ਇਨ੍ਹਾਂ 10 ਤਰੀਕਿਆਂ ਨਾਲ ਕਰੋ ਵਾਲਾਂ ਦੀ ਦੇਖਭਾਲ
Monday, Apr 10, 2017 - 11:58 AM (IST)

ਜਲੰਧਰ— ਗਰਮੀਆਂ ਸ਼ੁਰੂ ਹੋ ਗਈਆਂ ਹਨ, ਇਸ ਲਈ ਆਪਣੇ ਵਾਲਾਂ ''ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮੌਸਮ ''ਚ ਸਭ ਤੋਂ ਜ਼ਿਆਦਾ ਵਾਲ ਝੜਦੇ ਹਨ। ਇਸ ਲਈ ਇਨ੍ਹਾਂ 10 ਤਰੀਕਿਆਂ ਨੂੰ ਵਰਤ ਕੇ ਆਪਣੇ ਵਾਲਾਂ ਦੀ ਹਰ ਸਮੱਸਿਆ ਨੂੰ ਦੂਰ ਕਰੋ ਕਿਉਂਕਿ ਸਾਰਿਆਂ ਨੂੰ ਹੀ ਆਪਣੇ ਵਾਲਾਂ ਨਾਲ ਬਹੁਤ ਪਿਆਰ ਹੁੰਦਾ ਹੈ ਅਤੇ ਵਾਲਾਂ ਦਾ ਝੜਣਾ ਬਹੁਤ ਵੱਡੀ ਸੱਮਸਿਆ ਹੈ।
ਗਰਮੀਆਂ ''ਚ ਵਾਲਾਂ ਦੀ ਦੇਖਭਾਲ ਦੇ ਜ਼ਰੂਰੀ ਤਰੀਕੇ
- ਹਫਤੇ ਦੇ ਅਖੀਰ ''ਚ ਆਪਣੇ ਵਾਲਾਂ ''ਚ ਤੇਲ ਜ਼ਰੂਰ ਲਗਾਓ ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ।
- ਸ਼ਾਮ ਨੂੰ ਘਰ ਜਾ ਕੇ ਵਾਲਾਂ ''ਚ ਕੰਘੀ ਜ਼ਰੂਰ ਕਰੋ।
- ਵਾਲਾਂ ''ਤੇ ਹੇਅਰ ਡ੍ਰਾਇਰ ਦੀ ਵਰਤੋ ਨਾ ਕਰੋ। ਇਸ ਨਾਲ ਵਾਲ ਜ਼ਿਆਦਾ ਝੜਦੇ ਹਨ।
- ਜਦੋਂ ਘਰੋਂ ਬਾਹਰ ਜਾਓ ਤਾਂ ਸਿਰ ਨੂੰ ਕਿਸੇ ਦੁੱਪਟੇ ਨਾਲ ਢੱਕ ਲਓ ਕਿਉਂਕਿ ਧੁੱਪ ਦਾ ਅਸਰ ਵਾਲਾਂ ''ਤੇ ਵੀ ਪੈਂਦਾ ਹੈ।
ਕੀ ਤੁਹਾਨੂੰ ਪਤਾ ਹੈ ਸ਼ੈਂਪੂ ਕਰਨ ਦਾ ਸਹੀ ਤਰੀਕਾ
- ਵਾਲ ਧੋਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਵਾਲਾਂ ਦੀ ਮਾਲਸ਼ ਕਰੋ।
- ਆਪਣੇ ਵਾਲਾਂ ਨੂੰ ਕਲਰ ਕਰਨ ਦੇ ਲਈ ਅਮੋਨਿਆਂ ਮੁਕਤ ਹੇਅਰ ਕਲਰ ਦੀ ਵਰਤੋ ਕਰੋ ਇਹ ਵਾਲਾਂ ਨੂੰ ਪੋਸ਼ਣ ਦਿੰਦੇ ਹਨ।
ਵਾਲ ਝੜ ਰਹੇ ਹਨ ਤਾਂ ਇੰਝ ਕਰੋ ਦੇਖਭਾਲ
- ਜਦੋਂ ਵੀ ਪੂਲ ''ਚ ਜਾਓ ਤਾਂ ਵਾਪਸ ਆਉਣ ਤੋਂ ਬਾਅਦ ਵਾਲ ਜ਼ਰੂਰ ਧੋ ਲਓ।
- ਵਾਲਾਂ ''ਤੇ ਹੇਅਰ ਬੁਰੱਸ਼ ਦੀ ਥਾਂ ''ਤੇ ਕੰਘੀ ਦੀ ਵਰਤੋ ਕਰੋਂ।
- ਗਿੱਲੇ ਵਾਲਾਂ ਨੂੰ ਕੰਘੀ ਨਾ ਕਰੋ।
- ਵੱਧਦੇ ਤਾਪਮਾਨ ''ਚ ਵਾਲਾਂ ''ਚ ਤੇਲ ਦੀ ਥਾਂ ਤੇ ਸੀਰਮ ਲਗਾਓ। ਇਹ ਘੱਟ ਚਿਪਚਿਪਾ ਹੁੰਦਾ ਹੈ।