ਪਾਣੀ ''ਚ ਡੁੱਬ ਚੁੱਕੇ ਹਨ ਦੁਨੀਆ ਦੇ ਇਹ ਸ਼ਹਿਰ
Wednesday, Jan 04, 2017 - 04:02 PM (IST)

ਮੁੰਬਈ— ਅਸੀਂ ਲੋਕਾਂ ਨੇ ਜਿਆਦਾਤਰ ਕਈ ਕਿੱਸੇ ਕਹਾਣੀਆਂ ਦੇ ਬਾਰੇ ''ਚ ਪੜਿਆ ਅਤੇ ਸੁਣਿਆ ਹੁੰਦਾ ਹੈ ਕਿ ਜਮੀਨ ''ਤੇ ਵਸਣ ਵਾਲੇ ਸ਼ਹਿਰ ਕਈ ਸਾਲ ਪਹਿਲਾਂ ਪਾਣੀ ''ਛ ਡੁੱਬ ਗਏ ਸਨ। ਇਨ੍ਹਾਂ ਸ਼ਹਿਰਾਂ ਦੇ ਪਾਣੀ ''ਚ ਸਿਰਫ ਨਿਸ਼ਾਨ ਹੀ ਬਾਕੀ ਹਨ। ਦੁਨੀਆ ''ਚ ਕਈ ਅਜਿਹੇ ਦੇਸ਼ ਹਨ ਜਿੱਥੇ ਕੁਝ ਨਗਰਾਂ ਦੇ ਪਾਣੀ ''ਚ ਵਹਿ ਜਾਣ ਦੇ ਨਿਸ਼ਾਨ ਮਿਲਦੇ ਹਨ। ਅੱਜ ਅਸੀਂ ਕੁਝ ਅਜਿਹੀਆਂ ਹੀ ਥਾਵਾਂ ਦੇ ਬਾਰੇ ''ਚ ਗੱਲ ਕਰ ਰਹੇ ਹਾਂ ਤੋ ਸਦੀਆਂ ਪਹਿਲਾਂ ਪਾਣੀ ''ਚ ਡੁੱਬ ਗਏ ਸਨ। ਆਓ ਜਾਣਦੇ ਹਾਂ ਇਨ੍ਹਾਂ ਸ਼ਹਿਰਾਂ ਦੇ ਬਾਰੇ।
1. ਸ਼ੀਚੈਂਗ, ਚੀਨ
ਚੀਨ ਦਾ ਇਹ ਸ਼ਹਿਰ ਲੱਗਭਗ 1300 ਸਾਲ ਪਹਿਲਾਂ ਪਾਣੀ ''ਚ ਡੁੱਬ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਮਿੰਗ ਅਤੇ ਕਿੰਗ ਰਾਜਵੰਸ਼ ਨੇ ਚੀਨ ''ਚ 1368 ''ਚ ਸਤਾ ਨੂੰ ਚਲਾਇਆ ਸੀ ਅਤੇ ਕਿਸੇ ਕਾਰਨ ਇਹ ਸ਼ਹਿਰ ਗਾਇਬ ਹੋ ਗਿਆ। ਜ਼ਿਨ ਐਨ ਦਾ ਨਿਰਮਾਨ ਕਰਦੇ ਸਮੇਂ ਪਾਣੀ ਦੇ ਵਿੱਚ ਇਸ ਸ਼ਹਿਰ ਦੇ ਹੋਣ ਦੇ ਕਈ ਸਬੂਤ ਮਿਲੇ ਹਨ। ਪਾਣੀ ਦੀ 40 ਮੀਟਰ ਗਹਿਰਾਈ ''ਚ ਦੀਵਾਰਾਂ ਅਤੇ ਮੂਰਤੀਆਂ ਇਸ ਦੇ ਹੋਣ ਦਾ ਪਰਿਮਾਣ ਹਨ।
2. ਟਾਇਨੋ ਹੈਲੀਗ, ਯੂ. ਕੇ
