ਇਨ੍ਹਾਂ ਕਾਰਨਾਂ ਕਰਕੇ ਪਤਨੀ ਕਰਦੀ ਹੈ ਪਤੀ ''ਤੇ ਸ਼ੱਕ

12/07/2018 5:47:43 PM

ਨਵੀਂ ਦਿੱਲੀ— ਪਤੀ-ਪਤਨੀ ਦੁਨੀਆ ਦਾ ਉਹ ਰਿਸ਼ਤਾ ਹੈ, ਜੋ ਦੋ ਸਰੀਰ ਅਤੇ ਇਕ ਜਾਨ ਦੀ ਹਾਮੀ ਭਰਦਾ ਹੈ ਭਾਵ ਇਨ੍ਹਾਂ ਵਿਚ  ਕੁਝ ਵੀ ਓਹਲਾ ਨਹੀਂ ਹੁੰਦਾ। ਪਿਆਰ-ਵਿਸ਼ਵਾਸ ਦੀ ਡੋਰ ਨਾਲ ਬੱਝਿਆ ਇਹ ਰਿਸ਼ਤਾ ਕਈ ਕਾਰਨਾਂ ਕਰਕੇ ਕਮਜ਼ੋਰ ਹੋਣ ਲੱਗਦਾ ਹੈ। ਇਨ੍ਹਾਂ 'ਚੋਂ ਇਕ ਕਾਰਨ ਹੈ ਸ਼ੱਕ ਦਾ ਮਨ 'ਚ ਘਰ ਕਰ ਜਾਣਾ। ਆਓ ਜਾਣਦੇ ਹਾਂ ਉਨ੍ਹਾਂ ਪੰਜ ਗੱਲਾਂ ਬਾਰੇ ਜਿਨ੍ਹਾਂ ਵੱਸ ਹੋ ਕੇ ਪਤਨੀ ਨਾ ਚਾਹੁੰਦਿਆਂ ਵੀ ਆਪਣੇ ਪਤੀ 'ਤੇ ਸ਼ੱਕ ਕਰਦੀ ਹੈ।
 

1. ਮੋਬਾਇਲ 'ਤੇ ਜ਼ਿਆਦਾ ਸਮਾਂ ਬਿਤਾਉਣਾ
ਜੇਕਰ ਪਤੀ ਕਾਫੀ ਸਮੇਂ ਤੱਕ ਮੋਬਾਈਲ 'ਤੇ ਗੱਲਾਂ ਕਰਦਾ ਹੈ ਤਾਂ ਅਜਿਹੇ 'ਚ ਪਤਨੀ ਨੂੰ ਸ਼ੱਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਕ ਸਰਵੇਖਣ 'ਚ ਬਹੁਤ ਸਾਰੀਆਂ ਔਰਤਾਂ ਨੇ ਤਾਂ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੂੰ ਆਪਣੇ ਪਤੀਆਂ 'ਤੇ ਉਸ ਸਮੇਂ ਬਹੁਤ ਸ਼ੱਕ ਹੁੰਦਾ ਹੈ, ਜਦੋਂ ਉਹ ਕਾਫੀ ਸਮੇਂ ਤੱਕ ਮੋਬਾਈਲ 'ਤੇ ਚੁੱਪਚਾਪ ਲੱਗੇ ਰਹਿੰਦੇ ਹਨ
 

2. ਡਿਊਟੀ ਖਤਮ ਹੋਣ 'ਤੇ ਵੀ ਦੇਰ ਨਾਲ ਘਰ ਆਉਣਾ 
ਇਹ ਉਹ ਸ਼ੱਕ ਹੈ ਜੋ ਦੁਨੀਆ ਦੀ ਹਰ ਔਰਤ ਨੂੰ ਹੋਣਾ ਲਾਜ਼ਮੀ ਹੈ। ਡਿਊਟੀ ਤੋਂ ਬਾਅਦ ਕਾਫੀ ਦੇਰ ਪਿੱਛੋਂ ਘਰ ਪਹੁੰਚਣ 'ਤੇ ਪਤੀ ਆਪ ਹੀ ਸ਼ੱਕ ਦਾ ਮਾਹੌਲ ਬਣਾ ਦਿੰਦੇ ਹਨ। ਅਜਿਹੇ 'ਚ ਪਤਨੀ ਦਾ ਸ਼ੱਕ ਦੀ ਨਜ਼ਰ ਨਾਲ ਘੂਰਨਾ ਜਾਇਜ਼ ਹੁੰਦਾ ਹੈ।
 

