ਸਾਂਝੇ ਪਰਿਵਾਰ ’ਚ ਜਿੱਤੋ ਸਾਰਿਆਂ ਦਾ ਦਿਲ

05/07/2022 4:17:24 PM

ਵਿਆਹ ਜੀਵਨ ’ਚ ਬਹੁਤ ਵੱਡਾ ਬਦਲਾਅ ਲਿਆਉਂਦਾ ਹੈ। ਲਾੜੀ ਜਦੋਂ ਨਵੇਂ ਘਰ ’ਚ ਜਾਂਦੀ ਹੈ। ਉਥੇ ਐਡਜਸਟ ਕਰਨਾ ਵੱਡੀ ਚੁਣੌਤੀ ਹੈ। ਉਥੇ ਜੇਕਰ ਸਾਂਝਾ ਪਰਿਵਾਰ ਹੋਵੇ ਤਾਂ ਚੁਣੌਤੀ ਹੋਰ ਵੱਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੁਆਇੰਟ ਫੈਮਿਲੀ ’ਚ ਕਿਵੇਂ ਤੁਸੀਂ ਸਾਰਿਆਂ ਦਾ ਦਿਲ ਜਿੱਤ ਸਕਦੇ ਹੋ।
ਵੱਡਿਆਂ ਦਾ ਸਨਮਾਨ
ਜੇਕਰ ਤੁਹਾਡਾ ਵਿਆਹ ਜੁਆਇੰਟ ਫੈਮਿਲੀ ’ਚ ਹੋਇਆ ਹੈ ਤਾਂ ਸਭ ਤੋਂ ਪਹਿਲੀ ਗੱਲ ਵੱਡਿਆਂ ਦੇ ਸਨਮਾਨ ਦੀ ਹੈ। ਉਥੇ ਤੁਹਾਨੂੰ ਆਪਣੇ ਆਪ ਤੋਂ ਵੱਡੇ ਅਤੇ ਛੋਟੇ ਦੋਵੇਂ ਪੀੜ੍ਹੀਆਂ ਮਿਲਣਗੀਆਂ। ਵੱਡਿਆਂ ਦਾ ਸਨਮਾਨ ਤੁਸੀਂ ਉਨ੍ਹਾਂ ਦੀ ਮਦਦ ਕਰ ਕੇ, ਉਨ੍ਹਾਂ ਨਾਲ ਚੰਗਾ ਵਿਵਹਾਰ ਕਰ ਕੇ ਅਤੇ ਉਨ੍ਹਾਂ ਨੂੰ ਪਰਸਨਲ ਸਪੇਸ ਦੇ ਕੇ ਕਰ ਸਕਦੇ ਹੋ।
ਸਾਰਿਆਂ ਦੀਆਂ ਜ਼ਰੂਰਤਾਂ ਦਾ ਧਿਆਨ
ਜੁਆਇੰਟ ਫੈਮਿਲੀ ’ਚ ਜਾ ਕੇ ਸਾਰਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਜ਼ਰੂਰ ਰੱਖੋ। ਉਨ੍ਹਾਂ ਦੀ ਕੀ ਜ਼ਰੂਰਤਾਂ ਹਨ, ਇਹ ਗੱਲਾਂ ਤੁਸੀਂ ਆਪਣੇ ਪਤੀ ਤੋਂ ਜਾਣ ਸਕਦੇ ਹੋ। ਜੋ ਗੱਲਾਂ ਪਰਿਵਾਰ ਵਾਲਿਆਂ ਨੂੰ ਪਸੰਦ ਨਾ ਹੋਣ, ਉਨ੍ਹਾਂ ਤੋਂ ਬਚੋ ਅਤੇ ਜੋ ਪਸੰਦ ਹੋਣ, ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਅਪਣਾਉਣ ਦੀ ਕੋਸ਼ਿਸ਼ ਕਰੋ।
ਤੇਰਾ-ਮੇਰਾ ਦੀ ਭਾਵਨਾ ਛੱਡੋ
