ਜਲੰਧਰ ''ਚੋਂ ਹੈਰਾਨ ਕਰਦਾ ਮਾਮਲਾ! ਚਲਾ ਰਿਹਾ ਸੀ ਕਾਰ, ਹੈਲਮੇਟ ਨਾ ਪਹਿਣਨ ''ਤੇ ਕੱਟਿਆ ਚਲਾਨ

Saturday, May 31, 2025 - 02:26 PM (IST)

ਜਲੰਧਰ ''ਚੋਂ ਹੈਰਾਨ ਕਰਦਾ ਮਾਮਲਾ! ਚਲਾ ਰਿਹਾ ਸੀ ਕਾਰ, ਹੈਲਮੇਟ ਨਾ ਪਹਿਣਨ ''ਤੇ ਕੱਟਿਆ ਚਲਾਨ

ਜਲੰਧਰ- ਜਲੰਧਰ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਡਿਜੀਟਲ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਈ-ਚਲਾਨ ਪ੍ਰਕਿਰਿਆ ਡਰਾਈਵਰਾਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਗਲਤ ਚਲਾਨਾਂ ਕਾਰਨ ਆਮ ਨਾਗਰਿਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਇਕ ਹਫ਼ਤੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਡਰਾਈਵਰਾਂ ਦੇ ਬਿਨਾਂ ਕਿਸੇ ਕਾਰਨ ਚਲਾਨ ਕੀਤੇ ਗਏ ਹਨ। ਇਕ ਕਾਰ ਸਵਾਰ ਦਾ ਹੈਲਮੇਟ ਨਾ ਪਹਿਨਣ 'ਤੇ ਚਲਾਨ ਜਾਰੀ ਕੀਤਾ ਗਿਆ, ਜਦਕਿ ਡਰਾਈਵਰ ਨੇ ਸ਼ਿਕਾਇਤ ਵਿੱਚ ਕਿਹਾ ਕਿ ਕਾਰ ਵਿੱਚ ਹੈਲਮੇਟ ਕੌਣ ਪਹਿਨਦਾ ਹੈ।

ਇਸੇ ਤਰ੍ਹਾਂ ਦੂਜੇ ਸ਼ਿਕਾਇਤਕਰਤਾ ਨੇ ਕਿਹਾ ਕਿ ਸਕੂਟੀ ਘਰ ਵਿੱਚ ਖੜ੍ਹੀ ਸੀ, ਇਸ ਦੇ ਬਾਵਜੂਦ ਗੈਰ-ਕਾਨੂੰਨੀ ਪਾਰਕਿੰਗ ਲਈ ਚਲਾਨ ਜਾਰੀ ਕੀਤਾ ਗਿਆ। ਗਲਤ ਚਲਾਨਾਂ ਕਾਰਨ ਲੋਕਾਂ ਨੂੰ ਟ੍ਰੈਫਿਕ ਪੁਲਸ ਸਟੇਸ਼ਨਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ ਭੈਣ ਨਾਲ ਕੀਤਾ ਰੂਹ ਕੰਬਾਊ ਕਾਂਡ

ਪਹਿਲੇ ਮਾਮਲੇ ਵਿੱਚ ਲੱਦੇਵਾਲੀ ਦੇ ਰਹਿਣ ਵਾਲੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ 22 ਮਈ ਬੁੱਧਵਾਰ ਦੁਪਹਿਰ ਨੂੰ ਪੀ. ਏ. ਪੀ. ਚੌਂਕ ਤੋਂ ਘਰ ਪਰਤਿਆ ਸੀ। ਘਰ ਵਾਪਸ ਆਉਣ ਤੋਂ ਬਾਅਦ ਉਸ ਨੂੰ ਉਸ ਦੇ ਮੋਬਾਇਲ 'ਤੇ ਮੈਸੇਜ ਮਿਲਿਆ ਕਿ ਕਾਰ ਵਿੱਚ ਹੈਲਮੇਟ ਨਾ ਪਾਉਣ ਕਾਰਨ ਚਲਾਨ ਜਾਰੀ ਕੀਤਾ ਗਿਆ ਹੈ। ਉਸ ਨੇ ਇਸ ਸਬੰਧ ਵਿੱਚ ਪੁਲਸ ਨੂੰ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੀ ਹੋਵੇਗਾ ਬਲੈਕਆਊਟ, ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਾਰੀ ਕੀਤੇ ਹੁਕਮ

ਇਕ ਹੋਰ ਮਾਮਲੇ ਵਿੱਚ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਰਿਧਮ ਸਹਿਗਲ ਨੇ ਦੱਸਿਆ ਕਿ ਐਤਵਾਰ 18 ਮਈ ਨੂੰ ਸ਼ਾਮ 7.30 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਨਾਲ ਘਰ ਬੈਠਾ ਸੀ ਅਤੇ ਉਸ ਦੀ ਸਕੂਟਰੀ ਘਰ ਵਿੱਚ ਖੜ੍ਹੀ ਸੀ। ਉਸ ਨੂੰ ਮੋਬਾਇਲ 'ਤੇ ਮੈਸੇਜ ਮਿਲਿਆ ਕਿ ਸ਼ਾਮ 7.21 ਵਜੇ ਗੈਰ-ਕਾਨੂੰਨੀ ਪਾਰਕਿੰਗ ਲਈ ਉਸ ਦਾ ਚਲਾਨ ਆਨਲਾਈਨ ਜਾਰੀ ਕੀਤਾ ਗਿਆ ਹੈ। ਜਦੋਂ ਉਸ ਨੇ ਚਲਾਨ ਵੇਖਿਆ ਤਾਂ ਲਿਖਿਆ ਸੀ ਕਿ ਉਸ ਦੀ ਸਕੂਟਰੀ ਵਾਸਲ ਮਾਲ ਦੇ ਨੇੜੇ ਇਕ ਗੈਰ-ਕਾਨੂੰਨੀ ਪਾਰਕਿੰਗ ਵਿੱਚ ਖੜ੍ਹੀ ਸੀ, ਜਿਸ ਕਾਰਨ ਚਲਾਨ ਜਾਰੀ ਕੀਤਾ ਗਿਆ। ਉਹ ਘਰ ਵਿੱਚ ਖੜ੍ਹੀ ਸਕੂਟਰੀ ਦੀ ਵੀਡੀਓ ਲੈ ਕੇ ਟ੍ਰੈਫਿਕ ਪੁਲਸ ਸਟੇਸ਼ਨ ਪਹੁੰਚਿਆ, ਜਿੱਥੇ ਉਸ ਨੇ ਟ੍ਰੈਫਿਕ ਪੁਲਸ ਨੂੰ ਸਾਰਾ ਮਾਮਲਾ ਦੱਸਿਆ ਅਤੇ ਕਿਹਾ ਕਿ ਜਦੋਂ ਉਸ ਦੀ ਸਕੂਟਰੀ ਘਰ ਵਿੱਚ ਖੜ੍ਹੀ ਸੀ ਤਾਂ ਗੈਰ-ਕਾਨੂੰਨੀ ਪਾਰਕਿੰਗ ਲਈ ਚਲਾਨ ਕਿਵੇਂ ਆਇਆ। ਉਸ ਨੇ ਇਸ ਸਬੰਧੀ ਆਨਲਾਈਨ ਦੇ ਨਾਲ-ਨਾਲ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਚਲਾਨ ਰੱਦ ਕਰਨ ਦੀ ਬੇਨਤੀ ਕੀਤੀ ਪਰ 10 ਦਿਨ ਬੀਤਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ।

ਇਹ ਵੀ ਪੜ੍ਹੋ:  MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News