ਫਲੋਰਲ ਡ੍ਰੈੱਸ 'ਚ ਗਾਰਜੀਅਸ ਦਿਖੀ VAANI

10/16/2017 11:42:02 AM

ਮੁੰਬਈ— ਅਮੇਜ਼ਨ ਇੰਡੀਆ ਫੈਸ਼ਨ ਵੀਕ ਦੇ ਚੌਥੇ ਦਿਨ ਵੈਸਟਰਨ, ਐਥਨਿਕ, ਬੋਹੋ ਲੁਕ ਤੋਂ ਪ੍ਰਭਾਵਿਤ ਅਤੇ ਇੰਡੋ-ਵੈਸਟਰਨ ਦੇ ਫਿਊਜ਼ਨ ਨਾਲ ਜੁੜੀ ਹਰ ਤਰ੍ਹਾਂ ਦੀ ਕੁਲੈਕਸ਼ਨ ਦੇਖਣ ਨੂੰ ਮਿਲੀ। ਡਿਜ਼ਾਈਨਰ ਅੰਜੂ ਮੋਦੀ ਦੀ ਕੁਲੈਕਸ਼ਨ ਨਾਲ ਫੈਸ਼ਨ ਵੀਕ ਦੇ ਚੌਥੇ ਦਿਨ ਦੀ ਸਮਾਪਤੀ ਹੋਈ। ਫੈਸ਼ਨ ਇੰਡਸਟਰੀ 'ਚ ਆਪਣੇ 25 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੇ ਇੰਡੀਅਨ ਕਲੋਥਿੰਗ 'Swadeshi' ਕੁਲੈਕਸ਼ਨ ਪ੍ਰੈਜ਼ੈਂਟ ਕੀਤੀ, ਜਿਸ 'ਚ ਮਾਡਲਜ਼ ਨੇ ਟ੍ਰੈਡੀਸ਼ਨਲ ਆਊਟਫਿਟਸ 'ਚ ਟਾਈ ਐਂਡ ਡਾਈ ਕੁੜਤਾ, ਸਾੜ੍ਹੀ, ਕੈਪਸ, ਧੋਤੀ, ਪੈਂਟ ਆਦਿ ਪਹਿਨੀ। ਬਾਲੀਵੁੱਡ ਐਕਟ੍ਰੈੱਸ ਵਾਨੀ ਕਪੂਰ ਡਿਜ਼ਾਈਨਰ ਪਾਇਲ ਜੈਨ ਦੀ ਕੁਲੈਕਸ਼ਨ '6orbideen Love' ਦੀ ਸ਼ੋਅਸਟਾਪਰ ਰਹੀ। ਵਾਨੀ ਨੇ ਆਫ ਸ਼ੋਲਡਰ ਮਲਟੀ-ਕਲਰ ਫਲੋਰਲ ਡ੍ਰੈੱਸ ਵੀਅਰ ਕੀਤੀ, ਜਿਸ ਦੇ ਨਾਲ ਉਨ੍ਹਾਂ ਨੇ ਚੋਕਰ ਨੈਕਪੀਸ ਅਤੇ ਬੈਂਗਲਜ਼ ਵੀਅਰ ਕੀਤੀ। ਪਾਇਲ ਦੀ ਬ੍ਰਾਈਟ ਫਲੋਰਲ ਡ੍ਰੈਸੇਜ਼ ਅਤੇ ਅਸੈਸਰੀਜ਼ ਬੋਹੋ ਲੁਕ ਤੋਂ ਇੰਸਪਾਇਰਡ ਸੀ। ਏਕਤਾ ਜਯਪੁਰੀਆ ਅਤੇ ਰੁਚੀਤਾ ਖੰਧਾਰੀ Ruchita Khandhari ਦੀ ਇੰਡੋ ਵੈਸਟਰਨ ਫਿਊਜ਼ਨ ਕੁਲੈਕਸ਼ਨ ਦੀ ਸ਼ੋਅਸਟਾਪਰ ਭਾਰਤੀ ਵੂਮੈਨ ਕ੍ਰਿਕਟ ਟੀਮ ਦੀ ਕਪਤਾਨ ਅੰਜੁਮ ਚੋਪੜਾ ਰਹੀ।ਡਿਜ਼ਾਈਨਰ ਸ਼ਿਵਨ ਐਂਡ ਨਰੇਸ਼ ਦੀ ਮੇਲ-ਫੀਮੇਲ ਕੁਲੈਕਸ਼ਨ ਜਾਪਾਨੀ ਕਲਾ ਨਾਲ ਪ੍ਰੇਰਿਤ ਸੀ। ਉਸ ਦੀ ਕੁਲੈਕਸ਼ਨ 'ਚ ਫਲੋਰਲ ਜੰਪਸੂਟ, ਸਵਿਮਿੰਗ ਅਤੇ ਬੀਚ ਸੂਟ, ਪਾਰਟੀ ਵੀਅਰ ਡ੍ਰੈਸੇਜ਼, ਲਹਿੰਗਾ, ਸਾੜ੍ਹੀ ਆਦਿ ਦੇਖਣ ਨੂੰ ਮਿਲੇ। ਧਰੁਵ ਕਪੂਰ ਦੀ ਵੈਸਟਰਨ ਕੁਲੈਕਸ਼ਨ 'ਚ ਬ੍ਰਾਈਟ ਯੈਲੋ, ਰੈਡ ਅਤੇ ਹੋਰ ਮਟੈਲਿਕ ਕਲਰ ਦੇਖਣ ਨੂੰ ਮਿਲੇ। ਕਵਿਤਾ ਭਾਰਤੀ ਦੀ ਕੁਲੈਕਸ਼ਨ 'ਚ ਆਇਵਰੀ ਕਲਰ ਖਾਸ ਰਿਹਾ। ਜੋਤੀ ਦੀ ਕੁਲੈਕਸ਼ਨ 'ਚ ਮਲਟੀਕਲਰ ਪ੍ਰਿੰਟਡ ਵਰਕ ਦੇਖਣ ਨੂੰ ਮਿਲਿਆ। ਅਭੀ ਸਿੰਘ ਦੀ ਡ੍ਰਾਮੈਟਿਕ ਕੁਲੈਕਸ਼ਨ 'ਚ ਗ੍ਰੇ ਬਲਿਊ ਕਲਰ ਹੀ ਖਾਸ ਰਹੇ। ਲੇਬਲ ਦੇ 8uemn ਡਿਜ਼ਾਈਨਰ ਪ੍ਰਣਬ ਮਿਸ਼ਰਾ 