3. ਆਫਿਸ਼ੀਅਲ ਟ੍ਰਿਪ 'ਤੇ ਜਾਣ ਦੀ ਗੱਲ
ਜੇਕਰ ਕੋਈ ਵਿਅਕਤੀ ਆਪਣੇ ਸਟਾਫ ਨਾਲ ਆਫਿਸ਼ੀਅਲ ਟ੍ਰਿਪ 'ਤੇ ਜਾਣ ਦੀ ਗੱਲ ਕਰਦਾ ਹੈ ਤਾਂ ਨਾ ਚਾਹੁੰਦਿਆਂ ਵੀ ਪਤਨੀ ਦੇ ਮਨ 'ਚ ਸ਼ੱਕ ਦਾ ਬੀਜ ਬੀਜਿਆ ਜਾਂਦਾ ਹੈ। ਅਜਿਹੇ 'ਚ ਕਈ ਵਾਰ ਉਹ ਪਤੀ ਦੇ ਨਾਲ ਚੱਲਣ ਦੀ ਜਿੱਦ ਕਰਨ ਲੱਗਦੀ ਹੈ।
 

4. ਬਹੁਤਾ ਧਿਆਨ ਰੱਖਣ 'ਤੇ ਵੀ ਸ਼ੱਕ 
ਮੂਡ ਦੀ ਗੱਲ ਹੀ ਹੈ ਕਿ ਕਈ ਵਾਰ ਪਤੀ ਆਪਣੀ ਪਤਨੀ ਨਾਲ ਕੁਝ ਜ਼ਿਆਦਾ ਹੀ ਮਿੱਠੀਆਂ ਗੱਲਾਂ ਮਾਰਨ ਲੱਗਦੇ ਹਨ ਜਾਂ ਲੋੜ ਤੋਂ ਵਧੇਰੇ ਕੇਅਰ ਕਰਦੇ ਹਨ ਤਾਂ ਵੀ ਪਤਨੀ ਦੇ ਦਿਮਾਗ ਦੀ ਸ਼ੱਕ ਵਾਲੀ ਘੰਟੀ ਵੱਜਣ ਲੱਗਦੀ ਹੈ। ਉਹ ਸੋਚਦੀ ਹੈ ਕਿ ਆਖਿਰ ਅੱਜ ਕੀ ਖਾਸ ਗੱਲ ਹੈ, ਕਿਤੇ ਕੁਝ ਗੜਬੜ ਤਾਂ ਨਹੀਂ!
 

5. ਸੱਜ-ਫੱਬ ਕੇ ਬਾਹਰ ਜਾਣਾ 
ਪਤੀ ਉਂਝ ਤਾਂ ਬਾਹਰ ਦਾ ਹਰ ਕੰਮ ਇਕੱਲੇ ਹੀ ਕਰਦੇ ਹਨ ਪਰ ਜੇ ਕਿਸੇ ਦਿਨ ਗਲਤੀ ਨਾਲ ਵੀ ਪਰਫਿਊਮ ਲਗਾ ਕੇ ਜਾਂ ਚੰਗੀ ਤਰ੍ਹਾਂ ਸੱਜ-ਫੱਬ ਕੇ ਬਾਹਰ ਨਿਕਲਦੇ ਹਨ ਤਾਂ ਸ਼੍ਰੀਮਤੀ ਜੀ ਦਾ ਸ਼ੱਕੀ ਦਿਮਾਗ ਚਾਲੂ ਹੋ ਜਾਂਦਾ ਹੈ। ਕੁਲ ਮਿਲਾ ਕੇ ਸ਼ੱਕ ਇਕ ਇਹੋ ਜਿਹੀ ਚੀਜ਼ ਹੈ, ਜੋ ਬਿਨਾਂ ਕਾਰਨ ਹੀ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ ਕਿਉਂਕਿ ਸ਼ੱਕ ਦਾ ਇਲਾਜ ਤਾਂ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ। ਇਸ ਲਈ ਆਪਣੇ ਜੀਵਨਸਾਥੀ 'ਤੇ ਭਰੋਸਾ ਰੱਖੋ।


Neha Meniya

Content Editor

Related News