ਮੁਟਿਆਰਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ ਵੈਲਵੇਟ ਪਲਾਜ਼ੋ ਸੂਟ

Wednesday, Dec 11, 2024 - 11:54 AM (IST)

ਜਲੰਧਰ- ਪਲਾਜ਼ੋ ਸੂਟ ਹਮੇਸ਼ਾ ਔਰਤਾਂ ਦੀ ਪਹਿਲੀ ਪਸੰਦ ਰਿਹਾ ਹੈ। ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਪਲਾਜ਼ੋ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸੂਟਾਂ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਵੈਲਵੇਟ ਪਲਾਜ਼ੋ ਸੂਟ ਪਸੰਦ ਆ ਰਹੇ ਹਨ। ਮੁਟਿਆਰਾਂ ਅਤੇ ਔਰਤਾਂ ਵੈਲਵੇਟ ਪਲਾਜ਼ੋ ਸੂਟ ਦੀਆਂ ਇਸ ਕਦਰ ਦੀਵਾਨੀਆਂ ਹਨ ਕਿ ਉਹ ਇਨ੍ਹਾਂ ਨੂੰ ਦਫਤਰ, ਸ਼ਾਪਿੰਗ, ਪਾਰਟੀ ਅਤੇ ਪਿਕਨਿਕ ਤੋਂ ਲੈ ਕੇ ਵਿਆਹਾਂ ਵਿਚ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।ਇਸ ਸੀਜ਼ਨ ਵਿਚ ਵੈਲਵੇਟ ਪਲਾਜ਼ੋ ਸੂਟ ਬਹੁਤ ਟਰੈਂਡ ਵਿਚ ਹਨ। ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਵੈਲਵੇਟ ਪਲਾਜ਼ੋ ਸੂਟ ਖਰੀਦਣਾ ਪਸੰਦ ਕਰ ਰਹੀਆਂ ਹਨ।

PunjabKesari

ਬਾਜ਼ਾਰਾਂ ਵਿਚ ਮਿਲਣ ਵਾਲੇ ਵੈਲਵੇਟ ਪਲਾਜ਼ੋ ਸੂਟ ’ਤੇ ਗੋਲਡਨ ਅਤੇ ਸਿਲਵਰ ਰੰਗ ਦੀ ਕਢਾਈ ਕੀਤੀ ਗਈ ਹੁੰਦੀ ਹੈ। ਇਨ੍ਹਾਂ ਸੂਟਾਂ ਦੀ ਸ਼ਰਟ ਦੀ ਨੈੱਕ, ਬਾਟਮ ਅਤੇ ਪਲਾਜ਼ੋ ਦੇ ਬਾਟਮ ’ਤੇ ਕਢਾਈ ਕੀਤੀ ਗਈ ਹੁੰਦੀ ਹੈ ਜੋ ਸੂਟ ਨੂੰ ਸ਼ਾਹੀ ਦਿਖ ਦਿੰਦੀ ਹੈ।

PunjabKesari

ਇਨ੍ਹਾਂ ਸੂਟਾਂ ਨਾਲ ਦੁਪੱਟਾ ਵੀ ਮੁਹੱਈਆ ਹੁੰਦਾ ਹੈ ਜਿਸਨੂੰ ਔਰਤਾਂ ਸ਼ਾਲ ਅਤੇ ਦੁਪੱਟੇ ਵਾਂਗ ਕੈਰੀ ਕਰਦੀਆਂ ਹਨ। ਵੈਲਵੇਟ ਸੂਟਾਂ ਵਿਚ ਔਰਤਾਂ ਨੂੰ ਜ਼ਿਆਦਾਤਰ ਗੂੜੇ ਨੀਲੇ, ਗੂੜੇ ਮੈਰੂਨ, ਚਾਕਲੇਟ ਆਦਿ ਰੰਗ ਦੇ ਵੈਲਵੇਟ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ।

PunjabKesari

ਦੂਜੇ ਪਾਸੇ ਨਵੀਆਂ ਵਿਆਹੀਆਂ ਨੂੰ ਪਿੰਕ, ਮਜੈਂਟਾ, ਪਰਪਲ ਅਤੇ ਲਾਲ ਰੰਗ ਦੇ ਸੂਟ ਬਹੁਤ ਪਸੰਦ ਆ ਰਹੇ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਨੀਲੇ, ਹਰੇ ਅਤੇ ਕਾਲੇ ਰੰਗ ਦੇ ਵੈਲਵੇਟ ਸੂਟ ਬਹੁਤ ਪਸੰਦ ਆ ਰਹੇ ਹਨ ਜੋ ਉਨ੍ਹਾਂ ਨੂੰ ਬਹੁਤ ਅਟ੍ਰੈਕਟਿਵ ਲੁੱਕ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News