ਸਰੀਰ ''ਚ ਕੋਲੈਸਟਰੌਲ ਲੇਵਲ ਨੂੰ ਘੱਟ ਕਰਨ ਲਈ ਵਰਤੋ ਇਹ ਤਰੀਕੇ

05/04/2017 11:09:32 AM

ਨਵੀਂ ਦਿੱਲੀ— ਸਰੀਰ ਦਾ ਸਹੀ ਤਰ੍ਹਾਂ ਨਾਲ ਕੰਮ ਕਰਨ ਦੇ ਲਈ ਕੋਲੈਸਟਰੌਲ ਦਾ ਬਣਨਾ ਬਹੁਤ ਜ਼ਰੂਰੀ ਹੈ ਜੋ ਲੀਵਰ ਦੁਆਰਾ ਬਣਾਇਆ ਜਾਂਦਾ ਹੈ ਪਰ ਸਰੀਰ ''ਚ ਕੋਲੈਸਟਰੌਲ ਲੇਵਲ ਵਧ ਜਾਵੇ ਤਾਂ ਖੂਨ ਸੈੱਲ ''ਚ ਜਮਾਂ ਹੋਣ ਲਗਦਾ ਹੈ। ਜਿਸ ਨਾਲ ਦਿਲ  ਦੇ ਦੋਰੇ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨੂੰ ਕੰਟਰੋਲ ''ਚ ਰੱਖਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋ ਕਰਦੇ ਹਨ ਪਰ ਕਸਰਤ ਅਤੇ ਹੋਰਾਂ ਤਰੀਕਿਆਂ ਨਾਲ ਵੀ ਇਸ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ।
1. ਦਾਲਚੀਨੀ ਦੀ ਚਾਹ
ਸਰੀਰ ''ਚ ਕੋਲੈਸਟਰੌਲ ਦੇ ਲੇਵਲ ਨੂੰ ਘੱਟ ਕਰਨ ਦੇ ਲਈ ਦਾਲਚੀਨੀ ਫਾਇਦੇਮੰਦ ਹੈ। ਇਸ ਲਈ ਰੋਜ਼ ਅੱਧਾ ਕੱਪ ਦਾਲਚੀਨੀ ਨੂੰ ਪਾਣੀ ''ਚ ਉਬਾਲ ਕੇ ਚਾਹ ਦੀ ਤਰ੍ਹਾਂ ਪੀਓ
2. ਵਿਟਾਮਿਨ -ਡੀ
ਵਿਟਾਮਿਨ-ਡੀ ਦੀ ਕਮੀ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਇਸ ਲਈ ਨਿਯਮਤ ਰੂਪ ''ਚ ਅੱਧਾ ਘੰਟਾ ਧੁੱਪ ''ਚ ਬੈਠੋ। ਜਿਸ ਨਾਲ ਸਰੀਰ ''ਚ ਵਿਟਾਮਿਨ-ਡੀ ਦੀ ਕਮੀ ਪੂਰੀ ਹੋ ਜਾਂਦੀ ਹੈ। 
3. ਲਸਣ
ਹਰ ਰੋਜ਼ ਸਵੇਰੇ ਖਾਲੀ ਪੇਟ ਲਸਣ ਦੀਆਂ 2-3 ਕਲੀਆਂ ਚਬਾਉਣ ਨਾਲ ਵੀ ਲਾਭ ਹੁੰਦਾ ਹੈ। 
4. ਤੇਲ 
ਖਾਣੇ ''ਚ ਤੇਲ ਦਾ ਇਸਤੇਮਾਲ ਘੱਟ ਕਰੋ। ਇਸ ਤੋਂ ਇਲਾਵਾ ਘਰ ''ਚ ਦੋ ਤਰ੍ਹਾਂ ਦਾ ਤੇਲ ਰੱਖੋ ਅਤੇ ਸਵੇਰੇ ਅਤੇ ਸ਼ਾਮ ਵੱਖ-ਵੱਖ ਤਰ੍ਹਾਂ ਦੇ ਤੇਲ ਨਾਲ ਖਾਣਾ ਪਕਾਓ।
5. ਓਟਸ
ਸਵੇਰ ਦੇ ਨਾਸ਼ਤੇ ''ਚ ਓਟਸ ਨੂੰ ਸ਼ਾਮਲ ਕਰੋ। ਇਸ ''ਚ ਮੋਜੂਦ ਤੱਤ ਕੋਲੈਸਟਰੌਲ ਦੀ ਮਾਤਰਾ ਨੂੰ ਘੱਟ ਕਰਦੇ ਹਨ
6. ਚੰਗੀ ਨੀਂਦ
ਨੀਂਦ ਨਾ ਪੂਰੀ ਹੋਣ ਦੀ ਵਜ੍ਹਾ ਨਾਲ ਇਹ ਸਮੱਸਿਆ ਹੋ ਜਾਂਦੀ ਹੈ। ਇਸ ਲਈ ਘੱਟੋ-ਘੱਟ 8-9 ਘੰਟੇ ਨੀਂਦ ਜ਼ਰੂਰ ਲਓ ਅਤੇ ਤਣਾਅ ਤੋਂ ਦੂਰ ਰਹੋ।
7. ਮਾਸ-ਮੱਛੀ
ਜ਼ਿਆਦਾ ਤਲੀ ਭੂਣੀ ਚੀਜ਼ਾਂ ਅਤੇ ਮਾਸਹਾਰੀ ਭੋਜਨ ਖਾਣ ਤੋਂ ਬਚੋ। ਇਸ ਤੋਂ ਇਲਾਵਾ ਅੰਡੇ ਦਾ ਪੀਲਾ ਭਾਗ ਖਾਣ ਨਾਲ ਵੀ ਕੋਲੈਸਟਰੌਲ ਲੇਵਲ ਵਧਦਾ ਹੈ। 
8. ਕਸਰਤ
ਸਵੇਰ ਦੀ ਸੈਰ ਅਤੇ ਕਸਰਤ ਕਰਨ ਨਾਲ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰੋਜ਼ ਸਵੇਰੇ 1 ਘੰਟਾ ਕਸਰਤ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।


Related News