ਹਰ ਪਤੀ ਆਪਣੀ ਪਤਨੀ ਤੋਂ ਚਾਹੁੰਦਾ ਹੈ ਇਹ ਗੱਲਾਂ

01/17/2017 2:19:20 PM

ਮੁੰਬਈ— ਜਦੋਂ ਕੋਈ ਕਿਸੇ ਦੇ ਪਿਆਰ ''ਚ ਪੈਂਦਾ ਹੈ ਤਾਂ ਉਸਦੇ ਮਨ ''ਚ ਆਪਣੇ ਸਾਥੀ ਨੂੰ ਲੈ ਕੇ ਬਹੁਤ ਇੱਛਾਵਾਂ ਹੁੰਦੀਆਂ ਹਨ। ਇੱਕ ਔਰਤ ਚਾਹੁੰਦੀ ਹੈ ਕਿ  ਉਸਦਾ ਹੋਣ ਵਾਲਾ ਪਤੀ ਖਿਆਲ ਰੱਖਣ ਵਾਲਾ, ਆਤਮਵਿਸ਼ਵਾਸੀ ਅਤੇ ਉਸ ਨੂੰ ਪਿਆਰ ਕਰਨ ਵਾਲਾ ਹੋਵੇ। ਇਸੇ ਤਰ੍ਹਾਂ ਮਰਦ ਵੀ ਆਪਣੇ ਪਤਨੀ ਨੂੰ ਲੈ ਕੇ ਕੁਝ ਇੱਛਾਵਾਂ ਰੱਖਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਇੱਛਾਵਾ ਦੇ ਬਾਰੇ।
1. ਇੱਜ਼ਤ ਦੇਣਾ
ਮਰਦ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਇੱਜ਼ਤ ਕਰੇ, ਦੂਸਰਿਆਂ ਦੇ ਸਾਹਮਣੇ ਉਨ੍ਹਾਂ ਨੂੰ ਇੱਜ਼ਤ ਦੇਵੇ। ਇਸ ਨਾਲ ਦੋਨਾਂ ਦੇ ਮਨ ''ਚ ਇੱਕ ਦੂਸਰੇ ਦੇ ਲਈ ਪਿਆਰ ਵੱਧੇਗਾ।
2. ਤਾਰੀਫ ਕਰਨ।
ਔਰਤਾਂ ਨੂੰ ਤਾਂ ਆਪਣੀ ਤਾਰੀਫ ਸੁਣਨਾ ਬਹੁਤ ਪਸੰਦ ਹੁੰਦਾ ਹੈ ਪਰ ਮਰਦ ਵੀ ਕਿਸੇ ਤੋਂ ਘੱਟ ਨਹੀਂ ਹੁੰਦੇ ਹਨ। ਉਨ੍ਹਾਂ ਨੂੰ ਵੀ ਔਰਤਾਂ ਤੋਂ ਆਪਣੀ ਤਾਰੀਫ਼ ਸੁਣਨਾ ਬਹੁਤ ਖੁਸ਼ੀ ਮਿਲਦੀ ਹੈ। ਇਸ ਲਈ ਜੇਕਰ ਤੁਹਾਡਾ ਪਤੀ ਵਧੀਆ ਕੰਮ ਕਰਦਾ ਹੈ ਤਾਂ ਉਸਦੀ ਤਾਰੀਫ ਜ਼ਰੂਰ ਕਰੋ।
3. ਹਰ ਜਗ੍ਹਾ ਸਾਥ
ਤੁਸੀਂ ਚਾਹੇ ਆਪਣੇ ਪਤੀ ਦੇ ਨਾਲ ਹਰ ਜਗ੍ਹਾ ਤੇ ਨਹੀਂ ਜਾ ਸਕਦੇ, ਪਰ ਕੁਝ ਥਾਵਾਂ ਅਜਿਹੀਆਂ ਹੁੰਦੀਆਂ ਹਨ, ਜਿੱਥੇ ਆਪਣੇ ਪਤੀ ਦੇ ਨਾਲ ਜਾਣਾ ਬਣਦਾ ਹੈ। ਇਸ ਨਾਲ ਉਨ੍ਹਾਂ ਨੂੰ ਅਪਨਾਪਨ ਮਹਿਸੂਸ ਹੋਵੇਗਾ।
4. ਸੁੰਦਰ ਲੱਗਣਾ
ਹਰ ਮਰਦ ਦੀ ਇੱਛਾ ਹੁੰਦੀ ਹੈ ਕਿ ਉਸਦੀ ਪਤਨੀ ਖੂਬਸੂਰਤ ਦਿੱਖੇ। ਇਸ ਲਈ ਆਪਣੇ ਮੇਕਅੱਪ ''ਤੇ ਧਿਆਨ ਦਿਓ।
5. ਵਧੀਆ ਢੰਗ ਨਾਲ ਗੱਲ ਕਰੋ
ਦਿਨ ਭਰ ਦੀ ਥਕਾਵਟ ਦੇ ਬਾਅਦ ਪਤੀ ਚਾਹੁੰਦਾ ਹੈ ਕਿ ਉਸਦੀ ਪਤਨੀ ਉਸ ਨਾਲ ਪਿਆਰ ਨਾਲ ਗੱਲ ਕਰੇ। ਇਸ ਲਈ ਉਨ੍ਹਾਂ ਨਾਲ ਪਿਆਰ ਅਤੇ ਵਧੀਆ ਢੰਗ ਨਾਲ ਗੱਲ ਕਰੋ। 


Related News