ਮਾਈਗਰੇਨ ਤੋਂ ਰਾਹਤ ਪਾਉਣ ਲਈ ਅਜਮਾਓ ਇਹ ਘਰੇਲੂ ਇਲਾਜ

05/15/2017 10:01:44 AM

ਨਵੀਂ ਦਿੱਲੀ— ਮਾਈਗਰੇਨ ਇਕ ਤਰ੍ਹਾਂ ਦਾ ਸਿਰ ਦਰਦ ਹੈ ਜੋ ਕਈ ਘੰਟਿਆਂ ਤੱਕ ਲਗਾਤਾਰ ਹੁੰਦਾ ਰਹਿੰਦਾ ਹੈ ਅਤੇ ਰੋਜ਼ ਪਰੇਸ਼ਾਨ ਕਰਦਾ ਹੈ। ਮਾਈਗਰੇਨ ਦਿਮਾਗ ''ਚ  ਕੈਮੀਕਲਸ ਦੇ ਅਸਤੁੰਲਨ ਕਾਰਨ ਹੁੰਦਾ ਹੈ। ਮੌਸਮ ਬਦਲਣ ਨਾਲ ਵੀ ਮਾਈਗਰੇਨ ਦੀ ਸਮੱਸਿਆ ਹੋ ਜਾਂਦੀ ਹੈ। ਮਾਈਗਰੇਨ ਦਾ ਦਰਦ ਹੋਣ ''ਤੇ ਵਿਅਕਤੀ ਤਣਾਅ, ਥਕਾਵਟ ਅਤੇ ਬੇਚੈਨੀ ਮਹਿਸੂਸ ਕਰਦਾ ਹੈ। ਅੱਜ ਅਸੀਂ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਰਾਹਤ ਪਾਉਣ ਦੇ ਕੁਝ ਘਰੇਲੂ ਇਲਾਜ ਦੱਸ ਰਹੇ ਹਾਂ।
1. ਨਿੰਬੂ ਦੇ ਛਿਲਕਿਆਂ ਨੂੰ ਪੀਸ ਲਓ ਅਤੇ ਇਸ ਦਾ ਲੇਪ ਬਣਾ ਲਓ। ਇਸ ਲੇਪ ਨੂੰ ਸਿਰ ''ਤੇ ਲਗਾਓ। ਇਸ ਤਰ੍ਹਾਂ ਮਾਈਗਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
2. ਮੱਖਣ ''ਚ ਮਿਸ਼ਰੀ ਮਿਲਾ ਕੇ ਖਾਓ।
3. ਇਸ ਦਰਦ ''ਚ ਕਪੂਰ ''ਚ ਘਿਓ ਮਿਲਾ ਕੇ ਉਸ ਨਾਲ ਸਿਰ ਦੀ ਮਾਲਸ਼ ਕਰੋ। ਦਰਦ ਤੋਂ ਆਰਾਮ ਮਿਲੇਗਾ।
4. ਹਲਕੀ ਆਵਾਜ ''ਚ ਸੰਗੀਤ ਸੁਨਣ ਨਾਲ ਮਾਈਗਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
5. ਅਰੋਮਾ ਥੈਰੇਪੀ ਵੀ ਮਾਈਗਰੇਨ ਦੇ ਦਰਦ ਤੋਂ ਰਾਹਤ ਦਵਾਉਂਦੀ ਹੈ।
6. ਮਾਈਗਰੇਨ ਹੋਣ ''ਤੇ ਇਕ ਤੌਲੀਏ ਨੂੰ ਗਰਮ ਪਾਣੀ ''ਚ ਡੁਬੋ ਲਓ। ਇਸ ਗਰਮ ਤੌਲੀਏ ਨਾਲ ਦਰਦ ਵਾਲੀ ਥਾਂ ''ਤੇ ਮਾਲਸ਼ ਕਰੋ। ਤੁਹਾਨੂੰ ਆਰਾਮ ਮਿਲੇਗਾ। ਗਰਮ ਪਾਣੀ ਦੀ ਤਰ੍ਹਾਂ ਹੀ ਠੰਡੇ ਪਾਣੀ ਨਾਲ ਮਾਲਸ਼ ਕਰਨ ''ਤੇ ਵੀ ਰਾਹਤ ਮਿਲਦੀ ਹੈ।

Related News