ਅਨੋਖਾ ਹੋਟਲ ਜਿੱਥੇ ਰਹਿਣ ਦੇ ਮਿਲਦੇ ਹਨ ਪੈਸੇ
Wednesday, Feb 22, 2017 - 11:23 AM (IST)

ਨਵੀਂ ਦਿੱਲੀ— ਦੁਨੀਆ ਭਰ ''ਚ ਕਈ ਹੋਟਲ ਹਨ ਅਤੇ ਹਰ ਹੋਟਲ ਆਪਣੇ ਕੰਮ ਨੂੰ ਚਲਾਉਣ ਲਈ ਕੋਈ ਨਾ ਕੋਈ ਆਫਰ ਦਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੋਟਲ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ''ਚ ਹਨੀਮੂਨ ਤੇ ਜਾਣ ਵਾਲੇ ਜੋੜੇ ਨੂੰ ਇਸ ਹੋਟਲ ''ਚ ਰਹਿਣ ਦੇ ਲਈ 70 ਲੱਖ ਰੁਪਏ ਦਿੱਤੇ ਜਾਂਦੇ ਹਨ।
ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਹ ਇਨਾਮ ਹੋਟਲ ਦੀਆਂ ਕੁਝ ਸ਼ਰਤਾਂ ਪੂਰੀਆਂ ਕਰਨ ਤੇ ਮਿਲਦੇ ਹਨ। ਇਹ ਹੋਟਲ ਇਜਰਾਇਲ ''ਚ ਯੇਹਦਾ ਨਾਮ ਨਾਲ ਬਹੁਤ ਮਸ਼ਹੂਰ ਹੈ। ਜੇਕਰ ਕੋਈ ਜੋੜੀ ਹੋਟਲ ਦੀ ਤਹਿ ਕੀਤੀ ਗਈ ਤਰੀਕ ''ਤੇ ਗਰਭਵਤੀ ਹੋ ਜਾਂਦੀ ਹੈ ਤਾਂ ਉਸਨੂੰ ਇਨਾਮ ''ਚ 70 ਲੱਖ ਰੁਪਏ ਮਿਲਦੇ ਹਨ ਅਤੇ ਹੋਟਲ ਦਾ ਪੂਰਾ ਖਰਚ ਮਾਫ ਹੋ ਜਾਂਦਾ ਹੈ। ਹੋਟਲ ਦਾ ਇਹ ਆਫਰ ਹਰ ਚਾਰ ਸਾਲ ਬਾਅਦ ਆਉਂਦਾ ਹੈ। ਹੋਟਲ ਲੀਪ ਵਾਲੇ ਸਾਲ ਦੇ ਦਿਨ੍ਹਾਂ ''ਚ ਇਹ ਆਫਰ ਰੱਖਦਾ ਹੈ। ਜੋੜੇ 20 ਫਰਵਰੀ ਦੇ ਦਿਨ ਆ ਜਾਂਦੇ ਹਨ ਅਤੇ ਹੋਟਲ ''ਚ ਹੀ ਰਹਿੰਦੇ ਹਨ। ਜੇਕਰ ਇਹ ਔਰਤ ਇਹ ਦਾਵਾ ਕਰਦੀ ਹੈ ਕੀ ਉਹ ਗਰਭਵਤੀ ਹੈ, ਤਾਂ ਹੋਟਲ ਦੇ ਅੰਦਰ ਡਾਕਟਰਾਂ ਦੀ ਇੱਕ ਟੀਮ ਜਾਂਚ ਕਰਦੀ ਹੈ। ਜੇਕਰ ਜਾਂਚ ਸਹੀਂ ਨਿਕਲਦੀ ਹੈ ਤਾਂ ਇਨਾਮ ਦੀ ਰਕਮ ਜੋੜੇ ਨੂੰ ਦੇ ਦਿੱਤੀ ਜਾਂਦੀ ਹੈ। ਅਤੇ ਹੋਟਲ ਦਾ ਸਾਰਾ ਖਰਚਾ ਵੀ ਮਾਫ ਕਰ ਦਿੱਤਾ ਜਾਂਦਾ ਹੈ। ਇਸ ਵਜ੍ਹਾਂ ਨਾਲ ਹਰ ਸਾਲ ਲੀਪ ਵਾਲੇ ਸਾਲ ''ਚ ਇੱਥੇ ਹਜ਼ਾਰਾਂ ਜੋੜਿਆਂ ਦੀ ਭੀੜ ਲੱਗ ਜਾਂਦੀ ਹੈ।