ਇਸ ਤਰ੍ਹਾਂ ਬਣਾਓ ਟਮਾਟਰ-ਭਿੰਡੀ ਦਾ ਸੁਆਦੀ ਸੂਪ
Wednesday, Apr 05, 2017 - 04:25 PM (IST)

ਨਵੀਂ ਦਿੱਲੀ— ਗਰਮੀਆਂ ''ਚ ਕੋਈ ਵੀ ਸੁੱਕੀਆਂ ਸਬਜੀਆਂ ਖਾਣਾ ਪਸੰਦ ਨਹੀਂ ਕਰਦਾ। ਜੇਕਰ ਇਨ੍ਹਾਂ ਸਬਜੀਆਂ ਦਾ ਸੂਪ ਬਣਾ ਕੇ ਪੀਤਾ ਜਾਂ ਖਾਧਾ ਜਾਵੇ ਤਾਂ ਸਾਰੇ ਇਸ ਨੂੰ ਬਹੁਤ ਖੁਸ਼ ਹੋ ਕੇ ਪੀਂਦੇ ਹਨ। ਇਹ ਜ਼ਿਆਦਾ ਭਾਰੀ ਵੀ ਨਹੀਂ ਹੁੰਦਾ ਅਤੇ ਜਲਦੀ ਪੱਚ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਟਮਾਟਰ-ਭਿੰਡੀ ਦਾ ਸੂਪ ਬਣਾਉਣਾ ਦੱਸ ਰਹੇ ਹਾਂ।
ਸਮੱਗਰੀ
- 500 ਗ੍ਰਾਮ ਤਾਜ਼ਾ ਟਮਾਟਰ
- ਇਕ ਪਿਆਜ਼ (ਮੋਟੇ ਟੁੱਕੜਿਆਂ ''ਚ ਕੱਟਿਆ ਹੋਇਆ)
- 2 ਤੇਜ਼ਪੱਤਾ
- 5-6 ਟੁੱਕੜੇ ਕਾਲੀ ਮਿਰਚ
- ਇਕ ਟੁੱਕੜਾ ਸੇਲਰੀ
- 100 ਗ੍ਰਾਮ ਟਮੈਟੋ ਕੈਚਅੱਪ
- ਨਮਕ ਸਵਾਦ ਮੁਤਾਬਕ
- 150 ਗ੍ਰਾਮ ਭਿੰਡੀ (ਓਕਰਾ)
- ਇਕ ਕੱਪ ਤੇਲ
- 50 ਗ੍ਰਾਮ ਥੋਮ (ਕੱਟਿਆ ਹੋਇਆ)
- 50 ਗ੍ਰਾਮ ਮੱਖਣ
ਵਿਧੀ
1. ਗੈਸ ''ਤੇ ਇਕ ਡੂੰਘੇ ਬਰਤਨ ''ਚ ਟਮਾਟਰ, ਪਿਆਜ਼, ਤੇਜ਼ਪੱਤਾ, ਕਾਲੀ ਮਿਰਚ ਅਤੇ ਸੇਲਰੀ ਦੇ ਨਾਲ ਇਕ ਲੀਟਰ ਪਾਣੀ ਪਾ ਕੇ ਓਬਾਲੋ।
2. ਭਿੰਡੀ ਨੂੰ ਛੋਟੇ ਟੁੱਕੜਿਆਂ ''ਚ ਕੱਟ ਲਓ। ਇਕ ਬਰਤਨ ''ਚ ਤੇਲ ਪਾ ਕੇ ਭਿੰਡੀਆਂ ਨੂੰ ਸੁਨਹਿਰੀ ਹੋਣ ਤੱਕ ਤਲੋ।
3. ਹੁਣ ਇਕ ਬਰਤਨ ''ਚ ਥੋੜ੍ਹਾ ਤੇਲ ਪਾ ਕੇ ਗਰਮ ਕਰੋ ਅਤੇ ਟਮਾਟਰ ਵਾਲਾ ਪਾਣੀ ਪਾ ਕੇ 30 ਮਿੰਟ ਤੱਕ ਪਕਾਓ।
4. ਬਾਅਦ ''ਚ ਥੋਮ ਪਾ ਕੇ ਹੌਲੀ ਗੈਸ ''ਤੇ ਪੰਜ ਮਿੰਟ ਤੱਕ ਪਕਾਓ ਅਤੇ ਠੰਡਾ ਕਰਕੇ ਛਾਣ ਕੇ ਵੱਖ ਕਰ ਲਓ।
5. ਛਾਣੇ ਹੋਏ ਸੂਪ ਨੂੰ ਦੁਬਾਰਾ ਗੈਸ ''ਤੇ ਰੱਖੋ ਅਤੇ ਟਮੈਟੋ ਕੈਚਅੱਪ ਅਤੇ ਨਮਕ ਮਿਲਾ ਕੇ ਗਾੜਾ ਕਰੋ।
6. ਤਲੀ ਹੋਈ ਭਿੰਡੀ ਨਾਲ ਇਸ ਨੂੰ ਸਰਵ ਕਰੋ।