ਗਰਮੀਆਂ ''ਚ ਪਿਆਜ਼ ਦੇ ਰਸ ਨਾਲ ਕਰੋ ਲੂ ਦਾ ਇਲਾਜ

Saturday, Apr 01, 2017 - 05:04 PM (IST)

ਗਰਮੀਆਂ ''ਚ ਪਿਆਜ਼ ਦੇ ਰਸ ਨਾਲ ਕਰੋ ਲੂ ਦਾ ਇਲਾਜ

ਜਲੰਧਰ—ਪਿਆਜ਼ ਦੀ ਵਰਤੋ ਹਰ ਘਰ ''ਚ ਕੀਤੀ ਜਾਂਦੀ ਹੈ। ਇਸ ਦੇ ਬਿਨ੍ਹਾਂ ਕਿਸੇ ਵੀ ਚੀਜ਼ ਦਾ ਸੁਆਦ ਨਹੀਂ ਆਉਂਦਾ। ਪਿਆਜ਼ ''ਚ ਫਾਸਫੋਰਸ ਐਸਿਡ ਹੁੰਦਾ ਹੈ ਜੋ ਖੂਨ ਨੂੰ ਸਾਫ ਕਰਦਾ ਹੈ ਇਸ ਦੀ ਵਰਤੋ ਨਾਲ ਚਮੜੀ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਇਸ ਤੋਂ ਇਲਾਵਾ ਗਰਮੀਆਂ ''ਚ ਜ਼ਿਆਦਾ ਧੁੱਪ ਕਾਰਨ ਕਈ ਲੋਕਾਂ ਨੂੰ ਲੂ ਲੱਗ ਜਾਂਦੀ ਹੈ ਉਸ ਸਮੇਂ ਪਿਆਜ਼ ਦੇ ਰਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ ਲਾਭਕਾਰੀ ਹੁੰਦਾ ਹੈ। ਇਸ ਤੋਂ ਇਲਾਵਾ ਪਿਆਜ਼ ਦੇ ਹੋਰ ਵੀ ਕਈ ਲਾਭ ਹਨ। 
1. ਲੂ ਲੱਗਣਾ
ਗਰਮੀਆਂ ''ਚ ਅਕਸਰ ਲੂ ਲੱਗਣ ਦੀ ਸਮੱਸਿਆ ਹੁੰਦੀ ਹੈ। ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਪਿਆਜ਼ ਦਾ ਰਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਲੀਆਂ ''ਤੇ ਵੀ ਇਸ ਦਾ ਰਸ ਲਗਾਉਣ ਨਾਲ ਲਾਭ ਹੁੰਦਾ ਹੈ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਲੂ ਦਾ ਅਸਰ ਘੱਟ ਹੋ ਜਾਂਦਾ ਹੈ। ਮਰਦਾਂ ਨੂੰ ਧੁੱਪ ''ਚ ਬਾਹਰ ਨਿਕਲਣ ਤੋਂ ਪਹਿਲਾਂ ਹੀ ਆਪਣੀ ਜੇਬ ''ਚ ਪਿਆਜ਼ ਰੱਖ ਲੈਣਾ ਚਾਹੀਦਾ ਹੈ। ਇਸ ਨਾਲ ਲੂ ਲੱਗਣ ਦਾ ਖਤਰਾ ਘੱਟ ਜਾਂਦਾ ਹੈ। 
2. ਜੋੜਾਂ ਦਾ ਦਰਦ
ਹੱਡੀਆਂ ਦੇ ਕਮਜ਼ੋਰ ਹੋਣ ਦੇ ਕਾਰਨ ਜੋੜਾਂ ''ਚ ਦਰਦ ਹੋਣ ਲੱਗਦਾ ਹੈ ਜਿਸ ਨਾਲ ਕਾਫੀ ਪਰੇਸ਼ਾਨੀ ਆਉਂਦੀ ਹੈ। ਇਸ ਲਈ ਪਿਆਜ਼ ਦੇ ਰਸ ''ਚ ਸਰੋਂ ਦਾ ਤੇਲ ਮਿਲਾ ਕੇ ਲਗਾਉਣ ਨਾਲ ਲਾਭ ਹੁੰਦਾ ਹੈ। ਲਗਾਤਾਰ ਇਕ ਮਹੀਨੇ ਤੱਕ ਇਸ ਤੇਲ ਨਾਲ ਮਾਲਸ਼ ਕਰਨ ਨਾਲ ਦਰਦ ਦੂਰ ਹੋ ਜਾਂਦਾ ਹੈ।
3. ਪੱਥਰੀ ਦੀ ਸਮੱਸਿਆ
ਗੁਰਦੇ ''ਚ ਪੱਥਰੀ ਹੋਣ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ। ਪੱਥਰੀ ਦੇ ਰੋਗੀ ਨੂੰ ਪਿਆਜ਼ ਦਾ ਰਸ ਪਿਲਾਉਣ ਨਾਲ ਕਾਫੀ ਲਾਭ ਹੁੰਦਾ ਹੈ। ਰੋਜ ਸਵੇਰੇ ਖਾਲੀ ਪੇਟ ਇਸ ਦਾ ਰਸ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਗੁਰਦੇ ਦੀ ਪੱਥਰੀ ਕੱਢਣ ''ਚ ਵੀ ਮਦਦ ਕਰਦਾ ਹੈ


Related News