ਘੁੰਮਣ ਲਈ ਇਹ ਜਗ੍ਹਾ ਹੈ ਖੂਬਸੂਰਤ ਅਤੇ ਮਨੋਰੰਜਕ

04/24/2017 5:20:09 PM

ਨਵੀਂ ਦਿੱਲੀ— ਛੁੱਟੀਆਂ ''ਚ ਲੋਕ ਉਸ ਜਗ੍ਹਾ ''ਤੇ ਘੁੰਮਣ ਜਾਣਾ ਪਸੰਦ ਕਰਦੇ ਹਨ ਜਿੱਥੇ ਪੈਸੇ ਵੀ ਥੋੜ੍ਹੇ ਲੱਗਣ ਅਤੇ ਥੋੜ੍ਹੇ ਸਮੇਂ ''ਚ ਹੀ ਵਾਪਸ ਵੀ ਆਇਆ ਜਾ ਸਕੇ। ਏਸ਼ੀਆ ''ਚ ਇਨ੍ਹਾਂ ਦੋਹਾਂ ਚੀਜ਼ਾਂ ਲਈ ਥਾਈਲੈਂਡ ਸਭ ਤੋਂ ਚੰਗੀ ਥਾਂ ਹੈ। ਇੱਥੇ ਪੂਰੀ ਦੁਨੀਆ ''ਚੋਂ ਸੈਲਾਨੀ ਘੁੰਮਣ ਲਈ ਆਉਂਦੇ ਹਨ। ਇਸ ਦੇ ਇਲਾਵਾ ਹੋਰ ਕੀ ਕੁਝ ਦੇਖਣ ਸੈਲਾਨੀ ਆਉਂਦੇ ਹਨ ਇਹ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ।
1. 1430 ਆਈਲੈਂਡ
ਥਾਈਲੈਂਡ ਨੂੰ ਆਈਲੈਂਡ ਦਾ ਦੇਸ਼ ਕਹਿਣਾ ਗਲਤ ਨਹੀਂ ਹੈ। ਇੱਥੇ 1430 ਦੇ ਕਰੀਬ ਆਈਲੈਂਡ ਹਨ। ਇਨ੍ਹਾਂ ਸਾਰਿਆਂ ਨੂੰ ਤਿੰਨ ਸ਼੍ਰੇਣੀਆਂ ''ਚ ਵੰਡਿਆ ਗਿਆ ਹੈ। ਇਕ ਅੰਡੇਮਾਨ ਦੀ, ਦੂਜਾ ਗਲਫ ਸਾਊਦਰਨ ਗਲਫ ਆਫ ਥਾਈਲੈਂਡ ਅਤੇ ਤੀਜਾ ਈਸਟ ਆਫ ਬੈਂਕਾਕ ਆਈਲੈਂਡ ਗਰੁੱਪ। ਕੋਹ-ਫੀ-ਫੀ ਇੱਥੋਂ ਦਾ ਸਭ ਤੋਂ ਵਧੀਆ ਆਈਲੈਂਡ ਹੈ।
2. ਨਪੁਸੰਕਾਂ ਲਈ ਮੁਕਾਬਲੇ
ਇਸ ਦੇਸ਼ ''ਚ ਟਿਫਨੀਜ਼ ਯੂਨੀਵਰਸ ਬਿਊਟੀ ਕੋਨਟੈਸਟ ਹੁੰਦਾ ਹੈ। ਇਹ ਖਾਸ ਨਪੁੰਸਕਾਂ ਲਈ ਆਯੋਜਿਤ ਕੀਤਾ ਜਾਂਦਾ ਹੈ।
3. ਰੇਲ ਟਰੈਕ ''ਤੇ ਬਾਜ਼ਾਰ
ਥਾਈਲੈਂਡ ''ਚ ਇਕ ਥਾਂ ''ਤੇ ਰੇਲ ਟਰੈਕ ਦੇ ਕੰਢੇ ਫੂਡ ਮਾਰਕੀਟ ਹੈ। ਇਸ ''ਚ ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨੀ ਵਾਰੀ ਰੇਲਗੱਡੀ ਟਰੈਕ ਉੱਪਰੋਂ ਦੀ ਲੰਘਦੀ ਹੈ ਦੁਕਾਨਦਾਰ ਆਪਣਾ ਸਾਮਾਨ ਇੱਕਠਾ ਕਰ ਲੈਂਦੇ ਹਨ। ਬਾਅਦ ''ਚ ਫਿਰ ਆਪਣੀਆਂ ਦੁਕਾਨਾਂ ਸਜਾ ਲੈਂਦੇ ਹਨ।
4. ਥਾਈਲੈਂਡ ''ਚ ਦੋ ਰਾਸ਼ਟਰੀ ਗੀਤ
ਥਾਈਲੈਂਡ ''ਚ ਇਕ ਨਹੀਂ ਬਲਕਿ ਦੋ ਰਾਸ਼ਟਰੀ ਗੀਤ ਹਨ। ਇਕ ਸ਼ਾਹੀ ਪਰਿਵਾਰ ਅਤੇ ਦੂਜਾ ਆਮ ਨਾਗਰਿਕਾਂ ਲਈ। ਇੱਥੇ ਸ਼ਾਹੀ ਪਰਿਵਾਰ ਵਾਲਾ ਰਾਸ਼ਟਰੀ ਗੀਤ ਵੱਜਣ ''ਤੇ ਖੜ੍ਹੇ ਨਾ ਹੋਣ ''ਤੇ ਸਜ਼ਾ ਦਿੱਤੀ ਜਾਂਦੀ ਹੈ।
5. ਦੂਜੇ ਦੇਸ਼ਾਂ ਤੋਂ ਮੰਗਵਾ ਕੇ ਖਾਂਦੇ ਹਨ ਕੀੜੇ
ਥਾਈਲੈਂਡ ਦੇ ਲੋਕ ਕੀੜੇ-ਮਕੌੜੇ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਲਈ ਇਹ ਦੂਜੇ ਦੇਸ਼ਾਂ ਤੋਂ ਕਰੀਬ 800 ਟਨ ਕੀੜੇ ਆਯਾਤ ਕਰਦਾ ਹੈ।
6. ਬਾਂਦਰਾਂ ਦਾ ਤਿਉਹਾਰ
ਇੱਥੇ ਲੋਧਪੁਰੀ ਸੂਬੇ ''ਚ ਬਾਂਦਰਾਂ ਲਈ ਇਕ ਖਾਸ ਤਿਉਹਾਰ ਮਨਾਇਆ ਜਾਂਦਾ ਹੈ। ਹਰ ਸਾਲ ਮਨਾਏ ਜਾਣ ਵਾਲੇ ਇਸ ਤਿਉਹਾਰ ''ਚ 2000 ਬਾਂਦਰ ਹਿੱਸਾ ਲੈਂਦੇ ਹਨ। ਇਸ ਤਿਉਹਾਰ ''ਚ ਬਾਂਦਰਾਂ ਨੂੰ ਖਵਾਉਣ ਲਈ ਚਾਰ ਹਜ਼ਾਰ ਕਿਲੋ ਫਲ ਮੰਗਵਾਏ ਜਾਂਦੇ ਹਨ।

Related News