ਪ੍ਰੋਟੀਨ ਨਾਲ ਭਰਪੂਰ ਕਾਜੂ ਸਿਹਤ ਲਈ ਹਨ ਫਾਇਦੇਮੰਦ

Wednesday, Feb 01, 2017 - 01:28 PM (IST)

ਜਲੰਧਰ— ਸਰਦੀਆਂ ਦੇ ਮੌਸਮ ''ਚ ਮੇਵਿਆਂ ਦਾ ਪ੍ਰਯੋਗ ਕਰਨਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ। ਕਿਉਂਕਿ ਮੇਵੇ ਸੁਆਦ ਹੀ ਨਹੀਂ ਸਗੋਂ ਤੁਹਾਡੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦੇ ਹਨ। ਆਓ ਜਾਣਦੇ ਹਾਂ ਕਾਜੂ ਦੇ ਫਾਇਦਿਆਂ ਬਾਰੇ।
1. ਕਾਜੂ ''ਚ ਮੈਗਨੇਸ਼ੀਅਮ ਪਾਇਆ ਜਾਂਦਾ ਹੈ। ਕਾਜੂ ਦਿਲ ਦੇ ਦੌਰੇ ਨੂੰ ਰੋਕਣ ''ਚ ਮਦਦ ਕਰਦਾ ਹੈ। 
2. ਕਾਜੂ ਕੋਲੋਸਟਰੋਲ ਦੇ ਪੱਧਰ ਨੂੰ ਵੀ ਸੰਤੁਲਿਤ ਰੱਖਦਾ ਹੈ।
3. ਕਾਜੂ ''ਚ  ਪ੍ਰੋਟੀਨ ਭਰਪੂਰ ਮਾਤਰਾ ''ਚ ਪਾਏ ਜਾਂਦੇ ਹਨ, ਜੋ ਸਰੀਰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
4. ਕਾਜੂ ਦੀ ਵਰਤੋਂ ਕਈ ਪਕਵਾਨਾਂ ''ਚ ਵੀ ਕੀਤੀ ਜਾਂਦੀ ਹੈ ਅਤੇ ਕਾਜੂ ਕਿਸੇ ਵੀ ਆਮ ਪਕਵਾਨ ਨੂੰ ਸ਼ਾਹੀ ਬਣਾ ਦਿੰਦਾ ਹੈ। 
5. ਕਾਜੂ ''ਚ ਪ੍ਰੋਟੀਨ, ਖਣਿਜ, ਫਾਇਬਰ, ਫੋਲੇਟ, ਫਾਰਸਫੋਰਸ, ਮੈਗਨੀਸ਼ੀਅਮ ਅਤੇ ਤਾਂਬੇ ਦਾ ਵਧੀਆ ਸਰੋਤ ਹੁੰਦਾ ਹੈ। ਇਸ ਲਈ 
ਤੁਹਾਨੂੰ ਰੋਜ਼ਾਨਾ 7-10 ਕਾਜੂਆਂ ਦਾ ਸੇਵਨ ਕਰਨਾ ਚਾਹੀਦਾ ਹੈ।
6. ਕਾਜੂ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਕਾਜੂ ''ਚ ਮੋਨੋ ਸੈਚੂਰੇਟਡ ਫੈਟ ਹੁੰਦਾ ਹੈ ਜੋ ਦਿਲ ਨੂੰ ਵੀ ਤੰਦਰੁਸਤ ਰੱਖਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਕਾਜੂ ''ਚ ਐਂਟੀ ਆਕਸੀਡੇਂਟ ਹੁੰਦੇ ਹਨ ਜੋ ਕੈਂਸਰ ਤੋਂ ਬਚਾਅ ਕਰਦੇ ਹਨ।
7. ਕਾਜੂ ''ਚ ਜ਼ਿਆਦਾ ਮਾਤਰਾ ''ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਕਾਜੂ ''ਚ ਜ਼ਿਆਦਾ ਮਾਤਰਾ ''ਚ ਊਰਜਾ ਅਤੇ ਫਾਇਬਰ ਮੌਜੂਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦਾ ਭਾਰ ਸੰਤੁਲਿਨ ਰਹਿੰਦਾ ਹੈ


Related News