PunjabKesari
ਅਤੇ ਸ਼ਿਆਮਾ ਸ਼ੈੱਟੀ ਦੀ ਮਾਡਲਸ ਨੇ ਆਵਰ ਸਾਈਜ਼ ਜੈਕੇਟ ਵੈਲਵੇਟ ਪੈਂਟ-ਸੂਟ, ਹੂਡੀਜ਼ ਪਹਿਨ ਕੇ ਰੈਂਪਵਾਕ ਕੀਤੀ। ਡਿਜ਼ਾਈਨਰ ਮਧੂ ਜੈਨ ਦੀ ਟ੍ਰੈਡੀਸ਼ਨਲ ਆਊਟਫਿਟਸ 'ਤੇ ਕੀਤਾ ਕਲਰਫੁਲ ਪ੍ਰਿੰਟ ਵਰਕ ਹਰ ਕਿਸੇ ਨੂੰ ਆਕਰਸ਼ਿਤ ਕਰ ਰਿਹਾ ਸੀ। ਮਾਡਲਸ ਸਾੜ੍ਹੀ, ਸੂਟ, ਲਹਿੰਗੇ, ਫਲੋਰ ਲੈਂਥ ਸੂਟ ਆਦਿ ਐਥਨਿਕ ਵੀਅਰ 'ਚ ਰੈਂਪਵਾਕ ਕਰਦੀ ਨਜ਼ਰ ਆਈ।

PunjabKesari


Related News