ਇਸ ਪਿੰਡ ਦੀਆਂ ਔਰਤਾਂ ਦੇ ਵਾਲ ਹੁੰਦੇ ਹਨ 7 ਫੁੱਟ ਲੰਬੇ
Monday, Jan 30, 2017 - 03:22 PM (IST)

ਮੁੰਬਈ— ਸੁੰਦਰ ਚਿਹਰੇ ਦੇ ਨਾਲ-ਨਾਲ ਖੂਬਸੂਰਤ ਵਾਲ ਕਿਸੇ ਵੀ ਔਰਤਾਂ ਦੀ ਸੁੰਦਰਤਾ ਵਧਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਚੀਨ ਦੇ ਗੁੰਆਂਗਸ਼ੀ ਸੂਬੇ ਦੇ ਹੂਆਂਗਲਾਉ ਪਿੰਡ ਬਾਰੇ ਦੱਸ ਰਹੇ ਹਾਂ। ਇੱਥੇ ਰਹਿਣ ਵਾਲੀਆਂ ਔਰਤਾਂ ਦੇ ਵਾਲ 3 ਫੁੱਟ ਤੋਂ 7 ਫੁੱਟ ਤੱਕ ਲੰਬੇ ਹੁੰਦੇ ਹਨ।
ਦਰਅਸਲ ਇਸ ਪਿੰਡ ''ਚ ਰਹਿਣ ਵਾਲੀ ਇਹ ਜਨ ਜਾਤੀ 200 ਸਾਲ ਪੁਰਾਣੀ ਹੈ। ਇਸ ''ਚ 60 ਔਰਤਾਂ ਹਨ। ਡੇਲੀਮੇਲ ਅਨੁਸਾਰ ਇੱਥੇ ਔਰਤਾਂ ਯਾਓ ਜਾਤੀ ਦੀਆਂ ਹਨ। ਇਨ੍ਹਾਂ ਦੀ ਕਾਲੇ, ਚਮਕੀਲੇ ਤੇ ਲੰਬੇ ਵਾਲਾਂ ਲਈ ਪੂਰੇ ਚੀਨ ''ਚ ਵੱਖਰੀ ਪਛਾਣ ਹੈ।
ਇਸ ਪਿੰਡ ''ਚ ਸਭ ਤੋਂ ਛੋਟੇ ਵਾਲ 3 ਫੁੱਟ ਦੇ ਹਨ ਅਤੇ ਸਭ ਤੋਂ ਲੰਬੇ ਵਾਲ 7 ਫੁੱਟ ਦੇ ਹੁੰਦੇ ਹਨ। ਇਸ ਪਿੰਡ ''ਚ 51 ਸਾਲ ਦੀ ਪਾਨ ਜਿਫੇਂਗ ਹੈ ਜਿਹੜਾ ਇਸ ਰਵਾਇਤ ਨੂੰ ਹੁਣ ਤੱਕ ਜਿੰਦਾ ਰੱਖਿਆ ਹੋਇਆ ਹੈ।
ਇਸ ਔਰਤ ਮੁਤਾਬਕ ਜਦੋਂ ਕੋਈ ਲੜਕੀ 18 ਸਾਲ ਦੀ ਹੁੰਦੀ ਹੈ ਤਾਂ ਅਸੀਂ ਉਸ ਦੇ ਵਾਲ ਕੱਟਦੇ ਹਾਂ, ਜਿਸ ਦਾ ਮਤਲਬ ਹੁੰਦਾ ਹੈ ਕਿ ਉੁਹ ਜਵਾਨ ਅਤੇ ਵਿਆਹ ਦੇ ਲਾਇਕ ਵੀ ਹੋ ਗਈ ਹੈ। ਇਸ ਤੋਂ ਬਾਅਦ ਕਦੇ ਵੀ ਉਸ ਦੇ ਵਾਲ ਨਹੀਂ ਕੱਟੇ ਜਾ ਸਕਦੇ।