Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

Thursday, Oct 08, 2020 - 03:54 PM (IST)

Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਜਲੰਧਰ (ਬਿਊਰੋ) - ਸਾਰੇ ਲੋਕਾਂ ਨੂੰ ਕਾਲੇ ਰੰਗ ਦੇ ਵਾਲ ਬਹੁਤ ਪਸੰਦ ਹਨ। ਜੇਕਰ ਇਹ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਜਾਣ ਤਾਂ ਤੁਹਾਡੀ ਵੱਡੀ ਉਮਰ ਹੋਣ ਦੇ ਸੰਕੇਤ ਦਿਖਾਉਣ ਲੱਗ ਪੈਂਦੇ ਹਨ। ਉਮਰ ਤੋਂ ਪਹਿਲਾਂ ਵਾਲਾਂ ਦੇ ਚਿੱਟੇ ਹੋਣ ਦਾ ਕਾਰਨ ਸਾਡੀ ਬਦਲ ਰਹੀ ਜ਼ਿੰਦਗੀ, ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਦੀ ਕਮੀ ਹੈ। ਚਿੱਟੇ ਵਾਲਾਂ ਨੂੰ ਲਕਾਉਣ ਲਈ ਹਮੇਸ਼ਾ ਲੋਕ ਵਾਲਾਂ ਨੂੰ ਰੰਗ ਲਗਾ ਲੈਂਦੇ ਹਨ ਜਾਂ ਹੀਨਾ ਦੀ ਵਰਤੋਂ ਕਰਦੇ ਹਨ। ਪਰ ਕੁਝ ਸਮੇਂ ਬਾਅਦ ਇਹ ਸਮੱਸਿਆ ਫਿਰ ਤੋਂ ਆਉਂਣ ਲੱਗ ਜਾਂਦੀ ਹੈ। ਕਈ ਵਾਰ ਹੇਅਰ ਕਲਰ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਹੇਠ ਲਿਖੇ ਘਰੇਲੂ ਨੁਸਖੇ ਦੀ ਵਰਤੋਂ ਨਾਲ ਤੁਸੀਂ ਆਪਣੇ ਵਾਲਾਂ ਨੂੰ ਮੁੜ ਤੋਂ ਕਾਲਾ ਕਰ ਸਕਦੇ ਹੋ।

ਅਮਰੂਦ ਦੇ ਪੱਤੇ
ਅਮਰੂਦ ਦੇ ਪੱਤਿਆਂ ਨੂੰ ਪੀਸ ਕੇ 10 ਮਿੰਟ ਰੋਜ਼ਾਨਾ ਵਾਲਾਂ 'ਤੇ ਲਗਾਓ ਬਾਅਦ 'ਚ ਸਿਰ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।

ਗਾਂ ਦਾ ਦੁੱਧ
ਹਫਤੇ 'ਚ ਇਕ ਵਾਰ ਗਾਂ ਦੇ ਕੱਚੇ ਦੁੱਧ ਨਾਲ ਵਾਲਾਂ ਦੀਆਂ ਜੜ੍ਹਾਂ ਦੀ ਮਾਲਿਸ਼ ਕਰੋ। ਅੱਧੇ ਘੰਟੇ ਬਾਅਦ ਤਾਜੇ ਪਾਣੀ ਨਾਲ ਵਾਲ ਧੋ ਲਓ। ਅਗਲੇ ਦਿਨ ਸ਼ੈਂਪੂ ਕਰੋ।

ਤੋਰੀ ਅਤੇ ਨਾਰੀਅਲ ਤੇਲ
ਤੋਰੀ ਨੂੰ ਨਾਰੀਅਲ ਤੇਲ 'ਚ ਉਦੋਂ ਤੱਕ ਉਬਾਲੋ ਜਦੋ ਤਕ ਉਹ ਕਾਲੀ ਨਾ ਹੋ ਜਾਵੇ। ਇਸ ਤੇਲ ਨਾਲ ਸਿਰ ਦੀ ਮਾਲਿਸ਼ ਕਰੋ।

ਬਲੈਕ ਟੀ ਜਾਂ ਕੌਫੀ
ਹਫਤੇ 'ਚ 3 ਤੋਂ 4 ਬਲੈਕ ਟੀ ਜਾਂ ਕੌਫੀ ਦੇ ਪਾਣੀ ਨਾਲ ਵਾਲਾਂ ਧੋਵੋ ਹੋਲੀ-ਹੋਲੀ ਵਾਲਾਂ ਦਾ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਵੇਗਾ।

ਕਾਲੀ ਮਿਰਚ 
1 ਗ੍ਰਾਮ ਕਾਲੀ ਮਿਰਚ ਨੂੰ ਅੱਧਾ ਕੱਪ ਦਹੀਂ 'ਚ ਮਿਲਾ ਕੇ ਸਿਰ ਦੀ ਮਾਲਿਸ਼ ਕਰੋ। ਅੱਧੇ ਘੰਟੇ ਬਾਅਦ ਸਿਰ ਧੋ ਲਓ। ਇਸ ਨਾਲ ਫਰਕ ਪੈ ਜਾਵੇਗਾ। 

ਘੀਆ ਅਤੇ ਜੈਤੂਨ ਦਾ ਤੇਲ 
ਘੀਏ ਦੇ ਰਸ 'ਚ ਜੈਤੂਨ ਦਾ ਤੇਲ ਮਿਲਾ ਕੇ ਵਾਲਾਂ ਨੂੰ ਮਾਲਿਸ਼ ਕਰੋ। ਅੱਧੇ ਘੰਟੇ ਬਾਅਦ ਸਿਰ ਧੋ ਲਓ।

ਚਾਹ ਦੀ ਪੱਤੀ 
ਪਾਣੀ 'ਚ 2 ਚਮਚ ਚਾਹ ਦੀ ਪੱਤੀ ਉਭਾਲ ਕੇ ਠੰਡੀ ਕਰ ਲਓ। ਇਸ ਪਾਣੀ ਨਾਲ ਵਾਲਾਂ ਨੂੰ ਧੋਵੋ। ਧਿਆਨ ਰੱਖੋ ਸ਼ੈਂਪੂ ਦੀ ਵਰਤੋਂ ਨਾ ਕਰੋ ਸਾਦੇ ਪਾਣੀ ਨਾਲ ਹੀ ਵਾਲ ਧੋ ਲਓ।


author

rajwinder kaur

Content Editor

Related News