Beauty Tips: ਚਿਹਰੇ ਦੇ ਬਲੈਕਹੈੱਡਸ ਤੋਂ ਰਾਹਤ ਦਿਵਾਉਣਗੇ ਇਹ 4 ਹੋਮਮੇਡ ਸਕਰੱਬ

08/13/2022 11:58:18 AM

ਨਵੀਂ ਦਿੱਲੀ- ਚਿਹਰੇ 'ਤੇ ਧੂੜ, ਮਿੱਟੀ, ਪ੍ਰਦੂਸ਼ਣ ਦੇ ਕਾਰਨ ਗੰਦਗੀ ਜਮ੍ਹਾ ਹੋਣ ਲੱਗਦੀ ਹੈ। ਜੇਕਰ ਸਕਿਨ ਨੂੰ ਚੰਗੀ ਤਰ੍ਹਾਂ ਨਾਲ ਸਾਫ ਨਾ ਕੀਤਾ ਜਾਵੇ ਤਾ ਇਹ ਗੰਦਗੀ ਬਾਅਦ 'ਚ ਬਲੈਕਹੈੱਡਸ ਦਾ ਰੂਪ ਲੈ ਲੈਂਦੀ ਹੈ। ਬਲੈਕਹੈੱਡਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਔਰਤਾਂ ਹਮੇਸ਼ਾ ਮਹਿੰਗੇ ਬਿਊਟੀ ਪ੍ਰਾਡੈਕਟਸ ਦਾ ਵੀ ਇਸਤੇਮਾਲ ਕਰਦੀਆਂ ਹਨ। ਪਰ ਕਈ ਵਾਰ ਮਹਿੰਗੇ ਪ੍ਰਾਡੈਕਟਸ ਵੀ ਸਮੱਸਿਆ ਤੋਂ ਰਾਹਤ ਨਹੀਂ ਦਿਵਾ ਪਾਉਂਦੇ। ਤੁਸੀਂ ਕੁਝ ਹੋਮਮੇਡ ਸਕਰੱਬ ਦੇ ਰਾਹੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...

PunjabKesari
ਦਾਲਚੀਨੀ ਅਤੇ ਨਿੰਬੂ ਨਾਲ ਬਣਿਆ ਸਕਰੱਬ
ਤੁਸੀਂ ਦਾਲਚੀਨੀ ਅਤੇ ਨਿੰਬੂ ਨਾਲ ਬਣਿਆ ਸਕਰੱਬ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। ਦਾਲਚੀਨੀ ਤੁਹਾਡੀ ਸਕਿਨ ਲਈ ਕੋਲੇਜਨ ਬੂਸਟਰ ਦਾ ਕੰਮ ਕਰਦੀ ਹੈ। ਇਸ 'ਚ ਸਿਨਾਮਾਲੀਡਹਾਈਡ ਕਾਫੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਪੋਰਸ ਦਾ ਸਾਈਜ਼ ਘੱਟ ਕਰਨ 'ਚ ਵੀ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਨਿੰਬੂ 'ਚ ਪਾਏ ਜਾਣ ਵਾਲਾ ਐਂਟੀ-ਆਕਸੀਡੈਂਟਸ ਤੱਤ ਪੋਰਸ ਨੂੰ ਅੰਦਰ ਤੋਂ ਸਾਫ ਕਰਨ 'ਚ ਮਦਦ ਕਰਦੇ ਹਨ।

PunjabKesari
ਕਿੰਝ ਕਰੀਏ ਇਸਤੇਮਾਲ? 
-ਸਭ ਤੋਂ ਪਹਿਲਾਂ ਤੁਸੀਂ ਦਾਲਚੀਨੀ ਨੂੰ ਪੀਸ ਲਓ। 
-ਫਿਰ ਇਸ 'ਚ ਨਿੰਬੂ ਦਾ ਰਸ ਮਿਲਾ ਲਓ। 
-ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
-ਇਸ ਤੋਂ ਬਾਅਦ 15-20 ਮਿੰਟ ਲਈ ਬਲੈਕਹੈੱਡਸ 'ਤੇ ਮਾਲਿਸ਼ ਕਰੋ।
-ਤੈਅ ਸਮੇਂ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। 
ਦੁੱਧ ਅਤੇ ਮਸਰਾਂ ਦੀ ਦਾਲ ਨਾਲ ਬਣਿਆ ਸਕਰੱਬ
ਤੁਸੀਂ ਦੁੱਧ ਅਤੇ ਮਸਰਾਂ ਦੀ ਦਾਲ ਨਾਲ ਬਣਿਆ ਸਕਰੱਬ ਇਸਤੇਮਾਲ ਕਰਕੇ ਵੀ ਸਕਿਨ ਦੇ ਬਲੈਕਹੈੱਡਸ ਤੋਂ ਰਾਹਤ ਪਾ ਸਕਦੇ ਹੋ। ਦੁੱਧ ਸਕਿਨ ਨੂੰ ਪੋਸ਼ਣ ਦੇਣ 'ਚ ਸਹਾਇਤਾ ਕਰਦਾ ਹੈ। ਮਸਰਾਂ ਦੀ ਦਾਲ ਸਕਿਨ ਦੇ ਬਲੈਕਹੈੱਡਸ ਨੂੰ ਜੜ੍ਹ ਤੋਂ ਕੱਢਣ 'ਚ ਮਦਦ ਕਰਦੀ ਹੈ। ਦਾਲ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਤੱਤ ਸਕਿਨ ਲਈ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ।

