ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

Thursday, Jul 02, 2020 - 12:40 PM (IST)

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਜਲੰਧਰ - ਬੀਬੀਆਂ ਨੂੰ ਖੁਸ਼ ਰੱਖਣਾ ਕੋਈ ਆਸਾਨ ਕੰਮ ਨਹੀਂ ਹੁੰਦਾ, ਉਹ ਚਾਹੇ ਤੁਹਾਡੀ ਆਪਣੀ ਮਾਂ ਹੋਵੇ, ਭੈਣ ਹੋਵੇ ਜਾਂ ਫਿਰ ਤੁਹਾਡੀ ਪਤਨੀ। ਜੇਕਰ ਅਸੀਂ ਆਪਣੇ ਘਰ ਦੀਆਂ ਬੀਬੀਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਸਾਡਾ ਸਾਰਾ ਘਰ ਖੁਸ਼ਹਾਲ ਰਹੇਗਾ। ਘਰ ਵਿਚ ਸ਼ਾਂਤੀ ਬਣੇ ਰਹੇਗੀ ਅਤੇ ਹਰ ਕੋਈ ਇਕ ਦੂਜੇ ਨੂੰ ਪਿਆਰ ਕਰੇਗਾ। ਹਰੇਕ ਘਰ ਵਿਚ ਰਹਿ ਰਹੀ ਤੀਵੀਂ ਚਾਹੁੰਦੀ ਹੈ ਕਿ ਉਸਦਾ ਪਤੀ ਉਸ ਦੀ ਹਰ ਖੁਆਇਸ਼ ਪੂਰੀ ਕਰੇ। ਉਹ ਦਿਲ 'ਤੇ ਰਾਜ ਕਰੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਤੀਵੀਂ ਆਪਣੇ ਘਰਵਾਲੇ ਤੋਂ ਚਾਹੁੰਦੀ ਹੈ। ਅਜਿਹੀਆਂ ਗੱਲਾਂ ਦੇ ਸਦਕਾ ਹੀ ਤੀਵੀਂ ਅਤੇ ਉਸ ਦੇ ਘਰਵਾਲੇ ਵਿਚ ਹਮੇਸ਼ਾ ਪਿਆਰ ਬਣਿਆ ਰਹਿੰਦਾ ਹੈ।

1. ਪਤੀ ਨਾਲ ਸਮਾਂ ਬਤਾਉਣਾ ਚਾਹੁੰਦੀ ਹੈ
ਤੀਵੀਂ ਆਪਣੇ ਪਤੀ ਦੇ ਨਾਲ ਸਮਾਂ ਬਤਾਉਣਾ ਚਾਹੁੰਦੀ ਹੈ। ਉਹ ਸੋਚਦੀ ਹੈ ਕਿ ਉਸਦਾ ਪਤੀ ਉਸ ਦਾ ਪੂਰਾ ਧਿਆਨ ਰੱਖੇ, ਉਹ ਆਪਣੇ ਕੰਮ ਨੂੰ ਇਸ ਤਰ੍ਹਾਂ ਨਾਲ ਵਿਉਂਤੇ  ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਪਿਆਰ ਭਰੀ ਹੋਵੇ।

2. ਪਤੀ ਕੋਲੋ ਆਪਣੀ ਤਾਰੀਫ਼ ਸੁਣਨਾ ਚਾਹੁੰਦੀ ਹੈ
ਤਾਰੀਫ਼ ਕਿਸ ਨੂੰ ਚੰਗੀ ਨਹੀਂ ਲੱਗਦੀ । ਇਸ ਲਈ ਹਰ ਛੋਟੇ-ਛੋਟੇ ਕੰਮ ਦੇ ਲਈ ਤੀਵੀਂ ਨੂੰ ਤਾਰੀਫ਼ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਤਾਂ ਸਾਰਾ ਸਮਾਂ ਸਾਡੀਆਂ ਜ਼ਰੂਰਤਾ ਨੂੰ ਪੂਰਾ ਕਰਨ 'ਚ ਹੀ ਕੱਢ ਦਿੰਦੀਆਂ ਹਨ।

3. ਖਿਆਲ ਰੱਖੇ
ਹਰ ਤੀਵੀਂ ਚਾਹੁੰਦੀ ਹੀ ਕਿ ਉਸ ਦਾ ਪਤੀ ਉਸ ਦਾ ਖਿਆਲ ਰੱਖੇ। ਉਸ ਨੇ ਕੀ ਪਾਇਆ ਹੈ, ਕਿੱਦਾਂ ਦੀ ਲੱਗ ਰਹੀ ਹੈ, ਇਹ ਸਭ ਗੱਲਾਂ ਵੱਲ ਗੌਰ ਫ਼ੁਰਮਾਏ ਤਾਂ ਕਿ ਉਨ੍ਹਾਂ 'ਚ ਪਿਆਰ ਬਣਿਆ ਰਹੇ।

