ਸਰਦੀ-ਜ਼ੁਕਾਮ ਕਰਕੇ ਨਹੀਂ ਆਉਂਦੀ ਨੀਂਦ ਤਾਂ ਵਰਤੋਂ ਇਹ ਨੁਸਖੇ

Wednesday, Feb 01, 2017 - 03:08 PM (IST)

ਜਲੰਧਰ— ਸਰਦੀਆਂ ਦੇ ਮੌਸਮ ''ਚ ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ। ਸਰਦੀਆਂ ਦੇ ਮੌਸਮ ''ਚ ਕਾਫ਼ੀ ਲੋਕ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ। ਸਰਦੀ-ਜ਼ੁਕਾਮ ਹੋਣ ਨਾਲ ਸਾਡੀ ਸਾਹ ਲੈਣ ਵਾਲੀ ਨਲੀ ''ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਦੇ ਚੱਲਦੇ ਅਸੀਂ ਰਾਤ ਨੂੰ ਠੀਕ ਨਾਲ ਸੌਂ ਵੀ ਨਹੀਂ ਸਕਦੇ। ਸਰਦੀ-ਜ਼ੁਕਾਮ ''ਚ ਬੰਦ ਨੱਕ ਅਤੇ ਲਗਾਤਾਰ ਖੰਘ ਆਉਣ ਕਾਰਨ ਨੀਂਦ ਵਾਰ-ਵਾਰ ਖੁੱਲ੍ਹ ਜਾਂਦੀ ਹੈ। ਅਜਿਹਾ ਸਰਦੀ-ਜ਼ੁਕਾਮ ਕਰਕੇ ਫੇਫੜਿਅ। ''ਚ ਹਵਾ ਠੀਕ ਤਰੀਕੇ ਨਾਲ ਨਾ ਪਹੁੰਚਣ ਕਾਰਨ ਹੁੰਦਾ ਹੈ।
ਜੇਕਰ ਜ਼ੁਕਾਮ ਦੇ ਕਾਰਨ ਰਾਤ ਨੂੰ ਤੁਹਾਡੀ ਨੀਂਦ ਵੀ ਵਾਰ-ਵਾਰ ਟੁੱਟਦੀ ਹੈ ਅਤੇ ਕਿੰਨੀ ਹੀ ਦੇਰ ਬਿਸਤਰੇ ਉੱਤੇ ਲੇਟਣ ਬਾਅਦ ਵੀ ਨੀਂਦ ਨਹੀਂ ਆਉਂਦੀ। ਆਓ ਜਾਣਦੇ ਹਾਂ ਕੁਝ ਅਜਿਹੇ ਤਰੀਕਿਆਂ ਦੇ ਬਾਰੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪੂਰੀ ਨੀਂਦ ਲੈ ਸਕਦੇ ਹੋ।
1. ਗਰਾਰੇ
ਗਲੇ ਨੂੰ ਨਮ ਕਰਨ ਲਈ ਗਰਾਰੇ ਕਰਨਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਸਰਦੀ ਅਤੇ ਫਲੂ ਦੇ ਲੱਛਣਾਂ ਨੂੰ ਘੱਟ ਕਰਨ ਲਈ ਗਰਮ ਪਾਣੀ ''ਚ ਥੋੜ੍ਹਾ ਜਿਹਾ ਲੂਣ ਪਾ ਕੇ ਦਿਨ ''ਚ ਚਾਰ ਵਾਰ ਗਰਾਰੇ ਕਰੋ। ਤੁਸੀਂ ਗਰਾਰੇ ਦੇ ਪਾਣੀ ''ਚ ਸ਼ਹਿਦ ਅਤੇ ਸੇਬ ਸਾਈਡਰ ਸਿਰਕਾ ਵੀ ਮਿਲਾ ਸਕਦੇ ਹੋ। ਧਿਆਨ ਰਹੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ''ਤੇ ਇਸ ਨੁਸਖੇ ਨੂੰ ਨਾ ਅਜਮਾਓ।
2. ਗਰਮ ਜਾਂ ਠੰਡਾ ਪੈਕ
ਸਰਦੀ ਜਾਂ ਫਲੂ ਦੋਹਾਂ ਨਾਲ ਲੜਨ ਲਈ ਤੁਸੀਂ ਗਰਮ ਜਾਂ ਠੰਢੇ ਪੈਕ ਦਾ ਇਸ‍ਤੇਮਾਲ ਵੀ ਕਰ ਸਕਦੇ ਹੋ। ਬੰਦ ਸਾਈਨਸ ਦੇ ਚਾਰੇ ਪਾਸੇ ਠੰਢਾ ਜਾਂ ਗਰਮ ਪੈਕ ਲਾਉਣ ਨਾਲ ਤਾਪਮਾਨ ''ਚ ਤਬਦੀਲੀ ਆਉਣ ਲੱਗਦੀ ਹੈ। ਇਸ ਨਾਲ ਬਹੁਤ ਆਰਾਮ ਮਹਿਸੂਸ ਹੁੰਦਾ ਹੈ।
3. ਗਰਮ ਸੂਪ
ਗਰਮ ਸੂਪ ਦੀ ਇੱਕ ਕੌਲੀ ਨੱਕ ਅਤੇ ਗਲੇ ਦੀ ਸੋਜ ਨੂੰ ਦੂਰ ਕਰਨ ''ਚ ਮਦਦ ਕਰਦੀ ਹੈ। ਗਰਮ ਤਰਲ ਪਦਾਰਥ ਬੰਦ ਨੱਕ ਨੂੰ ਖੋਲ੍ਹਣ ਤੇ ਨਿਰਜਲੀਕਰਨ ਨੂੰ ਰੋਕਣ ਲਈ ਜਾਣੇ ਜਾਂਦੇ ਹਨ। ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿੱਚ ਹੋਏ ਇੱਕ ਅਧਿਐਨ ਅਨੁਸਾਰ, ਸਾਈਨਸ ਨੂੰ ਸਾਫ਼ ਕਰਨ ਲਈ ਚਿਕਨ ਸੂਪ ਵਿਸ਼ੇਸ਼ ਰੂਪ ਨਾਲ ਲਾਭਦਾਇਕ ਹੁੰਦਾ ਹੈ।
4. ਗਰਮ ਪਾਣੀ ਨਾਲ ਨਹਾਉਣਾ
ਸੌਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਆਰਾਮ ਦੇਣ ਲਈ ਤੁਸੀਂ ਗਰਮ ਪਾਣੀ ਨਾਲ ਨਹਾ ਸਕਦੇ ਹੋ। ਗਰਮ ਪਾਣੀ ਨਾਲ ਤੁਹਾਡਾ ਬੰਦ ਨੱਕ ਤੁਰੰਤ ਖੁੱਲ੍ਹੇਗਾ ਤੇ ਤੁਹਾਨੂੰ ਆਰਾਮ ਮਿਲੇਗਾ। ਸ਼ਾਵਰ ਦੀ ਸ‍ਟੀਮ ਤੇ ਨਮੀ ਸਾਈਨਸ ਨੂੰ ਖੁੱਲ੍ਹਣ ''ਚ ਮਦਦ ਕਰਦੀ ਹੈ। ਇਸ ਨਾਲ ਜ਼ੁਕਾਮ ਕਾਰਨ ਬੰਦ ਨੱਕ ਦੀ ਘੁਟਣ ਤੋਂ ਰਾਹਤ ਮਿਲਦੀ ਹੈ।
5. ਗਰਮ ਚਾਹ