ਯੁਨਾਈਟਿਡ ਕਿੰਗਡਮ ਦੇ ਇਸ ਸ਼ਹਿਰ ਦੇ ਬਾਰੇ ''ਚ ਕਿਹਾ ਜਾਂਦਾ ਹੈ ਕਿ ਇਸਦੇ ਪਾਣੀ ''ਚ ਲੁਪਤ ਹੋ ਜਾਣ ਦਾ ਕਾਰਨ ਲਵ ਸਟੋਰੀ ਸੀ। ਇਹੀ ਵਜ੍ਹਾਂ ਇਸ ਸ਼ਹਿਰ ਦੇ ਲੁਪਤ ਹੋਣ ਦੀ ਮੰਨੀ ਜਾਂਦੀ ਹੈ।
3. ਵੈਲੋ ਗਰੋਵ, ਯੂ. ਐਸ. ਏ
ਅਮਰੀਕਾ ''ਚ ਡੇਲ ਹੋਲੋ ਲੇਕ ਦੀ ਗਹਿਰਾਈਆਂ ''ਚ ਵੈਲ ਗਰੋਵ ਨਾਮ ਦਾ ਇਹ ਮਗਰ ਲੁਪਤ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ''ਚ ਸੁਵਿਧਾ ਦੀ ਹਰ ਚੀਜ਼ ਆਸਾਨੀ ਨਾਲ ਮਿਲ ਜਾਂਦੀ ਸੀ ਪਰ ਵਿਸ਼ਵ ਯੁੱਧ ਦੇ ਦੌਰਾਨ ਇਹ ਸ਼ਹਿਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਅਤੇ ਕੁਝ ਸਮੇਂ ਬਾਅਦ ਪਾਣੀ ''ਚ ਵਹਿ ਗਿਆ । ਅੱਜ ਯੂ.ਐਸ. ਏ ਦੀ ਕ੍ਰਿਸਟਲ ਕਿਲਅਰ ਲੇਕ ''ਚ ਇਸਦੇ ਹੋਣਦੀਆਂ ਨਿਸ਼ਾਨੀਆਂ ਦੇਖੀਆਂ ਜਾ ਸਕਦੀਆਂ ਹਨ।
4. ਡੁਨਵਿਚ ਇੰਗਲੈਂਡ
ਇੰਗਲੈਂਡ ਦੀ ਬੰਦਰਗਾਹ ''ਤੇ ਵਸਿਆ ਡੁਨਵਿਚ ਨਾਮ ਦਾ ਇਹ ਸ਼ਹਿਰ ਕਦੀ ਧਰਮ ਦਾ ਕੇਂਦਰ ਮੰਨਿਆ ਜਾਂਦਾ ਸੀ । ਇੰਗਲੈਂਡ ਦੇ 10 ਵੱਡੇ ਸ਼ਹਿਰਾਂ ''ਚ ਡੁਨਵਿਚ ਜਾ ਨਾਮ ਵੀ ਸ਼ਾਮਿਲ ਸੀ ਪਰ ਹੁਣ ਇਸ ਛੋਟੇ ਜਿਹੇ ਨਗਰ ''ਚ ਸਿਰਫ 100 ਲੋਕ ਹੀ ਰਹਿੰਦੇ ਹਨ। ਕਿਸੇ ਕਾਰਨ ਨਾਲ 15 ਵੀਂ ਸਦੀ ''ਚ ਇਸ ਸ਼ਹਿਰ ਦਾ ਜ਼ਿਆਦਾਤਰ ਹਿੱਸਾ ਪਾਣੀ ''ਚ ਵਹਿ ਗਿਆ। ਖੋਜਕਾਰਾ ਨੂੰ ਇਸ ਦੇ ਕਈ ਅੰਗ ਪਾਣੀ ਦੇ ਥੱਲੇ ਦਿਖਾਈ ਦਿੱਤੇ।