ਪਾਟਨਰ ਕੀ ਕਰਨ ਜਦੋਂ ਕੋਲ ਸੋ ਰਿਹਾ ਹੋਵੇ ਬੱਚਾ?

Thursday, Apr 20, 2017 - 01:09 PM (IST)

 ਪਾਟਨਰ ਕੀ ਕਰਨ ਜਦੋਂ ਕੋਲ ਸੋ ਰਿਹਾ ਹੋਵੇ ਬੱਚਾ?

ਨਵੀਂ ਦਿੱਲੀ— ਮਾਤਾ-ਪਿਤਾ ਬਣਨ ਤੋਂ ਬਾਅਦ ਪਾਟਨਰ ਦੀ ਜਿੰਦਗੀ ''ਚ ਥੋੜ੍ਹਾ ਬਹੁਤ ਬਦਲਾਅ ਤਾਂ ਆਉਂਦਾ ਹੀ ਹੈ। ਉਹ ਇਕ ਦੂਜੇ ਨਾਲ ਭਾਵਨਾਤਮਕ ਰਿਸ਼ਤੇ ਤੋਂ ਤਾਂ ਜੁੜੇ ਹੀ ਹੁੰਦੇ ਹਨ ਪਰ ਕਿਤੇ ਨਾ ਕਿਤੇ ਸਰੀਰਕ ਸੁਖ ਨਾ ਪਾਉਣ ਕਾਰਨ ਦੁੱਖੀ ਰਹਿੰਦੇ ਹਨ। ਉਨ੍ਹਾਂ ਨੂੰ ਹਮੇਸ਼ਾ ਇਹ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੇ ਬੱਚਿਆ ਤੇ ਗਲਤ ਅਸਰ ਨਾ ਪਵੇ। ਬੱਚੇ ਇਨਸਾਨ ਦੀ ਪਹਿਲੀ ਜਿੰਮੇਵਾਰੀ ਹੈ ਅਤੇ ਉਨ੍ਹਾਂ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਘਰ ''ਚ ਹੁੰਦੇ ਹਨ ਤਾਂ ਪਾਟਨਰ ਨੂੰ ਇਕ ਦੂਜੇ ਦੇ ਕਰੀਬ ਆਉਣ ''ਚ ਕਾਫੀ ਪਰੇਸ਼ਾਨੀ ਆਉਂਦੀ ਹੈ ਪਰ ਇਸ ਦਾ ਮਤਲੱਬ ਇਹ ਨਹੀਂ ਕਿ ਤੁਸੀਂ ਆਪਣੇ ਪਾਟਨਰ ਦੀ ਜਿੰਮੇਵਾਰੀ ਨੂੰ ਭੁੱਲ ਜਾਓ। ਆਪਣੇ ਪਰਿਵਾਰ ਅਤੇ ਬੱਚਿਆਂ ''ਚੋ ਸਮਾਂ ਕੱਢ ਕੇ ਆਪਣੇ ਪਾਟਨਰ ਨੂੰ ਵੀ ਦਿਓ। 
1. ਜਦੋਂ ਸੋ ਰਿਹਾ ਹੋਵੇ ਬੱਚਾ
ਬੱਚਾ ਜਦੋਂ ਸੋ ਰਿਹਾ ਹੋਵੇ ਤਾਂ ਪਤੀ-ਪਤਨੀ ਨੂੰ ਡਰ ਲੱਗਦਾ ਹੈ ਕਿ ਕਿਤੇ ਉਹ ਜਾਗ ਨਾ ਜਾਵੇ। ਬੱਚਾ ਅਜੇ 3-4 ਮਹੀਨੇ ਦਾ ਹੀ ਹੈ ਤਾਂ ਤੁਸੀਂ ਉਸ ਨੂੰ ਸੁਲਾ ਕੇ ਕੁਝ ਦੇਰ ਲਈ ਦੂਜੀ ਥਾਂ ਤੇ ਆਪਣੇ ਪਾਟਨਰ ਦੇ ਨਾਲ ਸਮਾਂ ਬਿਤਾ ਸਕਦੇ ਹੋ।
2. ਜਦੋਂ ਖੇਡ ਰਿਹਾ ਹੋਵੇ ਬੱਚਾ
ਬੱਚੇ ਖਿਡੋਣੇ ਦੇ ਨਾਲ ਖੁਸ਼ ਰਹਿੰਦੇ ਹਨ। ਜ਼ਿਆਦਾਤਰ ਬੱਚੇ ਉਦੋਂ ਹੀ ਰੋਂਦੇ ਹਨ ਜਦੋਂ ਉਨ੍ਹਾਂ ਨੂੰ ਭੁੱਖ ਲਗਦੀ ਹੈ। ਇਸ ਲਈ ਬੱਚੇ ਨੂੰ ਕੁਝ ਖਿਲਾਓ ਅਤੇ ਦੁੱਧ ਪਿਲਾਓ ਫਿਰ ਬੱਚੇ ਨੂੰ ਖਿਲੋਣੇ ਦੇ ਨਾਲ ਖੇਡਨ ਦਿਓ। 
3. ਬੱਚੇ ਦੀ ਰੂਟੀਨ ਬਦਲੋ
ਤੁਹਾਡਾ ਬੱਚਾ ਰਾਤ ਨੂੰ ਦੇਰ ਨਾਲ ਸੋਂਦਾ ਹੈ ਤਾਂ ਜਾਹਿਰ ਹੈ ਕਿ ਤੁਹਾਡੇ ਪਾਟਨਰ ਦਾ ਮੂੜ ਖਰਾਬ ਹੀ ਰਹੇਗਾ। ਇਸ ਲਈ ਬੱਚੇ ਨੂੰ ਜਲਦੀ ਸੋਣ ਦੀ ਆਦਤ ਪਾਓ। ਦੁਪਹਿਰ ਦੇ ਸਮੇਂ ਬੱਚੇ ਦੇ ਨਾਲ ਖੂਬ ਮਸਤੀ ਕਰੋ। ਉਸਦੀ ਚੰਗੀ ਤਰ੍ਹਾਂ ਨਾਲ ਦੇਖਬਾਲ ਕਰੋ। ਰਾਤ ਨੂੰ ਜਲਦੀ ਸੁਲਾ ਦਿਓ। ਇਸ ਨਾਲ ਬੱਚੇ ਦੀ ਦੇਖਭਾਲ ਵੀ ਹੋ ਜਾਵੇਗੀ ਅਤੇ ਪਾਟਨਰ ਦੇ ਨਾਲ ਸਮਾਂ ਵੀ ਬਿਤਾਉਣ ਨੂੰ ਮਿਲ ਜਾਵੇਗਾ 
4. ਦਾਦਾ-ਦਾਦੀ ''ਤੇ ਰੱਖੋ ਭਰੋਸਾ
ਕਦੇਂ-ਕਦੇਂ ਪਾਟਨਰ ਦੇ ਨਾਲ ਸਮਾਂ ਬਿਤਾਉਣ ਲਈ ਬਾਹਰ ਜਾਓ। ਬੱਚੇ ਦੇ ਦਾਦਾ-ਦਾਦੀ ਤੁਹਾਡੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਬੱਚੇ ਦੀ ਦੇਖਭਾਲ ਕਰ ਸਕਦੇ ਹਨ। ਇਸ ਲਈ ਮਹੀਨੇ ''ਚ 1 ਵਾਰ ਬੱਚੇ ਨੂੰ ਉਨ੍ਹਾਂ ਕੋਲ ਛੱਡ ਕੇ ਬਾਹਰ ਜ਼ਰੂਰ ਜਾਓ।


Related News