ਇੱਕ ਘਰ ''ਚ ਰਹਿ ਕੇ ਵੀ ਇੱਕ ਦੂਸਰੇ ਨਾਲ ਮੈਸੇਜ ਤੇ ਗੱਲ ਕਰਦੇ ਹਨ ਇਹ ਪਤੀ-ਪਤਨੀ

01/18/2017 2:22:19 PM

 ਮੁੰਬਈ—ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਗਹਿਰਾ ਹੁੰਦਾ ਹੈ। ਹਰ ਸੁੱਖ-ਦੁੱਖ ''ਚ ਇੱਕ-ਦੂਸਰੇ ਦੇ ਸਾਥ ਚੱਲਣ ਦੇ ਲਈ ਦੋਨੋਂ ਹਮੇਸ਼ਾ ਤਿਆਰ ਰਹਿੰਦੇ ਹਨ। ਦਨੀਆ ''ਚ ਕੋਈ ਜੋੜੀਆਂ ਅਜਿਹੀਆਂ ਹੁੰਦੀਆਂ ਹਨ ਜੋ ਦੂਜਿਆਂ ਦੇ ਲਈ ਮਿਸਾਲ ਬਣ ਜਾਂਦੀਆਂ ਹਨ। ਅੱਜ ਅਸੀਂ ਜਿਸ ਪਤੀ-ਪਤਨੀ ਦੀ ਗੱਲ ਕਰ ਰਹੇ ਹਾਂ ਉਹ ਹੈ ਅਮਰੀਕਾ ਦੇ ਮਿਨੀਐਪੋਲਿਸ ''ਚ ਰਹਿਣ ਵਾਲੇ ''ਯੌਆਨਾ ਵਾਟਕਿੰਸ, ਸਕਾਟ ''ਨਾਮ ਦੇ ਪਤੀ-ਪਤਨੀ। ਇਹ ਪਤੀ-ਪਤਨੀ ਇੱਕਠੇ ਰਹਿ ਤਾਂ ਰਹੇ ਹਨ ਪਰ ਇੱਕ ਦੂਸਰੇ ਨਾਲ ਗੱਲ ਨਹੀਂ ਕਰਦੇ।
ਯੌਆਨਾ ਇੱਕ ਅਜੀਬੋ-ਗਰੀਬ ਬੀਮਾਰੀ ਨਾਲ ਪੀੜਤ ਹੈ ਜਿਸਦੇ ਕਾਰਨ ਉਹ ਕਿਸੇ ਨਾਲ ਗੱਲ ਤੱਕ ਨਹੀਂ ਕਰ ਸਕਦੀ।  ''ਮਸਤ ਸੈੱਲ ਐਕਟੀਵੇਸ਼ਨ ਸਿੰਡਰੋਮ'' ਨਾਮ ਦੀ ਇਸ ਬੀਮਾਰੀ ''ਚ  ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸ਼ੰਮਤਾ ਬਹੁਤ ਕੰਮਜ਼ੋਰ ਹੋ ਜਾਂਦੀ ਹੈ। ਰੋਗੀ ਨੂੰ ਹਰ ਚੀਜ਼ ਨਾਲ ਐਲਰਜ਼ੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਰੋਗੀ ਜਿੰਨ੍ਹਾਂ ਲੋਕਾਂ ਦੇ ਸੰਪਰਕ ''ਚ ਰਹਿੰਦਾ ਹੈ ਉਨ੍ਹਾਂ ਹੀ ਬੀਮਾਰੀ ਨਾਲ ਘਿਰਦਾ ਜਾਂਦਾ ਹੈ। ਇਸ ਦੇ ਨਾਲ ਯੌਆਨਾ ਨੂੰ ਆਪਣੇ ਪਤੀ ਸਕਾਟ ਤੋਂ ਵੀ ਐਲਰਜ਼ੀ ਹੋ ਜਾਂਦੀ ਹੈ। ਜਿਸ ਕਾਰਨ ਉਹ ਆਪਣੇ ਪਤੀ ਨਾਲ ਗੱਲ ਵੀ ਨਹੀਂ ਕਰ ਪਾÀੁਂਦੀ। ਉਹ ਇਸਦੇ ਲਈ ਮੋਬਾਇਲ ਫੋਨ ਤੋਂ ਮੈਸੇਜ਼ ਕਰਦੀ ਹੈ। ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਦੇ ਬਾਵਜੂਦ ਵੀ ਯੌਆਨਾ ਅਤੇ ਉਸਦੇ ਪਤੀ ਇੱਕ ਹੀ ਘਰ ''ਚ ਰਹਿੰਦੇ ਹਨ। ਇਸ ਬੀਮਾਰੀ ਤੋਂ ਬੱਚਣ ਦੇ ਲਈ ਦੋਨੋ ਮਾਸਕ ਲਗਾ ਕੇ ਰੱਖਦੇ ਹਨ। ਕਈ ਵਾਰ ਕੀਮੋਥੈਰੇਪੀ ਕਰਵਾਉਣ ਦੇ ਵਾਵਜੂਦ ਵੀ ਇਸ ਬੀਮਾਰੀ ਤੋਂ ਉਭਰ ਨਹੀਂ ਪਾਈ ਅਤੇ ਇਸ ਉਮੀਦ ਦੇ ਨਾਲ ਜਿੰਦਗੀ ਦਾ ਸਫਰ ਤੈਅ ਕਰ ਰਹੀ ਹੈ ਕਿ ਕਦੀ ਤਾਂ ਉਹ ਠੀਕ ਹੋ ਜਾਵੇਗੀ ਅਤੇ ਦੋਬਾਰਾ ਖੁਸ਼ੀ -ਖੁਸ਼ੀ ਆਪਣੀ ਜਿੰਦਗੀ ਸ਼ੁਰੂ ਕਰੇਗੀ।


Related News