Winter Special: 20 ਮਿੰਟ ''ਚ ਘਰ ਦੀ ਰਸੋਈ ''ਚ ਇੰਝ ਬਣਾਓ ਰੈਸਤਰਾਂ ਵਰਗਾ ਕ੍ਰੀਮੀ ਮਸ਼ਰੂਮ ਸੂਪ
Thursday, Nov 26, 2020 - 12:43 PM (IST)
ਜਲੰਧਰ: ਮਸ਼ਰੂਮ ਸੂਪ ਨਾ ਸਿਰਫ ਪੀਣ 'ਚ ਸੁਆਦਿਸ਼ਟ ਹੁੰਦਾ ਹੈ ਸਗੋਂ ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਸਰੀਰ ਨੂੰ ਗਰਮਾਹਟ ਵੀ ਮਿਲਦੀ ਹੈ। ਇਥੇ ਅਸੀਂ ਤੁਹਾਨੂੰ 20 ਮਿੰਟ 'ਚ ਘਰ 'ਚ ਹੀ ਰੈਸਤਰਾਂ ਵਰਗਾ ਕ੍ਰੀਮੀ ਸੂਪ ਬਣਾਉਣ ਦੀ ਰੈਸਿਪੀ ਦੱਸਾਂਗੇ, ਜਿਸ ਨੂੰ ਪੀ ਕੇ ਵੱਡਿਆਂ ਦੇ ਨਾਲ ਬੱਚੇ ਤੱਕ ਖੁਸ਼ ਹੋ ਜਾਣਗੇ।
ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
ਸਮੱਗਰੀ
ਮਸ਼ਰੂਮ-2 ਕੱਪ
ਪਿਆਜ਼-1/2 ਕੱਪ
ਥਾਈਮ-1 ਵੱਡਾ ਚਮਚ
ਕੁਕਿੰਗ ਵਾਈਨ-2 ਵੱਡੇ ਚਮਚ
ਨਮਕ ਸੁਆਦ ਅਨੁਸਾਰ
ਲਸਣ
ਲੌਂਗ-10
ਮੈਦਾ-2 ਵੱਡੇ ਚਮਚ
ਮੱਖਣ- 4 ਚਮਚ
ਕਾਲੀ ਮਿਰਚ ਲੋੜ ਅਨੁਸਾਰ
ਇਹ ਵੀ ਪੜ੍ਹੋ:Beauty Tips: ਚਿੱਟੇ ਵਾਲਾਂ ਨੂੰ ਫਿਰ ਤੋਂ ਕਾਲਾ ਕਰਨਗੇ ਇਹ ਦੇਸੀ ਉਪਾਅ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਸਾਸ ਪੈਨ ਵੈਜ਼ੀਟੇਬਲ ਬਰੋਥ ਪਾ ਕੇ ਕੁਝ ਦੇਰ ਪਕਾਓ।
2. ਫਿਰ ਇਸ 'ਚ ਮਸ਼ਰੂਮ, ਪਿਆਜ਼, ਲਸਣ ਅਤੇ ਥਾਈਮ ਮਿਲਾ ਕੇ 15 ਮਿੰਟ ਤੱਕ ਪਕਾਓ।
3. ਦੂਜੇ ਪੈਨ 'ਚ ਮੱਖਣ ਗਰਮ ਕਰਕੇ ਮੈਦਾ ਪਾ ਕੇ ਭੁੰਨੋ।
4. ਹੁਣ ਇਸ 'ਚ ਨਮਕ ਅਤੇ ਕਾਲੀ ਮਿਰਚ, ਮਸ਼ਰੂਮ ਮਿਕਚਰ ਪਾ ਕੇ ਕੁਝ ਦੇਰ ਤੱਕ ਪੱਕਣ ਦਿਓ।
5. ਜਦੋਂ ਸੂਪ ਕ੍ਰੀਮੀ ਹੋ ਜਾਵੇ ਤਾਂ ਅੱਗ ਬੰਦ ਕਰ ਦਿਓ।
6. ਲਓ ਜੀ ਤੁਹਾਡਾ ਸੂਪ ਬਣ ਕੇ ਤਿਆਰ ਹੈ। ਇਸ ਨੂੰ ਬ੍ਰੈੱਡ ਦੇ ਨਾਲ ਖਾਓ ਅਤੇ ਬੱਚਿਆਂ ਨੂੰ ਵੀ ਖੁਆਓ।