ਅਜਿਹੀ ਮਸਾਜ ਜਿਸ ਦੇ ਬਾਰੇ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ
Monday, Mar 27, 2017 - 05:21 PM (IST)
ਜਲੰਧਰ— ਸਾਰੇ ਦਿਨ ਦੀ ਥਕਾਵਟ ਅਤੇ ਤਣਾਅ ਤੋਂ ਰਾਹਤ ਪਾਉਣ ਦੇ ਲਈ ਅੱਜ-ਕੱਲ੍ਹ ਲੋਕ ਸਰੀਰ ਦੀ ਮਸਾਜ ਦਾ ਸਹਾਰਾ ਲੈਂਦੇ ਹਨ। ਮਸਾਜ ਦੇ ਬਾਰੇ ਲੋਕਾਂ ਦੇ ਵਿਚਾਰ ਵੱਖ-ਵੱਖ ਹੁੰਦੇ ਹਨ। ਆਪਣੇ ਸਰੀਰ ਦੀ ਮਸਾਜ ਲਈ ਜ਼ਿਆਦਾਤਰ ਲੋਕ ਮਸਾਜ ਪਾਰਲਰ ਜਾਂਦੇ ਹਨ। ਦੁਨੀਆ ''ਚ ਉਂਝ ਤਾਂ ਵੱਖ-ਵੱਖ ਤਰੀਕਿਆਂ ਨਾਲ ਮਸਾਜ ਕਰਵਾਈ ਜਾਂਦੀ ਹੈ ਪਰ ਕਿ ਤੁਸੀਂ ਕਦੀ ਸੁਣਿਆ ਹੈ ਕਿ ਸੱਪ ਲੋਕਾਂ ਦੀ ਮਸਾਜ ਕਰਦਾ ਹੈ। ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਸੈਲੂਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਅੱਜ ਤੱਕ ਤੁਸੀਂ ਸਰੀਰ ਦੀ ਮਸਾਜ ਇਨਸਾਨਾਂ ਤੋਂ ਕਰਵਾਉਂਦੇ ਦੇਖਿਆ ਹੋਵੇਗਾ, ਪਰ ਜਰਮਨੀ ''ਚ ਇਕ ਅਜਿਹਾ ਸੈਲੂਨ ਹੈ ਜਿੱਥੇ ਪਾਈਥਨ ਸੱਪ ਇਨਸਾਨਾਂ ਦੇ ਸਰੀਰ ਦੀ ਮਸਾਜ ਕਰਦਾ ਹੈ। ਇਸ ਬਾਰੇ ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਗੱਲ ਸੱਚ ਹੈ।
ਮੋਂਟੀ ਨਾਂ ਦਾ ਇਹ ਪਾਈਥਨ ਸੱਪ ਸੈਲੂਨ ''ਚ ਪਿਛਲੇ 13 ਸਾਲ ਤੋਂ ਲੋਕਾਂ ਦੀ ਗਰਦਨ ਦੀ ਮਸਾਜ ਕਰ ਰਿਹਾ ਹੈ। ਉਨ੍ਹਾਂ ਦਾ ਤਣਾਅ ਦੂਰ ਕਰ ਰਿਹਾ ਹੈ। ਜਰਮਨੀ ਦੇ ਸੈਲੂਨ ਦਾ ਨਾਂ ''ਦਿ ਹਾਰ ਮੋਡ ਟੀਮ ਸੈਲੂਨ'' ਹੈ, ਜਿਸਦੀ ਚਰਚਾ ਦੁਨੀਆ ਭਰ ''ਚ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਮਸਾਜ ਕਰਵਾਉਣ ਦੇ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ।
