ਡੈਂਡਰਫ ਅਤੇ ਗੰਜੇਪਨ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ, ਜਾਣੋ ''ਮੇਥੀ ਦਾਣਾ'' ਲਾਉਣ ਦੇ ਫਾਇਦੇ ਤੇ ਸਹੀ ਤਰੀਕਾ

Saturday, Apr 25, 2026 - 02:15 PM (IST)

ਡੈਂਡਰਫ ਅਤੇ ਗੰਜੇਪਨ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ, ਜਾਣੋ ''ਮੇਥੀ ਦਾਣਾ'' ਲਾਉਣ ਦੇ ਫਾਇਦੇ ਤੇ ਸਹੀ ਤਰੀਕਾ

ਵੈੱਬ ਡੈਸਕ - ਅੱਜਕਲ ਦੇ ਪ੍ਰਦੂਸ਼ਣ ਅਤੇ ਗਲਤ ਖਾਣ-ਪੀਣ ਕਾਰਨ ਵਾਲਾਂ ਦਾ ਝੜਨਾ ਇਕ ਆਮ ਸਮੱਸਿਆ ਬਣ ਗਈ ਹੈ। ਜੇਕਰ ਤੁਸੀਂ ਵੀ ਮਹਿੰਗੇ ਸ਼ੈਂਪੂ ਅਤੇ ਤੇਲ ਵਰਤ ਕੇ ਥੱਕ ਚੁੱਕੇ ਹੋ, ਤਾਂ ਤੁਹਾਡੀ ਰਸੋਈ 'ਚ ਮੌਜੂਦ 'ਮੇਥੀ ਦਾਣਾ' ਤੁਹਾਡੀ ਕਿਸਮਤ ਬਦਲ ਸਕਦਾ ਹੈ। ਆਯੁਰਵੇਦ 'ਚ ਮੇਥੀ ਦੇ ਦਾਣਿਆਂ ਨੂੰ ਵਾਲਾਂ ਲਈ 'ਅੰਮ੍ਰਿਤ' ਮੰਨਿਆ ਗਿਆ ਹੈ।

ਵਾਲਾਂ 'ਚ ਮੇਥੀ ਦਾਣਾ ਲਾਉਣ ਦੇ 5 ਬੇਮਿਸਾਲ ਫਾਇਦੇ :-

ਵਾਲਾਂ ਦਾ ਝੜਨਾ ਰੋਕੇ
- ਮੇਥੀ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਅਤੇ ਨਿਕੋਟਿਨਿਕ ਐਸਿਡ ਹੁੰਦਾ ਹੈ, ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ।

ਡੈਂਡਰਫ ਤੋਂ ਛੁਟਕਾਰਾ
- ਇਸ 'ਚ ਮੌਜੂਦ ਐਂਟੀ-ਫੰਗਲ ਤੱਤ ਸਿਰ ਦੀ ਖਾਰਸ਼ ਅਤੇ ਸਿਕਰੀ ਨੂੰ ਜੜ੍ਹ ਤੋਂ ਖ਼ਤਮ ਕਰਦੇ ਹਨ।

ਨਵੇਂ ਵਾਲ ਉਗਾਉਣ 'ਚ ਮਦਦਗਾਰ
- ਮੇਥੀ ਦਾਣਾ ਸਿਰ 'ਚ ਖੂਨ ਦੇ ਦੌਰੇ ਨੂੰ ਵਧਾਉਂਦਾ ਹੈ, ਜਿਸ ਨਾਲ ਗੰਜੇਪਨ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਨਵੇਂ ਵਾਲ ਆਉਣੇ ਸ਼ੁਰੂ ਹੁੰਦੇ ਹਨ।

ਕੁਦਰਤੀ ਚਮਕ ਅਤੇ ਮੁਲਾਇਮਤਾ
- ਮੇਥੀ 'ਚ ਮੌਜੂਦ 'ਲੇਸੀਥਿਨ' ਵਾਲਾਂ ਨੂੰ ਕੁਦਰਤੀ ਕੰਡੀਸ਼ਨਰ ਵਾਂਗ ਨਰਮ ਅਤੇ ਚਮਕਦਾਰ ਬਣਾਉਂਦਾ ਹੈ।

ਚਿੱਟੇ ਵਾਲਾਂ ਤੋਂ ਬਚਾਅ
- ਇਸ ਦਾ ਨਿਯਮਤ ਸੇਵਨ ਅਤੇ ਇਸਤੇਮਾਲ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟਾ ਹੋਣ ਤੋਂ ਰੋਕਦਾ ਹੈ।

ਵਰਤੋਂ ਦਾ ਸਹੀ ਤਰੀਕਾ :-

ਮੇਥੀ ਮਾਸਕ
- ਰਾਤ ਭਰ ਮੇਥੀ ਦੇ ਦਾਣਿਆਂ ਨੂੰ ਪਾਣੀ 'ਚ ਭਿਉਂ ਕੇ ਰੱਖੋ। ਸਵੇਰੇ ਇਸ ਦਾ ਪੇਸਟ ਬਣਾ ਕੇ ਵਾਲਾਂ ਦੀਆਂ ਜੜ੍ਹਾਂ 'ਚ 30 ਮਿੰਟ ਲਈ ਲਗਾਓ ਅਤੇ ਫਿਰ ਸਾਧਾਰਨ ਪਾਣੀ ਨਾਲ ਧੋ ਲਓ।

ਮੇਥੀ ਦਾ ਤੇਲ
- ਨਾਰੀਅਲ ਦੇ ਤੇਲ 'ਚ ਮੇਥੀ ਦੇ ਦਾਣਿਆਂ ਨੂੰ ਪਕਾ ਕੇ ਤੇਲ ਤਿਆਰ ਕਰੋ। ਇਸ ਨਾਲ ਮਾਲਿਸ਼ ਕਰਨ ਨਾਲ ਵਾਲਾਂ ਦੀ ਲੰਬਾਈ ਤੇਜ਼ੀ ਨਾਲ ਵਧਦੀ ਹੈ।

 


author

Sunaina

Content Editor

Related News