ਇਹ ਹੈ ਦੁਨੀਆ ਦਾ ਅਨੋਖਾ ਮੰਦਰ, ਇਸ ਦੇ ਨਿਯਮ ਜਾਣ ਕੇ ਹੋ ਜਾਵੋਗੇ ਹੈਰਾਨ

04/16/2018 1:44:52 PM

ਨਵੀਂ ਦਿੱਲੀ— ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਭਾਰਤ 'ਚ ਕਈ ਮੰਦਰਾਂ 'ਚ ਔਰਤਾਂ ਦਾ ਜਾਣਾ ਜਾਂ ਉਨ੍ਹਾਂ ਦੁਆਰਾ ਪੂਜਾ ਕਰਨਾ ਸਖਤ ਮਨਾ ਹੈ। ਸਿਰਫ ਔਰਤਾਂ ਹੀ ਨਹੀਂ ਸਗੋਂ ਭਾਰਤ ਦੇ ਕੁਝ ਮੰਦਰਾਂ 'ਚ ਤਾਂ ਮਰਦਾਂ ਦੇ ਜਾਣ 'ਤੇ ਵੀ ਰੋਕ ਹੈ ਪਰ ਅੱਜ ਅਸੀਂ ਤੁਹਾਨੂੰ ਜਿਸ ਮੰਦਰ ਬਾਰੇ ਦੱਸਣ ਜਾ ਰਹੇ ਹਾਂ ਉੱਥੇ ਜਾਣ ਲਈ ਔਰਤਾਂ ਅਤੇ ਮਰਦਾਂ ਨੂੰ ਉਨ੍ਹਾਂ ਦੇ ਰੂਲਸ ਨੂੰ ਫੋਲੋ ਕਰਨਾ ਪੈਂਦਾ ਹੈ।
ਹਾਲ ਹੀ 'ਚ ਬੈਂਗਲੁਰੂ ਦੇ ਰਾਜਰਾਮੇਸ਼ਵਰੀ ਮੰਦਰ 'ਚ ਉੱਥੋਂ ਆਉਣ ਵਾਲੇ ਯਾਤਰੀਆਂ ਜਾਂ ਭਗਤਾਂ ਦੇ ਲਈ ਡ੍ਰੈਸ ਕੋਡ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਮਰਦਾਂ ਅਤੇ ਔਰਤਾਂ ਲਈ ਬਣਾਏ ਗਏ ਇਨ੍ਹਾਂ ਨਿਯਮਾਂ ਨੂੰ ਇਕ ਨੋਟਿਸ ਬੋਰਡ 'ਤੇ ਲਗਾ ਦਿੱਤਾ ਹੈ। ਇਸ ਦੇ ਮੁਤਾਬਕ ਮਰਦ ਜੀਂਸ ਪਹਿਣ ਕੇ ਮੰਦਰ 'ਚ ਪ੍ਰਵੇਸ਼ ਕਰ ਸਕਦੇ ਹਨ। ਉਹ ਸਿਰਫ ਧੋਤੀ ਜਾਂ ਪੈਂਟ ਪਹਿਣ ਕੇ ਹੀ ਮੰਦਰ ਦੇ ਅੰਦਰ ਪ੍ਰਵੇਸ਼ ਕਰ ਸਕਦੇ ਹਨ।

ਮਰਦਾਂ ਦੇ ਨਾਲ-ਨਾਲ ਇਸ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਲਈ ਵੀ ਸ਼ਰਤ ਰੱਖੀ ਗਈ ਹੈ ਕੋਈ ਵੀ ਔਰਤ ਖੁੱਲ੍ਹੇ ਵਾਲਾਂ 'ਚ ਅੰਦਰ ਨਹੀਂ ਆ ਸਕਦੀ। ਇੱਥੋ ਤਕ ਕਿ ਔਰਤਾਂ ਪੋਨੀਟੇਲ ਕਰਕੇ ਵੀ ਮੰਦਰ ਦੇ ਅੰਦਰ ਨਹੀਂ ਜਾ ਸਕਦੀਆਂ ਹਨ। ਖੁੱਲ੍ਹੇ ਵਾਲਾਂ ਦੇ ਨਾਲ-ਨਾਲ ਸਲੀਵਲੈੱਸ ਟਾਪ, ਜੀਂਸ ਅਤੇ ਮਿਨੀ ਸਕ੍ਰਟਸ ਪਹਿਨੀ ਔਰਤਾਂ ਨੂੰ ਵੀ ਮੰਦਰ 'ਚ ਜਾਣ ਦੀ ਇਜ਼ਾਜਤ ਨਹੀਂ ਹੁੰਦੀ। 
ਇੰਨਾ ਹੀ ਨਹੀਂ, ਇਸ ਮੰਦਰ 'ਚ 18 ਸਾਲ ਦੀਆਂ ਬੱਚੀਆਂ ਨੂੰ ਵੀ ਫੁੱਲ ਲੈਂਥ ਡ੍ਰੈਸ ਜਾਂ ਗਾਊਨ ਪਾ ਕੇ ਹੀ ਅੰਦਰ ਆਉਣਾ ਹੋਵੇਗਾ। ਮੰਦਰ 'ਚ ਔਰਤਾਂ ਅਤੇ ਬੱਚੀਆਂ ਨੂੰ ਰਬੜ ਬੈਂਡ ਜਾਂ ਰਿਬਨ ਨਾਲ ਵਾਲ ਬੰਨੇ ਹੋਣ 'ਤੇ ਹੀ ਐਂਟ੍ਰੀ ਮਿਲੇਗੀ। ਉਨ੍ਹਾਂ ਨੂੰ ਸਿਰਫ ਸਾੜ੍ਹੀ ਜਾਂ ਚੂੜੀਦਾਰ ਸਲਵਾਰ-ਕੁੜਤੀ ਦੇ ਨਾਲ ਦੁਪੱਟਾ ਲੈਣ 'ਤੇ ਹੀ ਇਸ ਮੰਦਰ ਦੇ ਅੰਦਰ ਜਾਣ ਦੀ ਇਜ਼ਾਜਤ ਹੋਵੇਗੀ। ਮੰਦਰ ਟ੍ਰਸਟ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨਿਯਮ ਸੰਸਕ੍ਰਿਤੀ ਦੇ ਪਾਲਣ ਲਈ ਬਹੁਤ ਹੀ ਜ਼ਰੂਰੀ ਹੈ।


Related News