ਆਪਣੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣ ਲਈ ਅਪਣਾਓ ਇਹ ਤਰੀਕੇ

07/15/2017 3:22:44 PM

ਨਵੀਂ ਦਿੱਲੀ— ਲੰਬੇ ਸਮੇਂ ਤੋਂ ਚਲ ਰਹੇ ਰਿਲੇਸ਼ਨਸ਼ਿਪ ਵਿਚ ਕਈ ਵਾਰ ਬੋਰਿਅਤ ਆਉਣ ਲੱਗਦੀ ਹੈ। ਕਈ ਵਾਰ ਤਾਂ ਹਾਲਾਤ ਇੰਨੇ ਵਿਗੜ ਜਾਂਦੇ ਹਨ ਕਿ ਗੱਲ ਬ੍ਰੇਕਅੱਪ ਤੱਕ ਪਹੁੰਚ ਜਾਂਦੀ ਹੈ। ਪਾਰਟਨਰ ਨਾਲ ਹੁੰਦੇ ਹੋਏ ਵੀ ਇਕੱਲਾ ਮਹਿਸੂਸ ਹੁੰਦਾ ਹੈ, ਜੇ ਤੁਹਾਡੇ ਨਾਲ ਵੀ ਕੁਝ ਅਜਿਹਾ ਹੋ ਰਿਹਾ ਹੈ ਤਾਂ ਸਮਾਂ ਰਹਿੰਦੇ ਸਥਿਤੀ ਨੂੰ ਸੰਭਾਲ ਲਓ। ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਆਪਣੇ ਰਿਸ਼ਤੇ ਨੂੰ ਬਚਾ ਸਕਦੇ ਹੋ। 
1. ਸਮਾਂ
ਆਪਣੇ ਪਾਰਟਨਰ ਨੂੰ ਸਮਾਂ ਦਿਓ। ਉਨ੍ਹਾਂ ਨਾਲ ਕਿਤੇ ਬਾਹਰ ਜਾਓ ਅਤੇ ਗੱਲ ਕਰੋ। ਪੁਰਾਣੀ ਗੱਲਾਂ ਨੂੰ ਯਾਦ ਕਰੋ ਅਜਿਹਾ ਕਰਨ ਨਾਲ ਪਿਆਰ ਵਾਲਾ ਪਹਿਲਾਂ ਆਕਰਸ਼ਨ ਵਾਪਿਸ ਆ ਜਾਵੇਗਾ।
2. ਰੋਕ-ਟੋਕ ਨਾ ਕਰੋ
ਪਾਰਟਨਰ ਦੀ ਹਰ ਗੱਲ ਨੂੰ ਨਾ ਟੋਕੋ। ਅਜਿਹਾ ਕਰਨ ਨਾਲ ਉਹ ਗੁੱਸਾ ਹੋਣਗੇ ਅਤੇ ਰਿਲੇਸ਼ਨ ਵਿਚ ਖਟਾਸ ਆਵੇਗੀ ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਤੋਂ ਹੀ ਆਪਣੀ ਇਸ ਆਦਤ ਨੂੰ ਬਦਲ ਦਿਓ।
3. ਨਿੱਜੀ ਲਾਈਫ ਵਿਚ ਸਪੇਸ
ਗੱਲ-ਗੱਲ 'ਤੇ ਆਪਣੇ ਪਾਰਟਨਰ 'ਤੇ ਸ਼ੱਕ ਨਾ ਕਰੋ। ਉਨ੍ਹਾਂ ਨੂੰ ਨਿੱਜੀ ਲਾਈਫ ਵਿਚ ਸਪੇਸ ਦਿਓ। ਅਜਿਹਾ ਕਰਨ ਨਾਲ ਤੁਸੀਂ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਸਕਦੇ ਹੋ।
4. ਪ੍ਰਾਈਵਸੀ
ਕੁਝ ਲੋਕ ਆਪਣੀਆਂ ਪ੍ਰਾਈਵੇਟ ਗੱਲਾਂ ਨੂੰ ਕਿਸੇ ਤੀਸਰੇ ਵਿਅਕਤੀ ਨਾਲ ਸ਼ੇਅਰ ਕਰ ਲੈਂਦੇ ਹਨ ਜੋ ਕਿ ਗਲਤ ਹੈ। ਆਪਣੀ ਨਿਜ਼ੀ ਗੱਲਾਂ ਨੂੰ ਆਪਣੇ ਤੱਕ ਹੀ ਰੱਖੋ। ਹਰ ਕਿਸੇ ਨਾਲ ਸ਼ੇਅਰ ਨਾ ਕਰੋ।


Related News