ਜੇਕਰ ਤੁਸੀਂ ਚਾਹ ਪੀਂਦੇ ਹੋ ਤਾਂ ਇਹ ਤਰੀਕਾ ਵੀ ਵਰਤ ਸਕਦੇ ਹੋ। ਚਾਹ ਫਲੂ ਦੇ ਲੱਛਣਾਂ ਨੂੰ ਘੱਟ ਕਰ ਅਤੇ ਤੁਹਾਨੂੰ ਆਰਾਮ ਦੀ ਨੀਂਦ ਸੌਣ ''ਚ ਮਦਦ ਕਰਦੀ ਹੈ। ਹਾਰਵਰਡ ਦੇ ਅਧਿਐਨ ਅਨੁਸਾਰ ਚਾਹ ਸੰਕਰਮਣ ਖਿਲਾਫ ਸਰੀਰ ਦੀ ਸੁਰੱਖਿਆ ਨੂੰ 
ਵਧਾਉਂਦੀ ਹੈ। ਚਾਹ ਦੇ ਰੂਪ ''ਚ ਤੁਹਾਨੂੰ ਗ੍ਰੀਨ ਟੀ, ਪੁਦੀਨੇ ਅਤੇ ਅਦਰਕ ਦੀ ਚਾਹ ਪੀਣੀ ਚਾਹੀਦੀ ਹੈ।
6. ਸਿਰ ਹੇਠ ਜ਼ਿਆਦਾ ਸਿਰਾਣਿਆਂ ਦਾ ਇਸ‍ਤੇਮਾਲ
ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ ਉੱਤੇ ਰਾਤ ਨੂੰ ਸੌਣ ਲਈ ਤੁਸੀਂ ਇੱਕ ਤੋਂ ਜ਼ਿਆਦਾ ਸਿਰਾਣਿਆਂ ਦੀ ਵਰਤੋਂ ਕਰੋ। ਇਹ ਨਾਸਿਕਾ ਮਾਰਗ ਤੋਂ ਆਸਾਨੀ ਨਾਲ ਪਾਣੀ ਨਿਕਲਣ ''ਚ ਮਦਦ ਕਰਦਾ ਹੈ। ਸੌਣ ਦੀ ਹਾਲਤ ''ਚ ਮਾਮੂਲੀ ਜਿਹਾ ਝੁਕਾਅ ਲਿਆਉਣ ਨਾਲ 
ਖੂਨ ਦਾ ਪਰਵਾਹ ਸਿਰ ਵੱਲ ਹੋਣ ਨਾਲ ਹਵਾ ਮਾਰਗ ਦੀ ਸੋਜ ਘੱਟ ਹੋਣ ''ਚ ਮਦਦ ਮਿਲਦੀ ਹੈ। ਇਸ ਨਾਲ ਤੁਹਾਨੂੰ ਸੌਣ ''ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।
7. ਸੌਣ ਦੀਆਂ ਸਿਹਤਮੰਦ ਆਦਤਾਂ
ਜਦੋਂ ਸਰਦੀ ਦੇ ਲੱਛਣ ਤੁਹਾਡੀ ਨੀਂਦ ''ਚ ਰੁਕਾਵਟ ਪੈਦਾ ਕਰਦੇ ਹਨ ਤਾਂ ਨੀਂਦ ਲਈ ਬੁਨਿਆਦੀ ਨਿਯਮਾਂ ਨੂੰ ਤੈਅ ਕਰਨਾ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਲਈ ਆਪਣੇ ਸੌਣ ਦਾ ਸਮਾਂ ਤੈਅ ਕਰੋ। ਨਾਲ ਹੀ ਸੌਣ ਤੋਂ ਪਹਿਲਾਂ ਕੈਫੀਨ-ਯੁਕਤ ਕਾਫ਼ੀ ਜਾਂ ਸ਼ਰਾਬ ਵਰਗੇ ਉੱਤੇਜਕ ਤਰਲ ਪਦਾਰਥਾਂ ਦੀ ਵਰਤੋਂ ਨਾ ਕਰੋ।


Related News