ਮਿਲਕ ਵੈਕਸ ਨਾਲ ਕਰੋ ਸਰੀਰ ਦੇ ਅਣਚਾਹੇ ਵਾਲਾਂ ਨੂੰ ਦੂਰ
Sunday, Apr 02, 2017 - 11:27 AM (IST)

ਨਵੀਂ ਦਿੱਲੀ— ਕਈ ਲੋਕ ਚਮੜੀ ਦੇ ਵਾਲਾਂ ਨੂੰ ਸਾਫ ਕਰਨ ਲਈ ਵੈਕਸਿੰਗ ਦਾ ਸਹਾਰਾ ਲੈਂਦੇ ਹਨ ਪਰ ਬਹੁਤ ਸਾਰੀਆਂ ਲੜਕੀਆਂ ਨੂੰ ਇਹ ਸੂਟ ਨਹੀਂ ਕਰਦੀ। ਕਈ ਵਾਰ ਤਾਂ ਬਾਰ-ਬਾਰ ਵੈਕਸਿੰਗ ਕਰਵਾਉਣ ਨਾਲ ਚਮੜੀ ਕਾਲੀ ਵੀ ਪੈਣ ਲੱਗ ਜਾਂਦੀ ਹੈ। ਅਜਿਹੀ ਹਾਲਤ ''ਚ ਜੇਕਰ ਵਾਲਾਂ ਨੂੰ ਸਾਫ ਨਾ ਕੀਤਾ ਜਾਵੇ ਤਾਂ ਵੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਤੁਸੀਂ ਕੁਦਰਤੀ ਤਰੀਕੇ ਨਾਲ ਘਰ ''ਚ ਹੀ ਵੈਕਸ ਬਣਾ ਕੇ ਇਸਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਚਮੜੀ ਵੀ ਕਾਲੀ ਨਹੀਂ ਪਵੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਜ਼ਰੂਰੀ ਸਮੱਗਰੀ
- ਬੇਕਿੰਗ ਸੋਡਾ 1/2 ਚਮਚ
- ਜੈਲੇਟਿਨ ਪਾਊਡਰ (ਫਰੂਟ ਪਾਊਡਰ) 2 ਚਮਚ
- ਖੀਰੇ ਦਾ ਰਸ 1 ਚਮਚ
- ਦੁੱਧ 2 ਚਮਚ
ਇਸਤੇਮਾਲ ਕਰਨ ਦਾ ਤਰੀਕਾ
1. ਇਕ ਬਰਤਨ ''ਚ ਸਾਰੀ ਸਮੱਗਰੀ ਪਾ ਲਓ।
2. ਇਸ ਸਮੱਗਰੀ ਨੂੰ ਇਕ ਮਾਈਕਰੋਵੇਵ ਬਰਤਨ ''ਚ ਪਾ ਕੇ 10-12 ਸੈਕਿੰਡ ਦੇ ਲਈ ਮਾਈਕਰੋਵੇਵ ''ਚ ਗਰਮ ਕਰ ਲਓ।
3. ਫਿਰ ਇਸ ਨੂੰ ਬ੍ਰੱਸ਼ ਦੀ ਮਦਦ ਨਾਲ ਚਿਹਰੇ ''ਤੇ ਲਗਾਓ।
4. ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਪੀਲ ਮਾਸਕ ਦੀ ਤਰ੍ਹਾਂ ਖਿੱਚ ਕੇ ਉਤਾਰ ਦਿਓ।
5. ਇਸ ਨਾਲ ਚਮੜੀ ਦੇ ਵਾਲ ਅਤੇ ਡੈੱਡ ਚਮੜੀ ਉਤਰ ਜਾਵੇਗੀ।
6. ਇਸ ਵੈਕਸਿੰਗ ਮਾਸਕ ਨੂੰ ਮਹੀਨੇ ''ਚ 3 ਵਾਰ ਲਗਾਓ।
7. ਕੁਦਰਤੀ ਵੈਕਸਿੰਗ ਨਾਲ ਹੋਲੀ-ਹੋਲੀ ਵਾਲ ਘੱਟ ਹੋਣੇ ਸ਼ੁਰੂ ਹੋ ਜਾਣਗੇ।
8. ਇਸ ਨਾਲ ਚਮੜੀ ਵੀ ਕਾਲੀ ਨਹੀਂ ਪੈਂਦੀ।