ਼ਰ ਦੀ ਵਰਤੋਂ ਕਰਕੇ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਇਆ ਜਾ ਸਕਦਾ ਹੈ।
4. ਫਸੀ ਮੁੰਦਰੀ ਅਤੇ ਸ਼ੇਵ ਕਰੀਮ
ਕਈ ਵਾਰੀ ਉਂਗਲੀਆਂ ''ਚ ਸੋਜ ਕਾਰਨ ਮੁੰਦਰੀ ਫਸ ਜਾਂਦੀ ਹੈ। ਇਸ ਮੁੰਦਰੀ ਨੂੰ ਕੱਢਣ ਲਈ ਮੋਸਚਰਾਈਜ਼ਰ ਲਗਾਓ। ਕੁਝ ਮਿੰਟਾਂ ਬਾਅਦ ਖਿੱਚਣ ''ਤੇ ਮੁੰਦਰੀ ਨਿਕਲ ਜਾਵੇਗੀ। ਇਸ ਦੇ ਇਲਾਵਾ ਮਰਦ ਸ਼ੇਵ ਕਰੀਮ ਦੀ ਥਾਂ ਲੋਸ਼ਨ ਦੀ ਵਰਤੋਂ ਕਰ ਸਕਦੇ ਹਨ।
5. ਨਹੁੰਆਂ ਦੀ ਮਾਲਿਸ਼
ਨਹੁੰਆਂ ਨੂੰ ਸਿਹਤਮੰਦ ਅਤੇ ਮਜਬੂਤ ਬਨਾਉਣ ਲਈ ਮੋਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਦੋ ਛੋਟੇ ਚਮਚ ਲੋਸ਼ਨ ''ਚ 2-3 ਬੂੰਦਾਂ ਤੇਲ ਦੀਆਂ ਪਾ ਕੇ ਮਿਲਾਓ। ਇਸ ਨੂੰ ਨਹੁੰਆਂ ''ਤੇ ਲਗਾ ਕੇ ਮਾਲਿਸ਼ ਕਰੋ।

Related News