4. ਖ਼ਾਸ ਮੌਕਿਆਂ ’ਤੇ ਕੁਝ ਵਿਸ਼ੇਸ਼
ਕਈ ਵਾਰ ਮਰਦ ਆਪਣੇ ਮੰਨ ਦੇ ਭਾਵ ਬਿਆਨ ਨਹੀਂ ਕਰਦੇ ਪਰ ਜੇਕਰ ਜ਼ਿੰਦਗੀ ਖੁਸ਼ਹਾਲ ਬਣਾਉਣੀ ਚਾਹੁੰਦੇ ਹੋ ਤਾਂ ਪਿਆਰ ਜਤਾਉਂਣਾ ਜ਼ਰੂਰੀ ਹੈ। ਕੁਝ ਖਾਸ ਮੌਕਿਆ 'ਤੇ ਕਿਸ ਕਰਨਾ (ਚੁੰਮਣਾ) ਜਾਂ ਜੱਫੀ ਪਾ ਕੇ ਵੀ ਤੁਸੀਂ ਆਪਣੇ ਮੰਨ ਦੇ ਭਾਵ ਜ਼ਾਹਿਰ ਕਰ ਸਕਦੇ ਹੋ ।

5.ਤੋਹਫ਼ਾ ਦੇਣਾ
ਵਿਆਹੁਤਾ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਹੁਣ ਇੱਕ ਸੀਮਾ 'ਚ ਬੱਝ ਗਏ ਹੋ, ਬਲਕਿ ਤੁਹਾਨੂੰ ਆਪਣੇ ਸਾਥੀ ਨੂੰ ਕਦੀ-ਕਦੀ  ਖਾਣੇ ਲਈ ਘਰੋਂ ਬਾਹਰ ਵੀ ਲੈ ਕੇ ਜਾਣਾ ਚਾਹੀਦਾ ਹੈ ਅਤੇ ਤੋਹਫ਼ਾ ਵੀ  ਦੇਣਾ ਚਾਹੀਦਾ ਹੈ ।

6. ਜ਼ਿੰਦਗੀ ਦੀਆਂ ਗੱਲਾਂ ਸਾਝੀਆਂ ਕਰੋ
ਉਹ ਤੁਹਾਡੇ ਲਈ ਆਪਣਾ ਘਰ ਛੱਡ ਕੇ ਆਉਂਦੀ ਹੈ। ਉਹ ਚਾਹੁੰਦੀ ਹੈ ਕਿ ਤੁਸੀਂ ਉਸ ਨੂੰ ਸਮਝੋ, ਉਸ 'ਤੇ ਵਿਸ਼ਵਾਸ ਕਰੋ ਅਤੇ ਉਸ ਨਾਲ ਆਪਣੇ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਸਾਝੀਆਂ ਕਰੋ।

7. ਧੰਨਵਾਦ ਕਰਨਾ
ਕੋਈ ਵੀ ਗੱਲ ਹੋਵੇ ਜਾਂ ਕੋਈ ਵੀ ਕੰਮ, ਤੀਵੀਂ ਦਾ ਕਦੇ ਵੀ ਧੰਨਵਾਦ ਕਰਨਾ ਨਾ ਭੱਲੋ। ਜਾਹੇ ਕੋਈ ਛੋਟੀ ਜਿਹਾ ਕੰਮ ਕਿਉਂ ਨਾ ਹੋਵੇ ।

8. ਹੱਥ ਵਟਾਉਣਾ
ਜੇਕਰ ਤੁਸੀਂ ਆਪਣੀ ਤੀਵੀਂ ਦੇ ਨਾਲ ਉਸਦੀ ਜ਼ਿੰਮੇਦਾਰੀਆਂ 'ਚ ਥੋੜਾ ਹੱਥ ਵਟਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਰਿਸ਼ਤਾ ਬਹੁਤ ਮਜ਼ਬੂਤ ਬਣਦਾ ਹੈ।

9.ਸ਼ੱਕ ਨਾ ਕਰਨਾ
ਤੁਹਾਡੇ ਰਿਸ਼ਤੇ 'ਚ ਇਮਾਨਦਾਰੀ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਰਿਸ਼ਤੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ।

10. ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਮਨਾਉਣਾ
ਪਤੀ-ਪਤਨੀ ਨੂੰ ਆਪੋ-ਆਪਣੇ ਜਨਮ ਦਿਨ ਇਕ ਦੂਜੇ ਨਾਲ ਮਨਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਵੀ ਮਨਾਉਣੇ ਚਾਹੀਦੇ ਹਨ।


author

rajwinder kaur

Content Editor

Related News