ਚਮੜੀ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ ਆਲੂ-ਬੁਖਾਰਾ

11/17/2017 9:05:32 AM

ਨਵੀਂ ਦਿੱਲੀ— ਗਰਮੀ ਦੇ ਮੌਸਮ ਵਿਚ ਮਿਲਣ ਵਾਲਾ ਆਲੂ-ਬੁਖਾਰਾ ਸੁਆਦ ਅਤੇ ਖੱਟਾ-ਮਿੱਠਾ ਹੁੰਦਾ ਹੈ ਇਸ ਵਿਚ ਮੋਜੂਦ ਮਿਨਰਲਸ, ਵਿਟਾਮਿਨ ਅਤੇ ਫਾਇਵਰ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਇਸ ਤੋਂ ਇਲਾਵਾ ਆਲੂ-ਬੁਖਾਰਾ ਚਮੜੀ ਅਤੇ ਵਾਲਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਉਂਝ ਵੀ ਗਰਮੀ ਦੇ ਮੌਸਮ ਵਿਚ ਚਮੜੀ ਅਤੇ ਵਾਲਾਂ ਦੇ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਹੋਣ ਲਗਦੀਆਂ ਹਨ। ਇਸ ਲਈ ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਨਾਲ ਫਾਇਦਾ ਹੋਵੇਗਾ।
1. ਦਾਗ ਧੱਬੇ
ਪਸੀਨੇ ਦੀ ਵਜ੍ਹਾ ਨਾਲ ਚਿਹਰੇ ਉੱਤੇ ਮੁਹਾਸੇ ਹੋ ਜਾਂਦੇ ਹਨ ਜਿਸ ਨਾਲ ਬਾਅਦ ਵਿਚ ਚਮੜੀ ਉੱਤੇ ਕਾਲੇ ਦਾਗ ਧੱਬੇ ਹੋ ਜਾਂਦੇ ਹਨ। ਆਲੂ-ਬੁਖਾਰੇ ਦੀ ਵਰਤੋਂ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਵਿਚ ਮੋਜੂਦ ਐਂਟੀਆਕਸੀਡੇਂਟ ਸਰੀਰ ਦੇ ਬਲੱਡ ਸਰਕੁਲੇਸ਼ਨ ਨੂੰ ਵਧਾਉਂਦਾ ਹੈ ਜੋ ਚਮੜੀ ਤੱਕ ਪਹੁੰਚ ਕੇ ਸਾਰੇ ਦਾਗ-ਧੱਬਿਆਂ ਨੂੰ ਸਾਫ ਕਰਦਾ ਹੈ।
2. ਚਮਕਦਾਰ ਚਮੜੀ 
ਆਲੂ-ਬੁਖਾਰੇ ਵਿਚ ਮੋਜੂਦ ਵਿਟਾਮਿਨ ਸੀ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ ਆਪਣੀ ਡਾਈਟ ਵਿਚ ਇਸ ਨੂੰ ਸ਼ਾਮਲ ਕਰੋ ਇਸ ਨਾਲ ਚਮੜੀ ਦਾ ਰੰਗ ਨਿਖਰਦਾ ਹੈ ਅਤੇ ਚਮਕ ਵੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਇਹ ਚਮੜੀ ਨੂੰ ਧੁੱਪ ਦੀ ਖਤਰਨਾਕ ਕਿਰਨਾਂ ਤੋਂ ਵੀ ਬਚਾ ਕੇ ਰੱਖਦਾ ਹੈ।
3. ਝੁਰੜੀਆਂ
ਉਮਰ ਦੇ ਵਧਣ ਦੇ ਨਾਲ ਝੁਰੜੀਆਂ ਦੀ ਸਮੱਸਿਆ ਹੋ ਜਾਂਦੀ ਹੈ ਇਸ ਲਈ ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ ਇਸ ਵਿਚ ਮੋਜੂਦ ਐਂਟੀਆਕਸੀਡੇਂਟ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੇ ਹਨ। ਇਸ ਤੋਂ ਇਲਾਵਾ ਆਲੂ-ਬੁਖਾਰੇ ਦੇ ਗੁੱਦੇ ਨਾਲ ਚਿਹਰੇ ਦੀ ਮਸਾਜ਼ ਵੀ ਕਰ ਸਕਦੇ ਹੋ ਜਾਂ ਇਸ ਦਾ ਮਾਸਕ ਬਣਾ ਕੇ ਵੀ ਲਗਾ ਸਕਦੇ ਹੋ ਇਸ ਨਾਲ ਝੁਰੜੀਆਂ ਘੱਟ ਹੋ ਜਾਂਦੀਆਂ ਹਨ।
4. ਮਜ਼ਬੂਤ ਵਾਲ 
ਇਸ ਵਿਚ ਮੋਜੂਦ ਵਿਟਾਮਿਨ ਅਤੇ ਪ੍ਰੋਟੀਨ ਵਾਲਾਂ ਨੂੰ ਝੜਣ ਤੋਂ ਰੋਕਦੇ ਹਨ ਅਤੇ ਉਨ੍ਹਾਂ ਨੂੰ ਮਜ਼ਬੂਤੀ ਦਿੰਦੇ ਹਨ।
5. ਸਿਕਰੀ
ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਆਲੂ-ਬੁਖਾਰੇ ਦੇ ਬੀਜ ਨੂੰ ਪੀਸ ਕੇ ਉਸ ਵਿਚ ਪਾਣੀ ਮਿਕਸ ਕਰੋ ਅਤੇ ਇਸ ਨੂੰ ਵਾਲਾਂ ਦੀਆਂ ਜੜਾਂ 'ਤੇ ਲਗਾਓ।


Related News