ਜਾਇਫਲ ਨਾਲ ਪਾਓ ਮੁਹਾਸਿਆਂ ਤੋਂ ਰਾਹਤ; ਜਾਣੋ ਇਸ ਖ਼ਾਸ ਫੇਸ ਪੈਕ ਨੂੰ ਬਣਾਉਣ ਦਾ ਸਹੀ ਤਰੀਕਾ

Wednesday, Apr 29, 2026 - 12:15 PM (IST)

ਜਾਇਫਲ ਨਾਲ ਪਾਓ ਮੁਹਾਸਿਆਂ ਤੋਂ ਰਾਹਤ; ਜਾਣੋ ਇਸ ਖ਼ਾਸ ਫੇਸ ਪੈਕ ਨੂੰ ਬਣਾਉਣ ਦਾ ਸਹੀ ਤਰੀਕਾ

ਵੈੱਬ ਡੈਸਕ - ਚਿਹਰੇ 'ਤੇ ਹੋਣ ਵਾਲੇ ਕੀਲ-ਮੁਹਾਸੇ ਅਤੇ ਦਾਗ-ਧੱਬੇ ਅਕਸਰ ਖੂਬਸੂਰਤੀ ਨੂੰ ਫਿੱਕਾ ਕਰ ਦਿੰਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਨ, ਪਰ ਹੁਣ ਤੁਸੀਂ ਘਰ 'ਚ ਹੀ ਜਾਇਫਲ ਦੀ ਮਦਦ ਨਾਲ ਇਕ ਅਸਰਦਾਰ ਫੇਸ ਪੈਕ ਤਿਆਰ ਕਰ ਸਕਦੇ ਹੋ। ਮਾਹਿਰਾਂ ਅਨੁਸਾਰ ਜਾਇਫਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਜਾਇਫਲ ਕਿਉਂ ਹੈ ਗੁਣਕਾਰੀ?
ਜਾਇਫਲ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਮੁਹਾਸਿਆਂ ਨੂੰ ਘਟਾਉਣ ਅਤੇ ਚਮੜੀ ਨੂੰ ਸਾਫ਼ ਰੱਖਣ 'ਚ ਮਦਦਗਾਰ ਹੁੰਦੇ ਹਨ। ਇਹ ਚਮੜੀ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਦਾਗ-ਧੱਬਿਆਂ ਨੂੰ ਹਲਕਾ ਕਰਨ 'ਚ ਵੀ ਸਹਾਈ ਹੁੰਦਾ ਹੈ।

ਫੇਸ ਪੈਕ ਬਣਾਉਣ ਲਈ ਜ਼ਰੂਰੀ ਸਮੱਗਰੀ :-

ਜਾਇਫਲ
ਐਲੋਵੇਰਾ ਜੈੱਲ
ਨਿੰਮ ਦੇ ਪੱਤੇ

 ਬਣਾਉਣ ਦਾ ਤਰੀਕਾ :-
- ਸਭ ਤੋਂ ਪਹਿਲਾਂ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਪੇਸਟ ਬਣਾ ਲਓ।
- ਹੁਣ ਜਾਇਫਲ ਨੂੰ ਘਿਸ ਕੇ ਉਸ ਦਾ ਪੇਸਟ ਤਿਆਰ ਕਰੋ।
- ਇਕ ਬਾਊਲ 'ਚ ਦੋਵਾਂ ਪੇਸਟਾਂ ਨੂੰ ਮਿਲਾਓ।
- ਇਸ 'ਚ ਥੋੜ੍ਹਾ ਜਿਹਾ ਐਲੋਵੇਰਾ ਜੈੱਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।

ਵਰਤਣ ਦਾ ਸਹੀ ਤਰੀਕਾ :-
ਇਸ ਫੇਸ ਪੈਕ ਨੂੰ ਆਪਣੇ ਚਿਹਰੇ 'ਤੇ ਇਕਸਾਰ ਲਗਾਓ ਅਤੇ 30 ਤੋਂ 40 ਮਿੰਟ ਤੱਕ ਸੁੱਕਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।

 ਹੋਣ ਵਾਲੇ ਫਾਇਦੇ :-
ਪਿੰਪਲਸ ਅਤੇ ਮੁਹਾਸਿਆਂ ਵਿੱਚ ਕਮੀ ਆਵੇਗੀ।
ਦਾਗ-ਧੱਬੇ ਹਲਕੇ ਹੋ ਜਾਣਗੇ।
ਚਮੜੀ ਸਾਫ਼ ਅਤੇ ਗਲੋਇੰਗ ਬਣੇਗੀ।

ਧਿਆਨ ਰੱਖਣ ਯੋਗ ਗੱਲਾਂ :- 
ਇਸ ਫੇਸ ਪੈਕ ਦੀ ਵਰਤੋਂ ਹਫ਼ਤੇ 'ਚ ਸਿਰਫ਼ 2 ਤੋਂ 3 ਵਾਰ ਹੀ ਕਰੋ। ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਸੰਵੇਦਨਸ਼ੀਲ (Sensitive) ਹੈ, ਉਹ ਇਸ ਨੂੰ ਵਰਤਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਨ। ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਚਮੜੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹੋ, ਤਾਂ ਇਹ ਇਕ ਵਧੀਆ ਅਤੇ ਸਸਤਾ ਵਿਕਲਪ ਹੈ।


author

Sunaina

Content Editor

Related News