ਸਾਂਝੇ ਪਰਿਵਾਰ ’ਚ ਜੋ ਕੁਝ ਵੀ ਆਉਂਦਾ ਹੈ, ਉਹ ਸਾਰਿਆਂ ਲਈ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਤੇਰਾ-ਮੇਰਾ ਦੀ ਭਾਵਨਾ ਛੱਡੋ। ਤੁਸੀਂ ਜਾਂ ਪਤੀ ਕੋਈ ਸਾਮਾਨ ਲੈ ਕੇ ਆਏ ਹੋ ਤਾਂ ਉਸ ਦੇ ਬਾਰੇ ’ਚ ਸਾਰਿਆਂ ਨੂੰ ਦੱਸੋ। ਕੋਸ਼ਿਸ਼ ਕਰੋ ਸਾਰਿਆਂ ਲਈ ਕੁਝ ਨਾ ਕੁਝ ਲਿਆਓ। ਇਸ ਨਾਲ ਉਨ੍ਹਾਂ ਨੂੰ ਲੱਗੇਗਾ ਕਿ ਉਹ ਤੁਹਾਡੇ ਲਈ ਜ਼ਰੂਰੀ ਹਨ।
ਈਮਾਨਦਾਰੀ
ਸਾਂਝਾ ਪਰਿਵਾਰ ਆਪਸ ’ਚ ਵਿਸ਼ਵਾਸ ਦੇ ਨਾਲ ਟਿਕਿਆ ਹੁੰਦਾ ਹੈ। ਇਸ ਲਈ ਰਿਸ਼ਤਿਆਂ ’ਚ ਈਮਾਨਦਾਰੀ ਰੱਖੋ। ਕਿਸੇ ਮੈਂਬਰ ਦੇ ਨਾਲ ਕੋਈ ਚਲਾਕੀ ਜਾਂ ਧੋਖਾ ਨਾ ਕਰੋ। ਜੋ ਵੀ ਹੋਵੇ ਸੱਚ ਦੱਸੋ। ਕੋਈ ਗੱਲ ਲੁਕਾਓ ਨਾ। ਇਸ ਨਾਲ ਤੁਹਾਨੂੰ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।
ਸੋਚ-ਸਮਝ ਕੇ ਕਰੋ ਸ਼ਬਦਾਂ ਦੀ ਚੋਣ
ਜੁਆਇੰਟ ਫੈਮਿਲੀ ’ਚ ਜ਼ਿਆਦਾ ਮੈਂਬਰ ਹੁੰਦੇ ਹਨ। ਇਸ ਲਈ ਬੋਲਦੇ ਸਮੇਂ ਸ਼ਬਦਾਂ ਦੀ ਚੋਣ ਸੋਚ-ਸਮਝ ਕੇ ਕਰੋ। ਧਿਆਨ ਰੱਖੋ ਵੱਡਿਆਂ ਦੇ ਸਾਹਮਣੇ ਕਿਵੇਂ ਗੱਲ ਕਰਨੀ ਹੈ ਅਤੇ ਬੱਚਿਆਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ।
ਮੈਂਬਰਾਂ ਨਾਲ ਸਮਾਂ ਬਿਤਾਓ
ਪਰਿਵਾਰ ’ਚ ਜ਼ਿਆਦਾ ਮੈਂਬਰ ਹੋਣ ਕਾਰਨ, ਉਨ੍ਹਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨਾਲ ਜ਼ਿਆਦਾ ਸਮਾਂ ਬਤੀਤ ਕਰਨ ਕੋਸ਼ਿਸ਼ ਕਰੋ। ਆਪਣੇ ਕਮਰੇ ’ਚ ਹੀ ਰਹੋਗੇ ਤਾਂ ਉਨ੍ਹਾਂ ਦੇ ਸੁਭਾਅ ਨੂੰ ਨਹੀਂ ਜਾਣ ਸਕੋਗੇ।
 


Aarti dhillon

Content Editor

Related News