ਇਨ੍ਹਾਂ 2 ਚੀਜ਼ਾਂ ਕਾਰਨ ਜਲਦੀ ਬੁੱਢੀ ਦਿੱਸਣ ਲੱਗਦੀਆਂ ਹਨ ਔਰਤਾਂ, ਇਕ ਕੈਫੀਨ ਤੇ ਦੂਜੀ...
Tuesday, Sep 30, 2025 - 03:18 PM (IST)

ਵੈੱਬ ਡੈਸਕ- ਹਰ ਔਰਤ ਚਾਹੁੰਦੀ ਹੈ ਕਿ ਉਹ ਲੰਮੇ ਸਮੇਂ ਤੱਕ ਜਵਾਨ ਅਤੇ ਤੰਦਰੁਸਤ ਲੱਗੇ, ਪਰ ਕਾਰਡੀਓਲੋਜਿਸਟਾਂ ਦੇ ਅਨੁਸਾਰ 2 ਆਦਤਾਂ ਤੁਹਾਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਦਿਖਾਉਣ ਲੱਗਦੀਆਂ ਹਨ। ਇਹ ਦੋ ਚੀਜ਼ਾਂ ਹਨ– ਕੈਫੀਨ ਅਤੇ ਸ਼ੂਗਰ।
ਕੈਫੀਨ ਦੇ ਨੁਕਸਾਨ
ਡਾਕਟਰਾਂ ਅਨੁਸਾਰ ਜ਼ਿਆਦਾ ਕੈਫੀਨ (ਕੌਫੀ, ਚਾਹ, ਐਨਰਜੀ ਡ੍ਰਿੰਕ ਆਦਿ) ਦੇ ਸੇਵਨ ਨਾਲ ਸਰੀਰ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਹਾਰਮੋਨ ਅਸੰਤੁਲਨ, ਥਕਾਵਟ ਅਤੇ ਚਿਹਰੇ 'ਤੇ ਝੁਰੜੀਆਂ ਜਲਦੀ ਆਉਣ ਲੱਗਦੀਆਂ ਹਨ। ਲੰਬੇ ਸਮੇਂ ਤੱਕ ਕੈਫੀਨ ਲੈਣ ਨਾਲ ਦਿਲ ‘ਤੇ ਵੀ ਦਬਾਅ ਵਧਦਾ ਹੈ।
ਸ਼ੂਗਰ ਦੇ ਨੁਕਸਾਨ
ਸ਼ੂਗਰ ਸਰੀਰ 'ਚ ਗਲਾਇਕੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ, ਜਿਸ ਨਾਲ ਚਮੜੀ ਦੀ ਲਚਕ ਘੱਟ ਹੋ ਜਾਂਦੀ ਹੈ ਅਤੇ ਝੁਰੜੀਆਂ ਤੇ ਢਿੱਲਾਪਣ ਜ਼ਿਆਦਾ ਨਜ਼ਰ ਆਉਂਦਾ ਹੈ। ਵੱਧ ਸ਼ੂਗਰ ਨਾਲ ਮੋਟਾਪਾ, ਸ਼ੂਗਰ ਦੀ ਬੀਮਾਰੀ ਅਤੇ ਦਿਲ ਦੇ ਰੋਗਾਂ ਦਾ ਖਤਰਾ ਵੀ ਕਈ ਗੁਣਾ ਵਧ ਜਾਂਦਾ ਹੈ। ਇਹ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਤੇਜ਼ੀ ਨਾਲ ਬੁੱਢਾ ਕਰ ਦਿੰਦੀ ਹੈ।
ਹੱਲ: ਹਰਬਲ ਟੀ ਅਤੇ ਤਾਜ਼ੇ ਫਲ
ਡਾਕਟਰ ਸਲਾਹ ਦਿੰਦੇ ਹਨ ਕਿ ਕੈਫੀਨ ਅਤੇ ਸ਼ੂਗਰ ਦੀ ਮਾਤਰਾ ਘੱਟ ਰੱਖੋ ਅਤੇ ਇਸ ਦੀ ਬਜਾਏ ਪਾਣੀ, ਹਰਬਲ ਟੀ, ਤਾਜ਼ੇ ਫਲ ਅਤੇ ਫਾਈਬਰ ਵਾਲਾ ਖੁਰਾਕ ਅਪਣਾਓ। ਇਹ ਆਦਤਾਂ ਤੁਹਾਨੂੰ ਲੰਬੇ ਸਮੇਂ ਤੱਕ ਤੰਦਰੁਸਤ ਅਤੇ ਜਵਾਨ ਰੱਖਣ 'ਚ ਮਦਦਗਾਰ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8