ਮੋਤੀਆਬਿੰਦ ਨੂੰ ਘੱਟ ਕਰਨ ਲਈ ਵਰਤੋਂ ਇਹ ਉਪਾਅ
Wednesday, May 10, 2017 - 12:21 PM (IST)

ਜਲੰਧਰ— ਉਮਰ ਵਧਣ ਨਾਲ ਲੋਕਾਂ ਨੂੰ ਅੱਖਾਂ ਸੰਬੰਧੀ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਅਤੇ ਮੋਤੀਆਬਿੰਦ ਦੀ ਸਮੱਸਿਆ ਵੀ ਹੋ ਜਾਂਦੀ ਹੈ। ਮੋਤੀਆਬਿੰਦ ਦੀ ਸਮੱਸਿਆ ਸਰੀਰ ''ਚ ਵਿਟਾਮਿਨ ਏ ਦੀ ਕਮੀ ਕਾਰਨ ਹੁੰਦੀ ਹੈ। ਮੋਤੀਆਬਿੰਦ ਦੀ ਸ਼ਿਕਾਇਤ ਹੋਣ ''ਤੇ ਤੁਰੰਤ ਡਾਕਟਰੀ ਇਲਾਜ ਕਰਵਾ ਲੈਣਾ ਚਾਹੀਦਾ ਹੈ ਜਿਸ ''ਚ ਅੱਖਾਂ ਦਾ ਆਪਰੇਸ਼ਨ ਕੀਤਾ ਜਾਂਦਾ ਹੈ। ਇਸ ਨਾਲ ਵਿਅਕਤੀ ਦੀ ਨਜ਼ਰ ਠੀਕ ਹੋ ਜਾਂਦੀ ਹੈ। ਮੋਤੀਆਬਿੰਦ ਨੂੰ ਕੁਝ ਉਪਾਅ ਕਰਕੇ ਵੀ ਠੀਕ ਕੀਤਾ ਜਾ ਸਕਦਾ ਹੈ ਜਾਂ ਵਧਣ ਤੋਂ ਰੋਕਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਉਪਾਅ ਦੱਸ ਰਹੇ ਹਾਂ।
1. ਪਹਿਲਾ ਉਪਾਅ
ਸਮੱਗਰੀ
- ਇਕ ਕੱਪ ਗੁਲਾਬ ਦੀਆਂ ਪੱਤੀਆਂ
- ਚਾਰ ਚਮਚ ਰਾਸਪਬੇਰੀ ਪੱਤੀਆਂ
- ਚਾਰ ਕੱਪ ਗਰਮ ਪਾਣੀ
ਬਣਾਉਣ ਦੀ ਵਿਧੀ
ਗਰਮ ਪਾਣੀ ''ਚ ਗੁਲਾਬ ਅਤੇ ਰਾਸਪਬੇਰੀ ਦੀਆਂ ਪੱਤੀਆਂ ਉਬਾਲ ਲਓ। ਬਾਅਦ ''ਚ ਇਸ ਪਾਣੀ ਨੂੰ ਠੰਡਾ ਕਰ ਲਓ। ਇਸ ਪਾਣੀ ਨੂੰ ਛਾਣ ਲਓ ਅਤੇ ਇਸ ਨਾਲ ਆਪਣੀਆਂ ਅੱਖਾਂ ਧੋ ਲਓ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਰੋਸ਼ਨੀ ''ਚ ਵਾਧਾ ਹੁੰਦਾ ਹੈ।
2. ਦੂਜਾ ਉਪਾਅ
ਤੁਸੀਂ ਇਕ ਚਮਚ ਨਿੰਬੂ ਦਾ ਰਸ ਲਓ ਅਤੇ ਇਸ ''ਚ ਬਰਾਬਰ ਮਾਤਰਾ ''ਚ ਗੁਲਾਬ ਜਲ ਮਿਲਾਓ। ਇਸ ਦੀਆਂ ਚਾਰ ਬੂੰਦਾਂ ਆਪਣੀਆਂ ਅੱਖਾਂ ''ਚ ਪਾਓ। ਇਸ ਦੇ ਬਾਅਦ ਚਿਹਰਾ ਧੋ ਲਓ। ਇਸ ਨਾਲ ਪਹਿਲੇ ਪੜਾਅ ਦਾ ਮੋਤੀਆਬਿੰਦ ਠੀਕ ਹੋ ਜਾਂਦਾ ਹੈ।
3. ਤੀਜਾ ਉਪਾਅ
ਰੋਜ਼ਾਨਾ ਲਸਣ ਦੀਆਂ ਦੋ ਗੁਲੀਆਂ ਚਬਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਮੋਤੀਆਬਿੰਦ ਨਹੀਂ ਹੋਵੇਗਾ।
4. ਚੌਥਾ ਉਪਾਅ
ਰੋਜ਼ਾਨਾ ਇਕ ਚਮਚ ਅਸ਼ਵਗੰਧਾ ਪਾਊਡਰ ਖਾਓ। ਇਸ ਨਾਲ ਮੋਤੀਆਬਿੰਦ ''ਚ 40% ਤੱਕ ਦੀ ਕਮੀ ਹੋ ਜਾਂਦੀ ਹੈ।
5. ਪੰਜਵਾਂ ਉਪਾਅ
ਬਦਾਮ ਨੂੰ ਭਿਓਂ ਦਿਓ ਅਤੇ ਇਸ ਨੂੰ ਰੋਜ਼ਾਨਾ ਸਵੇਰੇ ਦੁੱਧ ਨਾਲ ਪੀਓ। ਅਜਿਹਾ ਕਰਨ ਨਾਲ ਅੱਖਾਂÎ ਸੰਬੰਧੀ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
6. ਛੇਵਾਂ ਉਪਾਅ
ਹਰ ਦਿਨ ਇਕ ਗਿਲਾਸ ਗਾਜਰ ਦਾ ਜੂਸ ਪੀਓ। ਨਾਲ ਹੀ ਟਮਾਟਰ ਅਤੇ ਪਾਲਕ ਨੂੰ ਆਪਣੀ ਖੁਰਾਕ ''ਚ ਸ਼ਾਮਲ ਕਰੋ। ਇਨ੍ਹਾਂ ਨਾਲ ਅੱਖਾਂ ਦੀ ਰੋਸ਼ਨੀ ਸਹੀ ਰਹੇਗੀ।
ਸਾਵਧਾਨੀਆਂ
ਧੁੱਪ ਅਤੇ ਗਰਮੀ ਤੋਂ ਬਚੋ। ਸਵੇਰ ਦੀ ਸੈਰ ਕਰੋ। ਸ਼ਰਾਬ ਨਾ ਪੀਓ। ਜੰਕ ਫੂਡ ਅਤੇ ਚਿੱਟੀ ਬਰੈੱਡ ਤੋਂ ਦੂਰ ਰਹੋ।