ਦਿਨ ਵਿਚ 2 ਵਾਰ ਨਜ਼ਰ ਆਉਣ ਦੇ ਬਾਅਦ 13 ਫੁੱਟ ਥੱਲੇ ਚਲੀ ਜਾਂਦੀ ਹੈ ਇਹ ਸੜਕ

09/30/2017 3:14:51 PM

ਨਵੀਂ ਦਿੱਲੀ— ਦੁਨੀਆਭਰ ਵਿਚ ਘੁੰਮਣ ਲਈ ਬਹੁਤ ਸਾਰੀਆਂ ਅਜੀਬੋ-ਗਰੀਬ ਥਾਂਵਾਂ ਹਨ ਪਰ ਅੱਜ ਅਸੀਂ ਤੁਹਾਨੂੰ ਦਿਨ ਵਿਚ ਦੋ ਵਾਰ ਹੀ ਨਜ਼ਰ ਆਉਣ ਵਾਲੀ ਇਕ ਅਜੀਬ ਸੜਕ ਬਾਰੇ ਦੱਸਣ ਜਾ ਰਹੇ ਹਾਂ। ਸਮੁੰਦਰ ਦੇ ਵਿਚ ਬਣੀ ਇਹ ਸੜਕ ਦੇਖਣ ਲਈ ਹਰ ਸਾਲ ਭਾਰੀ ਗਿਣਤੀ ਵਿਚ ਟੂਰਿਸਟ ਇੱਥੇ ਆਉਂਦੇ ਹਨ। ਇਸ ਸੜਕੇ 'ਤੇ ਜਾਣਾ ਟੂਰਿਸਟਾਂ ਲਈ ਕਿਸੇ ਐਡਵੈਂਚਰ ਨਾਲੋ ਘੱਟ ਨਹੀਂ ਹੈ। ਆਓ ਜਾਣਦੇ ਹਾਂ ਇਸ ਸੜਕ ਬਾਰੇ ਵਿਚ ਕੁਝ ਹੋਰ ਇੰਟਰਸਟਿੰਗ ਗੱਲਾਂ ਬਾਰੇ

PunjabKesari
'ਪੈਸੇਜ ਡੁ ਗੋਈਸ' ਕਹੀ ਜਾਣ ਵਾਲੀ ਫ੍ਰਾਂਸ ਵਿਚ ਬਣੀ ਇਹ ਸੜਕ ਮੇਨਲੈਂਡ ਨੂੰ ਨੋਈਰਮੋਟੀਅਰ ਨੂੰ ਜੋੜਦੀ ਹੈ। ਦਿਨ ਵਿਚ ਦੋ ਵਾਰ ਨਜ਼ਰ ਆਉਣ ਦੇ ਬਾਅਦ ਇਹ ਸੜਕ 13 ਫੁੱਟ ਥੱਲੇ ਚਲੀ ਜਾਂਦੀ ਹੈ। ਦਿੱਖਣ ਵਿਚ ਖੂਬਸੂਰਤ ਲੱਗਣ ਵਾਲੀ ਇਹ ਸੜਕ ਅਸਲ ਵਿਚ ਬੇਹੱਦ ਖਤਰਨਾਕ ਹੈ। ਟੂਰਿਸਟ ਇਸ 'ਤੇ ਗੱਡੀ ਚਲਾ ਕੇ ਐਡਵੈਂਚਰ ਦਾ ਮਜਾ ਲੈਂਦੇ ਹਨ। 

PunjabKesari
ਟੂਰਿਸਟਾਂ ਲਈ ਇੱਥੇ ਸਪੇਲਸ ਪੈਨਲਸ ਬਣਾਏ ਗਏ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਚਲ ਸਕੇ ਕਿ ਇਸ 'ਤੇ ਕਦੋਂ ਤੱਕ ਲੰਘਣਾ ਹੈ ਅਤੇ ਕਦੋਂ ਨਹੀਂ। 1701 ਵਿਚ ਖੋਜੀ ਗਈ ਇਹ ਸੜਕ 1.3,4 ਮੀਟਰ ਪਾਣੀ ਦੀ ਗਹਿਰਾਈ ਵਿਚ ਚਲੀ ਜਾਂਦੀ ਹੈ। ਇਸ ਦੀ ਖੋਜ ਦੇ ਬਾਅਦ ਇੱਥੇ ਪੱਕੀ ਸੜਕ ਦਾ ਨਿਰਮਾਣ ਕੀਤਾ ਗਿਆ।

PunjabKesari
ਪੱਕੀ ਸੜਕ ਬਣਨ ਦੇ ਬਾਅਦ ਇਸ ਦੇ ਉਪਰ ਗੱਡੀ ਅਤੇ ਘੋੜਿਆਂ ਨੇ ਆਉਣਾ-ਜਾਉਣਾ ਸ਼ੁਰੂ ਕਰ ਦਿੱਤਾ। 4.5 ਕਿਲੋਮੀਟਰ ਲੰਬੀ ਇਸ ਸੜਕ 'ਤੇ ਕਈ ਕਾਰ ਰੇਸ ਵੀ ਆਯੋਜਿਤ ਕੀਤੀ ਗਈ। ਜਿਸ ਵਿਚ ਦੂਰ-ਦੂਰ ਤੋਂ ਲੋਕਾਂ ਨੇ ਹਿੱਸਾ ਲਿਆ। ਟੂਰਿਸਟ ਇੱਥੇ ਆ ਕੇ ਕਿਨਾਰਿਆਂ 'ਤੇ ਇਸ ਸੜਕ ਨੂੰ ਡੁੱਬਦੇ ਹੋਏ ਦੇਖਣ ਦਾ ਮਜਾ ਲੈਂਦੇ ਹਨ।

PunjabKesari


Related News