PunjabKesari
ਕਿੰਝ ਕਰੀਏ ਇਸਤੇਮਾਲ? 
-ਸਕਰੱਬ ਬਣਾਉਣ ਲਈ ਤੁਸੀਂ ਦਾਲ ਨੂੰ ਪਾਣੀ 'ਚ ਤਰੀਬਨ 1 ਘੰਟੇ ਲਈ ਭਿਓਂ ਕੇ ਰੱਖ ਦਿਓ।
-ਇਸ ਤੋਂ ਬਾਅਦ ਦਾਲ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ। 
-ਦਾਲ ਨੂੰ ਪੀਸਣ ਤੋਂ ਬਾਅਦ ਇਸ 'ਚ ਦੁੱਧ ਮਿਲਾਓ। 
-ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਸਕਰੱਬ ਤਿਆਰ ਕਰ ਲਓ। 
-ਸਕਰੱਬ ਦੇ ਨਾਲ ਸਕਿਨ ਦੀ ਘੱਟ ਤੋਂ ਘੱਟ 15 ਮਿੰਟ ਲਈ ਮਾਲਿਸ਼ ਕਰੋ।
-ਤੈਅ ਸਮੇਂ ਦੇ ਬਾਅਦ ਠੰਡੇ ਪਾਣੀ ਨਾਲ ਮੂੰਹ ਧੋ ਲਓ। 
ਖੰਡ ਅਤੇ ਨਾਰੀਅਲ ਤੇਲ ਨਾਲ ਬਣਿਆ ਸਕਰੱਬ
ਤੁਸੀਂ ਖੰਡ ਅਤੇ ਨਾਰੀਅਲ ਤੇਲ ਨਾਲ ਬਣਿਆ ਸਕਰੱਬ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। ਖੰਡ ਨੂੰ ਕਾਫੀ ਚੰਗਾ ਐਕਸਫਲੋਇੰਟਿਗ ਏਜੰਟ ਮੰਨਿਆ ਜਾਂਦਾ ਹੈ। ਇਹ ਸਕਿਨ ਦੇ ਬੰਦ ਪੋਰਸ ਨੂੰ ਅੰਦਰ ਤੋਂ ਸਾਫ ਕਰਨ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਸਕਿਨ ਦੇ ਮ੍ਰਿਤਕ ਸੈਲਸ ਕੱਢਣ 'ਚ ਵੀ ਸਹਾਇਤਾ ਕਰਦੀ ਹੈ। ਨਾਰੀਅਲ ਤੇਲ 'ਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਤੱਤ ਸਕਿਨ ਨੂੰ ਮੁਲਾਇਮ ਬਣਾਉਣ 'ਚ ਮਦਦ ਕਰਦੇ ਹਨ।

PunjabKesari
ਕਿੰਝ ਕਰੀਏ ਇਸਤੇਮਾਲ? 
-ਸਭ ਤੋਂ ਪਹਿਲਾਂ ਇਕ ਕੌਲੀ 'ਚ ਨਾਰੀਅਲ ਤੇਲ ਪਾ ਲਓ। 
-ਫਿਰ ਇਸ 'ਚ ਥੋੜ੍ਹੀ ਜਿਹੀ ਖੰਡ ਮਿਲਾਓ। ਖੰਡ ਨੂੰ ਨਾਰੀਅਲ ਤੇਲ 'ਚ ਮਿਲਾਓ। 
-ਦੋਵਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਦੇ ਨਾਲ ਸਕਿਨ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। 
-10-15 ਮਿੰਟ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ।
ਲੂਣ ਅਤੇ ਨਿੰਬੂ ਨਾਲ ਬਣਿਆ ਸਕਰੱਬ
ਨਿੰਬੂ ਅਤੇ ਲੂਣ ਨਾਲ ਬਣਿਆ ਸਕਰੱਬ ਵੀ ਤੁਸੀਂ ਚਿਹਰੇ ਦੇ ਬਲੈਕਹੈੱਡਸ ਨੂੰ ਦੂਰ ਕਰਨ ਲਈ ਇਸਤੇਮਾਲ ਕਰ ਸਕਦੇ ਹੋ। ਨਿੰਬੂ 'ਚ ਸਿਟ੍ਰਿਕ ਐਸਿਡ ਪਾਇਆ ਜਾਂਦਾ ਹੈ। ਇਹ ਸਿਟ੍ਰਿਕ ਐਸਿਡ ਸਕਿਨ ਦਾ ਨਿਖਾਰ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨਿੰਬੂ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਕਿਨ ਨੂੰ ਟਾਈਟ ਕਰਨ 'ਚ ਸਹਾਇਤਾ ਕਰਦਾ ਹੈ। 

PunjabKesari
ਕਿੰਝ ਕਰੀਏ ਇਸਤੇਮਾਲ? 
-ਸਭ ਤੋਂ ਪਹਿਲਾਂ ਤੁਸੀਂ ਲੂਣ ਕਿਸੇ ਕੌਲੀ 'ਚ ਪਾਓ। 
-ਫਿਰ ਇਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ।
-ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ 10 ਮਿੰਟ ਲਈ ਸਕਿਨ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ।
-ਤੈਅ ਸਮੇਂ ਤੋਂ ਬਾਅਦ ਚਿਹਰਾ ਸਾਦੇ ਪਾਣੀ ਨਾਲ ਧੋ ਲਓ। 


Aarti dhillon

Content Editor

Related News